ਨਾਰਾਇਣਪੁਰ – ਛੱਤੀਸਗੜ੍ਹ ਦੇ ਧੁਰ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ਦੇ ਛੋਟੇਡੋਂਗਰ ਥਾਣਾ ਇਲਾਕੇ ’ਚ ਸੋਮਵਾਰ ਸਵੇਰੇ ਹੋਏ ਮੁਕਾਬਲੇ ’ਚ ਜਵਾਨਾਂ ਨੇ 10 ਲੱਖ ਰੁਪਏ ਦੇ ਇਨਾਮੀ ਨਕਸਲੀਆਂ ਦੀ ਪੂਰਬੀ ਬਸਤਰ ਡਿਵੀਜ਼ਨ ਦੀ ਕੰਪਨੀ ਛੇ ਦੇ ਕਮਾਂਡਰ ਨੂੰ ਮਾਰ ਸੁੱਟਿਆ। ਮੌਕੇ ਤੋਂ ਨਕਸਲੀ ਦੀ ਲਾਸ਼ ਤੇ ਏਕੇ 47 ਰਾਈਫਰ ਬਰਾਮਦ ਕੀਤੀ ਗਈ।ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਛੋਟੇਡੋਂਗਰ ਥਾਣੇ ਤੋਂ ਜ਼ਿਲ੍ਹਾ ਰਿਜ਼ਰਬ ਗਾਰਡ (ਡੀਆਰਜੀ) ਦੀ ਇਕ ਟੁਕੜੀ ਗਸ਼ਤ ’ਤੇ ਭੇਜੀ ਗਈ ਸੀ। ਜਵਾਨ ਜਦੋਂ ਬਹਿਕੇਰ ਦੇ ਜੰਗਲ ’ਚ ਗਸ਼ਤ ਕਰ ਰਹੇ ਸਨ ਉਦੋਂ ਪਹਾੜੀ ’ਤੇ ਬੈਠੇ ਨਕਸਲੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਫ਼ੌਰੀ ਮੋਰਚਾ ਸੰਭਾਲ ਕੇ ਜਵਾਬੀ ਹਮਲਾ ਬੋਲ ਦਿੱਤਾ। ਕੁਝ ਦੇਰ ਦੀ ਫਾਇਰਿੰਗ ਤੋਂ ਬਾਅਦ ਨਕਸਲੀ ਭੱਜ ਗਏ। ਇਸ ਤੋਂ ਬਾਅਦ ਮੌਕੇ ਦਾ ਮੁਆਇਨਾ ਕਰਨ ’ਤੇ ਇਕ ਨਕਸਲੀ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਦੀ ਪਛਾਣ ਸਾਕੇ ਦੇ ਰੂਪ ’ਚ ਕੀਤੀ ਗਈ। ਮੁਕਾਬਲੇ ਤੋਂ ਬਾਅਦ ਵੀ ਜਵਾਨ ਜੰਗਲ ’ਚ ਡਟੇ ਹੋਏ ਸਨ।ਆਈਜੀ ਬਸਤਰ ਸੁੰਦਰਰਾਜ ਪੀ ਦਾ ਕਹਿਣਾ ਹੈ ਕਿ ਮੁਕਾਬਲੇ ’ਚ ਮਾਰੇ ਗਏ ਨਕਸਲੀ ਸਾਕੇਤ ’ਤੇ 10 ਲੱਖ ਰੁਪਏ ਦਾ ਇਨਾਮ ਸੀ। ਜਵਾਨਾਂ ਨੇ ਮੁਕਾਬਲੇ ’ਚ ਮੂੰਹ ਤੋੜ ਜਵਾਬ ਦਿੱਤਾ ਹੈ।
previous post