Articles Religion

‘ਮਿਟੀ ਧੁੰਧੁ ਜਗਿ ਚਾਨਣੁ ਹੋਆ’

ਧਰਮ ਤੇ ਅਧਰਮ ਇੱਕੋ ਸਿੱਕੇ ਦੇ ਦੋ ਪਾਸੇ ਹਨ, ਜਿਵੇਂ ਰਾਤ ਤੇ ਦਿਨ, ਚੰਗਿਆਈ ਤੇ ਬੁਰਿਆਈ, ਮਨੁੱਖੀ ਰੂਪ ਵਿੱਚ ਦੇਵਤਾ ਤੇ ਰਾਖਸ਼ਸ਼ ਬਿਰਤੀ, ਨਰਕ ਤੇ ਸਵਰਗ ਦਾ ਅਹਿਸਾਸ, ਗੁਲਾਮੀ ਤੇ ਆਜ਼ਾਦੀ, ਖੁਸ਼ੀ ਤੇ ਗ਼ਮੀ ਆਦਿ। ਕਹਿਣ ਦਾ ਭਾਵ ਕਿ ਕੁਦਰਤੀ ਤੌਰ ਤੇ ਸੰਸਾਰ ਵਿੱਚ ਦੋ ਬਿਰਤੀਆਂ ਕੰਮ ਕਰਦੀਆਂ ਹਨ, ਜਿਨ੍ਹਾਂ ਦੇ ਅਧੀਨ ਮਨੁੱਖ ਸਾਰਾ ਜੀਵਨ ਬਤੀਤ ਕਰਦਾ ਹੈ ਤੇ ਇਸ ਬਿਰਤੀ ਨੂੰ ਮਨੁੱਖ ਨੇ ਦੁੱਖ ਤੇ ਸੁੱਖ ਦਾ ਨਾਮ ਦਿੱਤਾ ਹੈ। ਇਹ ਕੁਦਰਤੀ ਨਿਯਮ ਮਨੁੱਖ ਦੀ ਉਤਪਤੀ ਤੋਂ ਅੱਜ ਤੱਕ ਨਿਰੰਤਰ ਚੱਲਿਆ ਆ ਰਿਹਾ ਹੈ ਤੇ ਜਦੋਂ ਤੱਕ ਇਹ ਸ੍ਰਿਸ਼ਟੀ ਹੈ, ਇਹ ਇੰਝ ਹੀ ਚੱਲਦਾ ਰਹੇਗਾ।
ਸੰਸਾਰ ਅੰਦਰ ਜਦੋਂ ਜਦੋਂ ਵੀ ਅਧਰਮ ਦਾ ਪਸਾਰਾ ਵਧਿਆ ਤਾਂ ਧਰਮ ਦੀ ਰਾਖੀ ਲਈ ਅਕਾਲ ਪੁਰਖ ਸ਼੍ਰਿਸ਼ਟੀਕਰਤਾ ਨੇ ਕਿਸੇ ਮਹਾਂਪੁਰਸ਼ ਨੂੰ ਇਸ ਮਾਤਲੋਕ ਵਿੱਚ ਭੇਜਿਆ।
ਸੰਸਾਰ ਦੇ ਨਕਸ਼ੇ ਤੇ ਭਾਰਤ ਇੱਕ ਐਸਾ ਦੇਸ਼ ਮੰਨਿਆ ਜਾਂਦਾ ਹੈ, ਜਿਥੋਂ ਦੀ ਜ਼ਿਆਦਾਤਰ ਆਬਾਦੀ ਧਾਰਮਿਕ ਰਹੁਰੀਤਾਂ ਤੇ ਧਰਮ ਦੇ ਸੰਸਕਾਰਾਂ ਨੂੰ ਹੀ ਸਭ ਕੁਝ ਮੰਨਦੀ ਹੈ, ਪਰ ਵਿਦੇਸ਼ੀ ਹਮਲਾਵਰ ਬਣ ਕੇ ਆਏ ਇਸ ਦੇਸ਼ ’ਤੇ ਕਾਬਜ਼ ਹੋ ਕੇ ਇਥੋਂ ਦੀ ਲੋਕਾਈ ਉੱਪਰ ਜ਼ੁਲਮ ਕਰਨ ਵਾਲੇ ਮੁਗਲਾਂ ਨੇ ਜਦੋਂ ਜ਼ੁਲਮ ਦੀ ਇੰਤਹਾ ਕਰ ਦਿੱਤੀ ਤਾਂ ਲੋਕਾਈ ਨੇ ਤ੍ਰਾਹੀਮਾਨ-ਤ੍ਰਾਹੀਮਾਨ ਕਰਦਿਆਂ ਇਸ ਸ੍ਰਿਸ਼ਟੀਕਰਤਾ ਅੱਗੇ ਅਰਦਾਸ ਬੇਨਤੀਆਂ ਕੀਤੀਅ ਤਾਂ ਇਸ ਧਰਤੀ ਤੇ ਸੰਸਾਰ ਦੇ ਭਲੇ ਹਿੱਤ
‘ਮਿਟੀ ਧੁੰਧੁ ਜਗਿ ਚਾਨਣੁ ਹੋਆ’
ਦੇ ਮਹਾਵਾਕ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ। ਜਿਨ੍ਹਾਂ ਝੂਠ, ਪਾਖੰਡ, ਫੋਕੇ ਰੀਤੀ-ਰਿਵਾਜ਼ਾਂ, ਕਰਮਕਾਂਡਾ ਤੇ ਜ਼ੁਲਮ ਦੇ ਖਿਲਾਫ ਲੋਕਾਈ ਨੂੰ ਲਾਮਬੰਦ ਕੀਤਾ ਤੇ ਸਮੇਂ ਦੀ ਮੁਗ਼ਲ ਹਕੂਮਤ ਨੂੰ ਵੰਗਾਰ ਪਾਈ ਤਾਂ ਜ਼ੁਲਮ ਸਹਿਣ ਦੀ ਆਦੀ ਹੋ ਚੁੱਕੀ ਅਤੇ ਅਣਖ, ਸਵੈਮਾਨ ਇੱਜਤ, ਰੱਖਿਆ, ਖੁਸ਼ੀ ਤੇ ਅਜ਼ਾਦੀ ਦੇ ਨਾਂਅ ਤੋਂ ਅਨਜਾਨ ਹੋ ਚੁੱਕੀ ਭਾਰਤੀ ਜਨਤਾ ਨੂੰ ਇਹ ਇੱਕ ਸੁਪਨੇ ਦੀ ਨਿਆਈ ਿਸ਼ਮਾ ਲੱਗਿਆ ਕਿ ਕਿਵੇਂ ਇਕ ਦਰਵੇਸ਼ ਜਿਹਾ ਦਿੱਖਣ ਵਾਲਾ ਸਾਦਾ ਜਿਹਾ ਲੱਗਦਾ ਇਨਸਾਨ ਜਿਸ ਦੇ ਗਲ ਵਿੱਚ ਇੱਕ ਲੰਮਾ ਚੋਲਾ, ਸਿਰ ਰਵਾਇਤੀ ਦਸਤਾਰ, ਇੱਕ ਹੱਥ ਆਸਾ (ਸੋਟਾ) ਇੱਕ ਹੱਥ ਜਲ ਲਈ ਕਮੰਡਲ (ਲੋਟਾ) ਤੇ ਮੋਢੇ ਉੱਪਰ ਇੱਕ ਥੈਲਾ ਲਮਕਿਆ ਹੈ, ਜਿਸ ਵਿੱਚ ਇੱਕ ਧਾਰਮਿਕ ਕਿਤਾਬ ਵੀ ਹੈ ਤੇ ਕੁਝ ਜ਼ਰੂਰਤ ਦਾ ਸਮਾਨ ਹੈ। ਉਹ ਕਿਸ ਤਰ੍ਹਾਂ ਸਮੇਂ ਦੇ ਬਾਦਸ਼ਾਹ ਨੂੰ ਵੰਗਾਰ ਵੰਗਾਰ ਕੇ ਜਾਬਰ ਕਹਿ ਰਿਹਾ ਹੈ। ਉਹ ਦਰਪੇਸ਼ ਮਹਾਂਪੁਰਸ਼
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਦੇ ਸ਼ਬਦ ਬੇਝਿਜ਼ਕ, ਬਿਨਾਂ ਕਿਸੇ ਡਰ ਜਾਂ ਖੌਫ ਦੇ ਗਾ ਰਿਹਾ ਹੈ। ਰਾਜਿਆਂ ਨੂੰ ਸ਼ੀਹ ਤੇ ਅਹਿਲਕਾਰਾਂ ਨੂੰ ਕੁੱਤੇ ਕਹਿ ਕੇ ਪੁਕਾਰ ਰਿਹਾ ਹੈ। ਬਿਲਕੁੱਲ ਨਿਰਭਉ ਬਿਰਤੀ ਵਾਲਾ ਦਰਵੇਸ਼ ਮਹਾਂਪੁਰਖ ਸ੍ਰਿਸ਼ਟੀਕਰਤਾ ਨੂੰ ਵੀ ਉਲ੍ਹਾਮਾ ਦੇ ਕੇ ਕਹਿ ਰਿਹਾ ਹੈ ਕਿ
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਆਪ ਜੀ ਨੂੰ ਜਦ ਲੋਕਾਈ ਦਾ ਦਰਦ ਬਰਦਾਸ਼ਤ ਨਾ ਹੋਇਆ ਤਾਂ ਆਪ ਜੀ ਨੇ ਅਕਾਲ ਪੁਰਖ ਨਾਲ ਰੋਸ ਪ੍ਰਗਟਾਉਦਿਆਂ ਕਿਹਾ:
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ।
ਆਪ ਜੀ ਜਿਥੇ ਅਕਾਲ ਪੁਰਖ ਸ੍ਰਿਸ਼ਟੀਕਰਤਾ ਅੱਗੇ ਰੋਸ ਪ੍ਰਗਟਾਵਾ ਕਰ ਰਹੇ ਹਨ, ਉਥੇ ਆਪ ਜੀ ਨੂੰ ਉਨ੍ਹਾਂ ਭਾਰਤੀ ਲੋਕਾਂ ਉੱਪਰ ਤੱਕ ਕੇ ਦਯਾ ਵੀ ਆ ਰਹੀ ਹੈ, ਜਿਹੜੇ ਆਪਣੇ ਆਪ ਨੂੰ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਬਣ ਕੇ ਦਯਾ ਅਤੇ ਡਰਪੋਕ ਬਿਰਤੀ ਦੇ ਪਾਤਰ ਬਣਾ ਚੁੱਕੇ ਸਨ।
ਗੁਰੂ ਸਾਹਿਬ ਜੀ ਨੇ ਡਰੁ ਬਿਰਤੀ ਦੀ ਮਾਨਸਿਕ ਗੁਲਾਮ ਹੋ ਚੁੱਕੀ ਲੋਕਾਈ ਨੂੰ ਝੰਜੋੜ ਝੰਜੋੜ ਕੇ ਜਗਾਇਆ ਅਤੇ ਤਾਕਤਵਰ ਮੁਗਲ ਹਕੂਮਤ ਦੇ ਸਾਹਮਣੇ ਇੱਕ ਚੁਣੌਤੀ ਬਣਾ ਕੇ ਇੱਕ ਆਸ ਦੀ ਕਿਰਨ ਜਗਾ ਦਿੱਤੀ।
ਰੋਸੁ ਨ ਕੀਜੈ ਉਤਰੁ ਦੀਜੈ।
ਦੇ ਸਿਧਾਂਤ ਨੂੰ ਲਾਗੂ ਕਰਦਿਆਂ ਆਪ ਜੀ ਨੇ ਫੋਕੇ ਕਰਮਕਾਡਾਂ, ਪਾਖੰਡ ਤੇ ਝੂਠੀਆਂ ਮਨਘੜਤ ਰਹੂਰੀਤਾਂ ਤੋਂ ਆਮ ਲੋਕਾਈ ਨੂੰ ਬਾਹਰ ਕੱਢਦਿਆਂ ਇੱਕ ਖਾਲਸਾ (ਪਿੳੂਰ) ਇਨਸਾਨ ਦੀ ਘਾੜਤ ਕਰਨ ਦਾ ਸੰਕਲਪ ਲਿਆ ਤੇ ਸਪੱਸ਼ਟ ਸ਼ਬਦਾਂ ਵਿੱਚ ਇਹ ਐਲਾਨ ਕਰ ਦਿੱਤਾ :
ਨ ਹਮ ਹਿੰਦੂ ਨ ਮੁਸਲਮਾਨ॥
ਹਮਰਾ ਝਗਰਾ ਰਹਾ ਨਾ ਕੋੳੂ। ਪੰਡਿਤ ਮੁਲਾ ਛਾਡੇ ਦੋੳੂ।
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੁ ਨਾ ਲੀਆ॥
ਸਿੱਖ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦਾ ਕੋਟਿਨ-ਕੋਟਿ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸਿੱਖ ਨੂੰ ਸੰਤ ਸਿਪਾਹੀ ਦਾ ਸਿਧਾਂਤ ਦੇ ਕੇ ਅਣਖ, ਆਨ ਅਤੇ ਸ਼ਾਨ ਨਾਲ ਜਿੳੂਣਾ ਸਿਖਾਇਆ। ਗੁਰੂ ਨਾਨਕ ਸਾਹਿਬ, ਅੱਠ ਗੁਰੂ ਸਾਹਿਬਾਨ ਅਤੇ ਗੁਰੂ ਗੋਬਿੰਦ ਸਿੰਘ ਜੀ 230 ਸਾਲ ਦਾ ਲੰਮਾ ਸਮਾਂ ਲਾ ਕੇ ਜਿਹੜਾ ਖ਼ਾਲਸਾ (ਪਿੳੂਰ) ਇਨਸਾਨ ਹੋਂਦ ਵਿੱਚ ਲਿਆਂਦਾ, ਉਸ ਨੂੰ ਸੰਸਾਰ ਦੇ ਸਾਹਮਣੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਅੱਸੀ ਹਜ਼ਾਰ ਦੇ ਵਿਸ਼ਾਲ ਇਕੱਠ ਦੇ ਸਾਹਮਣੇ ਪ੍ਰਗਟ ਕਰਕੇ ਸਿੱਖ ਅਤੇ ਕੌਰ ਦੇ ਨਾਮਾਂ ਨਾਲ ਪੁਕਾਰ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ, ਜਿਸ ਨਾਲ ਭਾਰਤੀ ਖਿੱਤੇ ਦਾ ਇਤਿਹਾਸ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਇਹ ਖਿੱਤਾ ਮੁਗਲ ਹਕੂਮਤ ਦੇ ਚੁੰਗਲ ਵਿੱਚੋਂ ਹਮੇਸ਼ਾਂ ਲਈ ਆਜ਼ਾਦ ਹੋ ਗਿਆ, ਉਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਨੂੰ ਆਜ਼ਾਦ ਕਰਵਾਇਆ, ਉਹੀ ਅਿਤਘਣ ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਹੋ ਨਿਬੜੇ। ਕਵੀ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਲਿਖਦੇ ਹਨ ਕਿ ਜੇਕਰ ਗੁਰੂ ਸਾਹਿਬ ਜੀ ਖਾਲਸੇ ਨੂੰ ਪ੍ਰਗਟ ਨਾ ਕਰਦੇ ਤਾਂ ਭਾਰਤ ਵਰਸ਼ ਦੀ ਹਾਲਤ ਇਵੇਂ ਹੋਣੀ ਸੀ
ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ
ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਦੇਵੀ ਦੇਵ ਦੇਵਲ ਸੰਤੋਖ ਸਿੰਘ ਦੁਰ ਹੋਤੇ
ਹੋਵਤੀ ਅਜੇਪ ਕਥਾ ਬੇਦਨ ਪੁਰਾਨ ਕੀ।
ਇਸੇ ਤਰ੍ਹਾਂ ਹੀ ਇੱਕ ਅਣਜਾਣ ਕਵੀ ਉਸ ਸਮੇਂ ਦੀ ਹਾਲਾਤ ਨੂੰ ਕਲਮਬੱਧ ਕਰਦਾ ਹੋਇਆ ਇੰਝ ਲਿਖਦਾ ਹੈ:
ਪੈਦਾ ਜੇ ਹੁੰਦਾ ਨਾ ਖਾਲਸਾ ਤੇ
ਨਾ ਅੱਜ ਹਿੰਦੋਸਤਾਨ ਹੁੰਦਾ।
ਵੇਦ, ਪੁਰਾਨ, ਗੀਤਾ ਦੀ ਥਾਂ
ਕੇਵਲ ਇੱਕ ਗ੍ਰੰਥ ਕੁਰਾਨ ਹੁੰਦਾ
ਹਿੰਦੂ, ਜੈਨੀ, ਬੋਧੀ ਦੀ ਥਾਂ
ਕੇਵਲ ਇੱਕ ਧਰਮ ਮੁਸਲਮਾਨ ਹੰੁਦਾ।
ਲੱਭਣੇ ਸੀ ਖੰਡਰ ’ਚੋਂ ਪਾਸੀ
ਨਾ ਭਾਰਤ ਦਾ ਨਾਮ ਵਿੱਚ ਜਹਾਨ ਹੁੰਦਾ।

ਗੁਰੂ ਨਾਨਕ ਸਾਹਿਬ ਜੀ ਦਾ ਭਾਰਤ ਵਿੱਚ ਪ੍ਰਕਾਸ਼ ਹੋਣ ਤੇ ਭਾਰਤ ਦਾ ਇਤਿਹਾਸ ਤੇ ਇਥੋਂ ਦੀ ਲੋਕਾਈ ਦਾ ਜੀਵਨ ਹੀ ਬਦਲ ਗਿਆ। ਮੁਗਲ ਰਾਜ ਦੌਰਾਨ ਮੁਜਦਦ ਦੇ ਨਾਅਰੇ
ਅੱਸ਼ ਸ਼ਰਅ ਤਹੁਤੱਗ – ਗੈਫ਼
ਭਾਵ ਕੀ ਤਲਵਾਰ ਦੇ ਬਲ ਨਾਲ ਸ਼ਰਅ ਦੀ ਬਾਲਾ ਦਸਤੀ ਸਥਾਪਿਤ ਕਰਨੀ ਚਾਹੀਏ ਨੂੰ ਜੇਕਰ ਨੇਸਤੋ ਨਾਬੁੰਦ ਕੀਤਾ ਤਾਂ ਖਾਲਸੇ ਦੀ ਤੇਗ (ਿਪਾਨ) ਨੇ।
ਕਈ ਇਤਿਹਾਸ ਤੋਂ ਅਣਜਾਣ ਲੋਕ ਕੀ ਵਾਰ ਇਹ ਕਹਿ ਦਿੰਦੇ ਹਨ ਕਿ ਸਿੱਖ ਧਰਮ ਅੰਦਰ ਸ਼ਸਤ੍ਰਾਂ ਤੇ ਸ਼ਸਤ੍ਰ ਵਿੱਦਿਆ ਦੀ ਸ਼ੁਰੂਆਤ ਛੇਵੇਂ ਪਾਤਿਸ਼ਾਹ ਜੀ ਨੇ ਸ਼ੁਰੂ ਕੀਤੀ ਤੇ ਦੱਸਵੇਂ ਪਾਤਿਸ਼ਾਹ ਜੀ ਦੇ ਸਮੇਂ ਇਹ ਹਰੇਕ ਸਿੱਖ ਲਈ ਜ਼ਰੂਰੀ ਕਰਾਰ ਦਿੱਤੀ ਗਈ, ਜਦਕਿ ਐਸੀ ਗੱਲ ਬਿਲਕੁਲ ਨਹੀਂ ਕਿਉਕਿ ਸ਼ਾਸਤ੍ਰਾਂ ਦਾ ਇਤਿਹਾਸ ਸਿੱਖ ਧਰਮ ਅੰਦਰ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੈ।
ਇਤਿਹਾਸਕ ਲਿਖਤਾਂ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸ਼ਸਤ੍ਰ ਬਰਛਾ ਵਰਤਿਆ, ਜਿਸ ਦੇ ਨਾਮ ਉੱਪਰ ਗੁਰਦੁਆਰਾ ਬਰਛਾ ਸਾਹਿਬ ਵੀ ਹੈ, ਇਸ ਤੋਂ ਪਹਿਲਾ ਮੁਲਤਾਨ ਦੇ ਸੁਲਤਾਨ ਵਜੋਂ ਆਪ ਜੀ ਨੂੰ ਪੱਥਰ ਦਾ ਗੁਰਜ ਵੀ ਭੇਂਟ ਕੀਤਾ ਗਿਆ। ਜੋ ਕਿ ਇਸ ਸਮੇਂ ਬਹਾਵਲਪੁਰ (ਪਾਕਿਸਤਾਨ) ਵਿੱਚ ਕਿਸੇ ਪਰਿਵਾਰ ਕੋਲ ਸੁਰੱਖਿਅਤ ਹੈ। ਗੁਰੂ ਸਾਹਿਬ ਜੀ ਇੱਕ ਸੈਫ਼ (ਿਪਾਨ ਦੀ ਇੱਕ ਕਿਸਮ) ਤੇ ਦੁਮਾਲੇ ਸਜਾਉਣ ਵਾਲਾ ਚੱਕਰ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਇਹ ਸੋਟਾ, ਜਿਸ ਨੂੰ ਆਸਾ ਕਿਹਾ ਗਿਆ ਹੈ, ਹਰ ਸਮੇਂ ਗੁਰੂ ਸਾਹਿਬ ਜੀ ਕੋਲ ਉਦਾਸੀਆਂ ਸਮੇਂ ਹੁੰਦਾ ਸੀ। ਸਭ ਤੋਂ ਵੱਡੀ ਖੋਜ਼ ਦਾ ਵਿਸ਼ਾ ਇਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਭੇਂਟ ਕਰਨ ਸਮੇਂ ਸਿਰੋਹੀ ਪਿੰਡ ਦੀ ਬਣੀ ਸਿਰੋਹੀ ਿਪਾਨ ਪੀਰੀ ਦੀ ਨਿਸ਼ਾਨੀ ਵਜੋਂ ਭੇਂਟ ਕੀਤੀ, ਜੋ ਕਿ ਪੀੜ੍ਹੀ ਦਰ ਪੀੜ੍ਹੀ ਛੇਵੇਂ ਪਾਤਸ਼ਾਹ ਜੀ ਦੇ ਗੁਰਗੱਦੀ ਸਮੇਂ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਿਪਾਨ ਮੀਰੀ ਦੀ ਿਪਾਨ ਦੇ ਨਾਲ ਪੀਰੀ ਦੀ ਿਪਾਨ ਵਜੋਂ ਪਹਿਨਾਈ ਗਈ, ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਕੌਮ ਨੂੰ ਜਿਥੋਂ ਗਿਆਨ ਖੜਗ (ਬਾਣੀ) ਨਾਲ ਵੀ ਜੋੜਿਆ। ਇਹ ਕਹਿਣਾ ਬਿਲਕੁੱਲ ਗਲਤ ਹੈ ਕਿ ਪੰਜ ਪਾਤਸ਼ਾਹੀਆਂ ਤੱਕ ਸਿੱਖ ਧਰਮ ਅੰਦਰ ਸਿਰਫ ਤੇ ਸਿਰਫ ਗੁਰਬਾਣੀ ਦਾ ਹੀ ਪ੍ਰਚਾਰ ਹੋਇਆ, ਜਿਸਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੰਨ 1539 ਨੂੰ ਖਡੂਰ ਸਾਹਿਬ ਜੀ ਦੇ ਅਸਥਾਨ ਤੇ ਮਲ ਅਖਾੜਾ ਸ਼ੁਰੂ ਕੀਤਾ ਤਾਂ ਜੋ ਸ਼ਸਤ੍ਰ ਫੜਨ ਤੇ ਵਰਤਣ ਵਾਲੇ ਸਰੀਰ ਮਾਨਸਿਕ ਤੇ ਸਰੀਰਕ ਤੌਰ ’ਤੇ ਮਜ਼ਬੂਤ ਹੋ ਸਕਣ। ਇੰਝ ਹੀ ਪੰਜਵੇਂ ਪਾਤਿਸ਼ਾਹ, ਗੁਰੂ ਅਰਜਨ ਦੇਵ ਸਾਹਿਬ ਜੀ ਜਿਥੇ ਘੋੜ ਸਵਾਰੀ ਵਿੱਚ ਨਿਪੁੰਨ ਸਨ, ਉਥੇ ਸ਼ਸਤ੍ਰ ਵਿੱਦਿਆ ਦੇ ਵੀ ਉੱਚ ਕੋਟੀ ਦੇ ਗਿਆਤਾ ਸਨ। ਇਤਿਹਾਸ ਅੰਦਰ ਆਏ ਜ਼ਿਕਰ ਮੁਤਾਬਿਕ ਆਪ ਜੀ ਨੇ ਆਪਣੇ ਵਿਆਹ ਮੌਕੇ ਇੱਕ ਰਸਮ ਨੂੰ ਨਿਭਾਉਦਿਆਂ ਜੰਡ ਦੇ ਦਰਖਤ ਦੇ ਮੁੱਢ ਨੂੰ ਘੋੜੇ ਉੱਪਰ ਸਵਾਰ ਹੋ ਕੇ ਨੇਜ਼ੇ ਨਾਲ ਜੜ੍ਹਾਂ ਤੋਂ ਪੁੱਟ ਸੁਟਿਆ ਸੀ।
ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਹੀ ਸਿਧਾਂਤ ਸੀ, ਜਿਸ ਨੂੰ ਲੋਕਾਈ ਅੰਦਰ ਪ੍ਰਤੱਖ ਰੂਪ ਅੰਦਰ ਛੇਵੇਂ ਪਾਤਿਸ਼ਾਹ ਜੀ ਨੇ ਖੁੱਲ੍ਹੇਆਮ ਪ੍ਰਗਟ ਕਰਕੇ ਹਰੇਕ ਸਿੱਖ ਲਈ ਜ਼ਰੂਰੀ ਕੀਤਾ ਤੇ ਦੱਸਵੇਂ ਪਾਤਿਸ਼ਾਹ ਜੀ ਨੇ ਇਸ ਉਪਰ ਪੱਕੀ ਮੋਹਰ ਲਾਉਦਿਆਂ ਇਥੋਂ ਤੱਕ ਕਹਿ ਦਿੱਤਾ,
ਜੋ ਸਿੱਖ ਹਥੀਆਰ ਬੰਨਿਕੇ ਦਰਸ਼ਨਿ ਆਵਗੁ
ਸੋ ਨਿਹਾਲ ਹੋਗੁ।
ਸੰਗਤ ਹਥੀਆਰ ਬੰਨਿਕੇ ਦਰਸ਼ਨ ਆਵਾਗਾ॥
ਜੋ ਸਿੱਖ ਹਥੀਆਰ ਬੰਧਿਕੈ ਦਰਸ਼ਨ ਆਵੇਗਾ
ਸੋ ਨਿਹਾਲ ਹੋਗੁ, ਹੁਕਮ ਹੈ।
ਇਹ ਉਹ ਹੁਕਮਨਾਮਿਆਂ ਦੇ ਹਵਾਲੇ ਸਨ, ਜੋ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਭੇਜੇ। ਕਹਿਣ ਦਾ ਭਾਵ ਅਰਥ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੀ ਖਾਲਸਾ ਪੰਥ ਦਾ ਸਿਧਾਂਤ ਹੈ। ਭਗਤੀ ਤੇ ਸ਼ਕਤੀ, ਬਾਣੀ ਤੇ ਬਾਣਾ, ਗਿਆਨ ਖੜਗ (ਬਾਣੀ) ਤੇ ਸਰਲੋਹੀ ਖੜਗ (ਸ਼ਸਤ੍ਰ) ਸੰਤ ਤੇ ਸਿਪਾਹੀ ਇਹ ਦਸ ਗੁਰੂ ਸਾਹਿਬਾਨ ਦਾ ਸਿਧਾਂਤ ਹੈ ਤੇ ਇਸ ਨੂੰ ਉੱਪਰ ਅਮਲ ਕਰਨਾ ਤੇ ਆਪਣੇ ਜੀਵਨ ਵਿੱਚ ਧਾਰਨਾ ਇਹੀ ਇੱਕ ਸਿਖ ਨੂੰ ਹੁਕਮ ਹੈ।

– ਮਨਜੀਤ ਸਿੰਘ ਗਤਕਾ ਮਾਸਟਰ, ਸ੍ਰੀ ਅੰਮ੍ਰਿਤਸਰ ਸਾਹਿਬ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin