Sport

ਮਹਿਲਾ ਬਾਕਸਰ ਨਿਕਲੀ ਪੁਰਸ਼! ਭੜਕੇ ਹਰਭਜਨ ਨੇ ਕਿਹਾ ਤਮਗਾ ਲਵੋ ਵਾਪਸ

ਅਲਜੀਰੀਆ- ਪੈਰਿਸ ਓਲੰਪਿਕ 2024 ਦੇ ਦੌਰਾਨ ਅਲਜੀਰੀਆ ਦੀ ਬਾਕਸਰ ਇਮਾਨ ਖਲੀਫਾ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਔਰਤਾਂ ਦੀ ਕੈਟੇਗਰੀ ‘ਚ ਇਮਾਨ ਖਲੀਫ ਨੇ ਇਟਲੀ ਦੀ ਬਾਕਸਰ ਨੂੰ ਸਿਰਫ 46 ਸਕਿੰਟ ‘ਚ ਹੀ ਹਰਾ ਦਿੱਤਾ ਸੀ, ਉਦੋਂ ਉਸ ‘ਤੇ ਦੋਸ਼ ਲੱਗਾ ਸੀ ਕਿ ਉਹ ਮਹਿਲਾ ਨਹੀਂ ਪੁਰਸ਼ ਹੈ। ਇਸ ਨੂੰ ਲੈ ਕੇ ਉਸ ਸਮੇਂ ਕਾਫੀ ਵਿਵਾਦ ਹੋਇਆ ਸੀ। ਪਰ ਇਮਾਨ ਖਲੀਫਾ ਨੂੰ ਟੂਰਨਾਮੈਂਟ ‘ਚ ਖੇਡਣ ਤੋਂ ਰੋਕਿਆ ਨਹੀਂ ਗਿਆ ਸੀ। ਇਸ ਤੋਂ ਬਾਅਦ ਉਸ ਨੇ ਗੋਲਡ ਮੈਡਲ ਵੀ ਆਪਣੇ ਨਾਂ ਕੀਤਾ ਸੀ।ਦਰਅਸਲ ਇਟਲੀ ਦੀ ਏਂਜੇਲਾ ਕੈਰਿਨੀ ਤੇ ਇਮਾਨ ਖਲੀਫਾ ਵਿਚਾਲੇ ਪੈਰਿਸ ਓਲੰਪਿਕ 2024 ‘ਚ ਬਾਕਸਿੰਗ ਦਾ ਮੈਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਇਮਾਨ ਖਲੀਫਾ ਦੇ ਦੋ ਮੁੱਕੇ ਖਾਣ ਦੇ ਬਾਅਦ ਏਂਜੇਲਾ ਕੈਰਿਨੀ ਕੈਨਵਾਸ ‘ਤੇ ਡਿੱਗ ਪਈ। ਜਿਸ ਤੋਂ ਬਾਅਦ ਉਹ ਚੀਕਦੇ ਹੋਏ ਕਹਿਣ ਲੱਗੀ, ”ਇਹ ਅਨਿਆ ਹੈ।” ਇਟਲੀ ਦੀ ਖਿਡਾਰਨ ਗੋਡਿਆਂ ਦੇ ਭਾਰ ਬੈਠ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਰੋਂਦੇ ਹੋਏ ਕੈਰਿਨੀ ਨੇ ਕਿਹਾ ਕਿ ਇਹ ਪਹਿਲਾ ਮੁਕਾਬਲਾ ਸੀ ਜਿਸ ‘ਚ ਉਸ ਨੇ ਇੰਨੇ ਜ਼ੋਰ ਨਾਲ ਮੁੱਕੇ ਮਹਿਸੂਸ ਕੀਤੇ। ਇਸ ਤੋਂ ਬਾਅਦ ਵਿਵਾਦ ਹੋਇਆ ਕਿ ਇਮਾਨ ਖਲੀਫਾ ਮਹਿਲਾ ਨਹੀਂ ਪੁਰਸ਼ ਹੈ। ਹੁਣ ਇੱਕ ਮੈਡੀਕਲ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਮਾਨ ਖਲੀਫਾ ਵਿੱਚ ਪੁਰਸ਼ ਵਿਸ਼ੇਸ਼ਤਾਵਾਂ ਹਨ। ਇੱਕ ਮੈਡੀਕਲ ਰਿਪੋਰਟ ਲੀਕ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਮਾਨ ਅਸਲ ਵਿੱਚ ਮਰਦ ਹੈ। ਇੱਕ ਫਰਾਂਸੀਸੀ ਪੱਤਰਕਾਰ ਅਨੁਸਾਰ, ਖਲੀਫਾ ਦੇ ਅੰਦਰੂਨੀ ਅੰਡਕੋਸ਼ ਅਤੇ XY ਕ੍ਰੋਮੋਸੋਮ (ਪੁਰਸ਼ ਕ੍ਰੋਮੋਸੋਮ) ਹਨ। ਭਾਰਤੀ ਟੀਮ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸੋਨ ਤਮਗਾ ਵਾਪਸ ਲੈ ਲਿਆ ਜਾਵੇ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ

admin