Punjab

‘ਮਹਿਕ ਵਤਨ ਦੀ ਐਵਾਰਡ 2025’ ਗੋਲਡ ਮੈਡਲਿਸਟ ਐਥਲੀਟ ਵਰੁਣ ਸ਼ਰਮਾਂ ਨੂੰ ਭੇਂਟ !

ਗੋਲਡ ਮੈਡਲਿਸਟ ਐਥਲੀਟ ‘ਵਰੁਣ ਸ਼ਰਮਾਂ’ ਨੂੰ ‘ਮਹਿਕ ਵਤਨ ਦੀ ਐਵਾਰਡ 2025’ ਭੇਂਟ ਕਰਦੇ ਹੋਏ ਫਾਉਂਡੇਸ਼ਨ ਦੇ ਪ੍ਰਧਾਨ ਸ. ਭਵਨਦੀਪ ਸਿੰਘ ਪੁਰਬਾ, ਕੋਚ ਗੁਰਕੀਰਤ ਸਿੰਘ ਬੇਦੀ ਅਤੇ ਫਾਉਂਡੇਸ਼ਨ ਦੇ ਮੈਂਬਰ। ਉਨ੍ਹਾਂ ਦੇ ਨਾਲ ਮਹਿਕ ਵਤਨ ਦੀ ਜੂਨੀਅਰ ਫੁੱਟਬਾਲ ਟੀਮ ਦੇ ਖਿਡਾਰੀ। 

ਮੋਗਾ – ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ’ ਵਾਤਾਵਰਨ ਦੀ ਸ਼ੁੱਧਤਾ, ਖੇਡਾਂ ਦੀ ਪ੍ਰਫਲਤਾ ਵਿੱਚ ਯੋਗਦਾਨ, ਕਲਾ, ਸਾਹਿਤ, ਧਰਮ ਤੇ ਸਮਾਜ ਸੇਵਾ ਵਿੱਚ ਪਾਏ ਜਾਦੇ ਵਡਮੁੱਲੇ ਯੋਗਦਾਨ ਵਜੋਂ ਦਿੱਤਾ ਜਾਂਦਾ ਹੈ। ਇਹ ਐਵਾਰਡ ਹਰ ਸਾਲ ਇੱਕ ਵਿਅਕਤੀ ਨੂੰ ਹੀ ਦਿੱਤਾ ਜਾਂਦਾ ਹੈ। ਇਸ ਸਾਲ ਇਹ ਸਾਲਾਨਾ ‘ਮਹਿਕ ਵਤਨ ਦੀ ਐਵਾਰਡ 2025’ ਗੋਲਡ ਮੈਡਲਿਸਟ ਐਥਲੀਟ ‘ਵਰੁਣ ਸ਼ਰਮਾਂ’ ਨੂੰ ਪਿਛਲੇ ਦਿਨੀ ਗੁਰੁ ਨਾਨਕ ਕਾਲਿਜ ਵਿਖੇ ਭੇਂਟ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲ-ਬਾਤ ਕਰਦਿਆ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ  ਦੇ ਪ੍ਰਧਾਨ ਸ. ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਸਾਡੀ ਫਾਉਂਡੇਸ਼ਨ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ ‘ਮਹਿਕ ਵਤਨ ਦੀ ਐਵਾਰਡ 2025’ ਇਸ ਸਾਲ ਮੋਗਾ ਸ਼ਹਿਰ ਦੇ ਹੋਣਹਾਰ ਖਿਡਾਰੀ ਗੋਲਡ ਮੈਡਲਿਸਟ ਐਥਲੀਟ ‘ਵਰੁਣ ਸ਼ਰਮਾਂ’ ਨੂੰ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੁ ਨਾਨਕ ਕਾਲਿਜ ਵਿਖੇ ਭੇਂਟ ਕੀਤਾ ਗਿਆ ਹੈ। ਕਿਉਂਕਿ ਵਰੁਣ ਸ਼ਰਮਾਂ ਸਾਡੀ ਸਿਖਲਾਈ ਅਧੀਨ ਮਹਿਕ ਵਤਨ ਦੀ ਜੁਨੀਅਰ ਫੁੱਟਬਾਲ ਟੀਮ ਦੇ ਸਾਥੀਆਂ ਲਈ ਪ੍ਰੇਰਣਾ ਸ੍ਰੋਤ ਬਣਿਆ ਹੈ ਅਤੇ ਉਸ ਨੇ ਸਾਡੀ ਫਾਉਂਡੇਸ਼ਨ, ਸਾਡੀ ਟੀਮ ਅਤੇ ਸਾਡੇ ਮੋਗਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਸ. ਭਵਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਕੁੱਝ ਮਹੀਨੇ ਪਹਿਲਾ ਹੀ ਮਹਿਕ ਵਤਨ ਦੀ ਜੁਨੀਅਰ ਫੁੱਟਬਾਲ ਟੀਮ ਦਾ ਗਠਨ ਕੀਤਾ ਹੈ ਜਿਸ ਨੂੰ ਸਾਡੀ ਫਾਉਂਡੇਸ਼ਨ ਦੇ ਅਗਜੇਕਟਿਵ ਮੈਂਬਰ ਗੁਰਕੀਰਤ ਸਿੰਘ ‘ਗੈਰੀ’ ਮੁਫਤ ਸਿਖਲਾਈ ਦੇ ਰਹੇ ਹਨ। ਇਸ ਮੌਕੇ ਸਿਰਜਨਾ ਅਤੇ ਸੰਵਾਦ ਜਿਲ੍ਹਾ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਵੀ ਆਪਣੀ ਸੰਸਥਾ ਵੱਲੋਂ ਵਰੁਣ ਸ਼ਰਮਾਂ ਨੂੰ ਸ਼ੀਲਡ ਦੇ ਕੇ ਉਸ ਦੀ ਹੋਂਸਲਾ ਅਫਜਾਈ ਕੀਤੀ।

ਇਸ ਐਵਾਰਡ ਸਮਾਰੋਹ ਵਿੱਚ ਮਹਿਕ ਵਤਨ ਦੀ ਫਾਉਂਡੇਸ਼ਨ ਸੋਸਾਇਟੀ (ਰਜਿ:) ਮੋਗਾ ਦੇ ਸ. ਭਵਨਦੀਪ ਸਿੰਘ ਪੁਰਬਾ, ਕੋਚ ਗੁਰਕੀਰਤ ਸਿੰਘ ਬੇਦੀ ‘ਗੈਰੀ’, ਡਾ. ਸਰਬਜੀਤ ਕੌਰ ਬਰਾੜ ਸਮੇਤ ਮਹਿਕ ਵਤਨ ਦੀ ਲਾਈਵ ਬਿਓਰੋ ਦੇ ਉਪ-ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਸਮਾਜ ਸੇਵੀ ਸ. ਗੁਰਸੇਵਕ ਸਿੰਘ ਸੰਨਿਆਸੀ, ਸ. ਸੁਖਦੇਵ ਸਿੰਘ ਬਰਾੜ, ਬਾਲੀਬਾਲ ਦੇ ਕੋਚ ਕੁਲਦੀਪ ਸਿੰਘ, ਅਥਲੈਟਿਕਸ ਖਿਡਾਰੀ ਰੋਹਿਤ, ਹਰਸਿਮਰਨ ਬਰਾੜ ਕੈਨੇਡਾ, ਗੁਰਪ੍ਰੀਤ ਸਿੰਘ, ਵਲੰਟੀਅਰ ਉਮੰਗਦੀਪ ਕੌਰ ਪੁਰਬਾ, ਵਲੰਟੀਅਰ ਏਕਮਜੋਤ ਸਿੰਘ ਪੁਰਬਾ, ਮਲਵਿੰਦਰ ਬੇਦੀ, ਹਰਪ੍ਰੀਤ ਸਿੰਘ ਹੈਪੀ ਆਦਿ ਮੁੱਖ ਤੌਰ ‘ਤੇ ਹਾਜਰ ਸਨ।

Related posts

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin