India

ਮੁਸਲਿਮ ਵਿਦਿਆਰਥਣਾਂ ਦਾ ਦੋਸ਼, ਪ੍ਰੀਖਿਆ ਦੌਰਾਨ ਉਤਾਰਨ ਲਈ ਕਿਹਾ ਬੁਰਕਾ ਤੇ ਹਿਜਾਬ

ਵਾਸ਼ਿਮ – ਮਹਾਰਾਸ਼ਟਰ ਵਿਚ ਕੁਝ ਮੁਸਲਿਮ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਵਾਸ਼ਿਮ ਜ਼ਿਲ੍ਹੇ ਵਿਚ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (NEET-UG) ਦੌਰਾਨ ਇਕ ਪ੍ਰੀਖਿਆ ਕੇਂਦਰ ਵਿਚ ਪਹੁੰਚੀਆਂ ਤਾਂ ਉਨ੍ਹਾਂ ਨੂੰ ਆਪਣਾ ਬੁਰਕਾ ਅਤੇ ਹਿਜਾਬ ਉਤਾਰਨ ਲਈ ਕਿਹਾ ਗਿਆ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਕੁਝ ਵਿਦਿਆਰਥਣਾਂ ਦੇ ਮਾਪਿਆਂ ਨੇ ਇਸ ਸਬੰਧ ‘ਚ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਦੋ ਮੁਸਲਿਮ ਵਿਦਿਆਰਥਣਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਹੈ। NEET (ਗ੍ਰੈਜੂਏਟ) ਪ੍ਰੀਖਿਆ ਐਤਵਾਰ ਨੂੰ ਵਾਸ਼ਿਮ ਦੇ ਛੇ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਦੌਰਾਨ ਦੋ ਵਿਦਿਆਰਥਣਾਂ ਨੂੰ ਬੁਰਕਾ ਅਤੇ ਹਿਜਾਬ ਉਤਾਰਨ ਲਈ ਕਹੇ ਜਾਣ ਦੀ ਇਹ ਘਟਨਾ ਮਾਤੋਸ਼੍ਰੀ ਸ਼ਾਂਤਾਬਾਈ ਗੋਟੇ ਕਾਲਜ ਵਿਚ ਵਾਪਰੀ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਵਿਦਿਆਰਥਣਾਂ ਨੂੰ ਇਮਤਿਹਾਨ ਦੇਣ ਵਾਲੇ ਸਟਾਫ਼ ਨੇ ਆਪਣੀ ਮਰਜ਼ੀ ਨਾਲ ਨਾ ਉਤਾਰਨ ‘ਤੇ ਬੁਰਕਾ-ਹਿਜਾਬ ਕੱਟਣ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਹਿਜਾਬ ਅਤੇ ਬੁਰਕਾ ਉਤਾਰਨ ਲਈ ਕਿਹਾ। ਸਟਾਫ ਨੇ ਉਸ ਨਾਲ ਬਹਿਸ ਵੀ ਕੀਤੀ।

ਇਕ ਵਿਦਿਆਰਥੀ ਨੇ ਦੋਸ਼ ਲਾਇਆ ਕਿ ਅਸੀਂ ਉਨ੍ਹਾਂ ਨੂੰ ਆਪਣਾ ਚੈੱਕਅਪ ਕਰਨ ਲਈ ਕਿਹਾ ਅਤੇ ਫਿਰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਪਰ ਸਬੰਧਤ ਸਟਾਫ਼ ਨੇ ਸਾਡੇ ਨਾਲ ਅਪਮਾਨਜਨਕ ਢੰਗ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਵਿਵਹਾਰ ਚੰਗਾ ਨਹੀਂ ਸੀ।ਇਮਤਿਹਾਨ ਵਿਚ ਸ਼ਾਮਲ ਹੋਏ ਇਕ ਵਿਦਿਆਰਥੀ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਨੇ ਵਾਸ਼ਿਮ ਸਿਟੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਕਾਲਜ ਖਿਲਾਫ ਕਾਰਵਾਈ ਕੀਤੀ ਜਾਵੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਾਸ਼ਿਮ ਸਿਟੀ ਪੁਲਸ ਸਟੇਸ਼ਨ ਦੇ ਇੰਸਪੈਕਟਰ ਰਫੀਕ ਸ਼ੇਖ ਮਾਮਲੇ ਦੀ ਜਾਂਚ ਕਰ ਰਹੇ ਹਨ।

ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਏ ਗਏ NEET (UG) ਲਈ ਰਿਕਾਰਡ 18,72,329 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ, ਜਿਨ੍ਹਾਂ ਵਿੱਚੋਂ 95 ਫ਼ੀਸਦੀ ਨੇ ਐਤਵਾਰ ਨੂੰ ਦੇਸ਼ ਭਰ ਦੇ 497 ਸ਼ਹਿਰਾਂ ਵਿੱਚ 3,570 ਕੇਂਦਰਾਂ ‘ਤੇ ਪ੍ਰੀਖਿਆ ਦਿੱਤੀ। NEET-UG ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ (MBBS), ਬੈਚਲਰ ਆਫ਼ ਡੈਂਟਲ ਸਰਜਰੀ (BDS), ਬੈਚਲਰ ਆਫ਼ ਆਯੁਰਵੇਦ, ਮੈਡੀਸਨ ਅਤੇ ਸਰਜਰੀ (BAMS), ਬੈਚਲਰ ਆਫ਼ ਸਿੱਧ ਮੈਡੀਸਨ ਐਂਡ ਸਰਜਰੀ (BSMS) ਵਿੱਚ ਦਾਖਲੇ ਲਈ ਯੋਗਤਾ ਪ੍ਰਵੇਸ਼ ਪ੍ਰੀਖਿਆ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin