Punjab

ਮਾਨ ਸਰਕਾਰ ਸ਼ਪੱਸ਼ਟ ਕਰੇ ਕਿ ਗੈਗਸਟਰਾਂ ਨਾਲ ਕਿਸਦੇ ਸਬੰਧ ਹਨ ? : ਸੁੱਖਜਿੰਦਰ ਸਿੰਘ ਰੰਧਾਵਾ

ਅਮ੍ਰਿਤਸਰ – ਆਪ ਸਰਕਾਰ ਦੀਆਂ ਜਨਤਾ ਪ੍ਰਤੀ ਆਏ ਦਿਨ ਵਧ ਰਹੀਆਂ ਵਧੀਕੀਆਂ,ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਘਾਣ ਸਬੰਧੀ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਅੱਜ ਅੰਮ੍ਰਿਤਸਰ ਵਿਖੇ ਸ.ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਸ੍ਰ ਭਗਵੰਤਪਾਲ ਸੱਚਰ ਜੀ ਦੇ ਗ੍ਰਹਿ ਸੱਚਰ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਦੇ ਮੌਜੂਦਾਂ ਹਲਾਤਾਂ ਉੱਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ,ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਚਚੇਰੇ ਭਰਾ ਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਉੱਤੇ ਵੀ ਮੌਜੂਦਾਂ ਸਰਕਾਰ ਦੀ ਨੀਅਤ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਸ਼ਹਿ ਤੇ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਬੜਾਵਾ
ਮਿਲ ਰਿਹਾ ਹੈ ਅਤੇ ਜਨਤਾ ਨਾਲ ਕੀਤੇ ਅਮਨ ਸ਼ਾਂਤੀ ਦੇ ਸਾਰੇ ਵਾਅਦੇ ਉਨ੍ਹਾਂ ਨੇ ਤੋੜ ਕੇ ਜਨਤਾ ਨਾਲ ਧੋਖਾ ਕੀਤਾ ਹੈ। ਮੌਜੂਦਾਂ ਸਰਕਾਰ ਉੱਤੇ ਸਵਾਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਹੜੀ ਸਰਕਾਰ ਇਸ ਤਰ੍ਹਾ ਅਮਨ ਸ਼ਾਂਤੀ ਦੀਆਂ ਧੱਜੀਆਂ ਉਡਾ ਰਹੀ ਹੈ ਉਸ ਕੋਲੋ ਸੰਦੀਪ ਨੰਗਲ ਅੰਬੀਆਂ,ਸਿੱਧੂ ਮੂਸੇਵਾਲਾ ਅਤੇ ਅਨੇਕਾਂ ਪੀੜਤ ਪਰਿਵਾਰ ਇਨਸਾਫ਼ ਦੀ ਕਿ ਉਮੀਦ ਰੱਖਣ? ਸ੍ਰ ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਦਾ ਪਾਠ ਪੜਾਉਣ ਵਾਲੀ ਇਹ ਪਾਰਟੀ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ ਹਨ ਤੇ ਚੋਣਾਂ ਨੂੰ ਸਰਕਾਰੀ ਤੰਤਰ ਦੇ ਜ਼ਰੀਏ ਲੁੱਟਣ ਜਾ ਰਹੀ ਹੈ, ਪਰ ਸਾਡੇ ਪਾਰਟੀ ਵਰਕਰ ਇਹਨਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ
ਇਸ ਮੌਕੇਂ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ,ਸਾਬਕਾ ਵਿਧਾਇਕ ਹਰਪਰਤਾਪ ਸਿੰਘ ਅਜਨਾਲਾ , ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਪੱਪੂ ,ਹਰਦੀਪ ਸਿੰਘ ਅਜਨਾਲਾ,ਉਦੈਵੀਰ ਸਿੰਘ ਰੰਧਾਵਾ , ਰਗੂ ਸ਼ਰਮਾ ਅਤੇ ਸਥਾਨਕ ਕਾਂਗਰਸੀ ਵਰਕਰ ਅਤੇ ਆਗੂ ਵੀ ਹਾਜ਼ਰ ਸਨ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin