Australia & New Zealand

ਮਾਈਕ ਬੁਸ਼ ਵਿਕਟੋਰੀਆ ਪੁਲਿਸ ਦੇ ਟੌਪ ਕੌਪ ਵਜੋਂ ਅਹੁਦਾ ਸੰਭਾਲਣਗੇ !

ਮਾਈਕ ਬੁਸ਼ ਵਿਕਟੋਰੀਆ ਪੁਲਿਸ ਵਿੱਚ ਟੌਪ ਕੌਪ ਵਜੋਂ ਸਿਖਰਲਾ ਅਹੁਦਾ ਸੰਭਾਲਣ ਲਈ ਤਿਆਰ ਹਨ।

ਨਿਊਜ਼ੀਲੈਂਡ ਦੇ ਸਾਬਕਾ ਪੁਲਿਸ ਕਮਿਸ਼ਨਰ ਮਾਈਕ ਬੁਸ਼ ਵਿਕਟੋਰੀਆ ਪੁਲਿਸ ਵਿੱਚ ਟੌਪ ਕੌਪ ਵਜੋਂ ਸਿਖਰਲਾ ਅਹੁਦਾ ਸੰਭਾਲਣ ਲਈ ਤਿਆਰ ਹਨ। ਬੁਸ਼ ਜੂਨ ਤੋਂ ਪੰਜ ਸਾਲ ਦੇ ਕਾਰਜਕਾਲ ਲਈ ਪੁਲਿਸ ਚੀਫ਼ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਸ਼ੇਨ ਪੈਟਨ ਦੁਆਰਾ ਅਵਿਸ਼ਵਾਸ ਵੋਟ ਤੋਂ ਬਾਅਦ ਅਹੁਦਾ ਛੱਡਣ ਦੇ ਕੁਝ ਹਫ਼ਤਿਆਂ ਬਾਅਦ ਹੋਈ ਹੈ। ਮਾਈਕ ਬੁਸ਼ ਦਾ ਵਿਕਟੋਰੀਆ ਪੁਲਿਸ ੇ ਚੀਫ਼ ਵਜੋਂ ਪਹਿਲਾ ਦਿਨ 27 ਜੂਨ ਹੋਵੇਗਾ। ਕਾਰਜਕਾਰੀ ਮੁੱਖ ਕਮਿਸ਼ਨਰ ਰਿਕ ਨੂਜੈਂਟ ਵੀਰਵਾਰ ਨੂੰ ਵਿਕਟੋਰੀਆ ਪੁਲਿਸ ਤੋਂ ਆਪਣੀ ਭੂਮਿਕਾ ਛੱਡਣ ਲਈ ਤਿਆਰ ਹਨ ਜਦਕਿ ਡਿਪਟੀ ਕਮਿਸ਼ਨਰ ਰੌਬਰਟ ਹਿੱਲ ਅਸਥਾਈ ਤੌਰ ‘ਤੇ ਇਸ ਭੂਮਿਕਾ ਨੂੰ ਪੂਰਾ ਕਰਨਗੇ ਜਦੋਂ ਤੱਕ ਮਾਈਕ ਬੁਸ਼ ਅਹੁਦਾ ਨਹੀਂ ਸੰਭਾਲਦੇ।

ਪ੍ਰੀਮੀਅਰ ਜੈਸਿੰਟਾ ਐਲਨ ਨੇ ਦੱਸਿਆ ਕਿ, ‘ਪੁਲਿਸ ਚੀਫ਼ ਕਮਿਸ਼ਨਰ ਦੀ ਚੋਣ ਲਈ ਇੱਕ ਭਰਤੀ ਏਜੰਸੀ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਇੱਕ ਅਜਿਹਾ ਨੇਤਾ ਲੱਭਣ ਲਈ ਕਿਹਾ ਗਿਆ ਸੀ ਜੋ ਪੁਲਿਸ ਫੋਰਸ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਦੇ ਸਮਰੱਥ ਹੋਵੇ। ਇਸੇ ਸਾਲ ਫਰਵਰੀ ਵਿੱਚ ਵਿਕਟੋਰੀਆ ਪੁਲਿਸ ਲੀਡਰਸ਼ਿਪ ਦੇ ਉਥਲ-ਪੁਥਲ ਵਿੱਚ ਫਸ ਗਈ ਸੀ ਜਦੋਂ ਅਧਿਕਾਰੀਆਂ ਦੇ ਅਵਿਸ਼ਵਾਸ ਵੋਟ ਕਾਰਣ ਪੁਲਿਸ ਚੀਫ਼ ਕਮਿਸ਼ਨਰ ਸ਼ੇਨ ਪੈਟਨ ਨੂੰ ਆਪਣੀ ਨੌਕਰੀ ਗੁਆਉਣੀ ਪਈ ਸੀ।

ਨਿਊਜ਼ੀਲੈਂਡ ਦੇ ਸਾਬਕਾ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਵਿਕਟੋਰੀਆ ਦੇ ਪੁਲਿਸ ਚੀਫ਼ ਕਮਿਸ਼ਨਰ ਬਣਨ ਦੀ ਦੌੜ ਜਿੱਤੀ ਹੈ। 40 ਸਾਲਾਂ ਦੇ ਤਜਰਬੇ ਵਾਲਾ ਇਹ ਪੁਲਿਸ ਅਧਿਕਾਰੀ 27 ਜੂਨ ਨੂੰ ਪੰਜ ਸਾਲਾਂ ਦੇ ਇਕਰਾਰਨਾਮੇ ਨਾਲ ਇਸ ਭੂਮਿਕਾ ਵਿੱਚ ਕਦਮ ਰੱਖੇਗਾ। ਮਾਈਕ ਬੁਸ਼ 1978 ਵਿੱਚ ਸ਼ਾਮਲ ਹੋਣ ਅਤੇ ਆਪਣੇ ਆਖਰੀ ਛੇ ਸਾਲ ਸਿਖਰਲੇ ਅਹੁਦੇ ‘ਤੇ ਬਿਤਾਉਣ ਤੋਂ ਬਾਅਦ 2020 ਵਿੱਚ ਨਿਊਜ਼ੀਲੈਂਡ ਪੁਲਿਸ ਫੋਰਸ ਤੋਂ ਸੇਵਾਮੁਕਤ ਹੋ ਗਏ ਸਨ। 2019 ਦੇ ਕ੍ਰਾਈਸਟਚਰਚ ਮਸਜਿਦ ਗੋਲੀਬਾਰੀ, ਵਕਾਰੀ/ਵ੍ਹਾਈਟ ਆਈਲੈਂਡ ਜਵਾਲਾਮੁਖੀ ਫਟਣਾ ਅਤੇ ਕੋਵਿਡ-19 ਮਹਾਂਮਾਰੀ ਦਾ ਬੁਸ਼ ਨੇ ਆਪਣੇ ਕਾਰਜਕਾਲ ਦੌਰਾਨ ਸਾਹਮਣਾ ਕੀਤਾ ਹੈ। ਬੁਸ਼ 2022 ਵਿੱਚ ਉਸ ਵੇਲੇ ਚਰਚਾ ਵਿੱਚ ਵੀ ਰਹੇ ਜਦੋਂ ਉਨ੍ਹਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਨੇ ਯੂਕੇ ਦੀ ਮੈਟਰੋਪੋਲੀਟਨ ਪੁਲਿਸ ਦੇ ਮੁਖੀ ਬਣਨ ਲਈ ਅਸਫਲ ਅਰਜ਼ੀ ਦਿੱਤੀ ਸੀ।

ਵਰਨਣਯੋਗ ਹੈ ਕਿ ਸੂਬਾ ਸਰਕਾਰ ਨੇ ਵਿਕਟੋਰੀਆ ਪੁਲਿਸ ਦੀ ਵਾਗਡੋਰ 2001 ਵਿੱਚ ਨਿਊ-ਸਾਊਥ ਵੇਲਜ਼ ਦੀ ਸਾਬਕਾ ਪੁਲਿਸ ਸਹਾਇਕ ਕਮਿਸ਼ਨਰ ਕ੍ਰਿਸਟੀਨ ਨਿਕਸਨ ਤੋਂ ਬਾਅਦ ਕਿਸੇ ਬਾਹਰੀ ਵਿਅਕਤੀ ਨੂੰ ਨਹੀਂ ਸੌਂਪੀ।

Related posts

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin