India

ਮੁੰਬਈ ’ਚ 61 ਮੰਜ਼ਿਲਾ ਇਮਾਰਤ ਦੇ 19ਵੇਂ ਫਲੋਰ ’ਚ ਲੱਗੀ ਅੱਗ, ਸੁਰੱਖਿਆ ਗਾਰਡ ਦੀ ਮੌਤ

ਮੁੰਬਈ – ਮੁੰਬਈ ਦੀ 61 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ 19ਵੇਂ ਫਲੋਰ ’ਚ ਸ਼ੁੱਕਰਵਾਰ ਨੂੰ ਲੱਗੀ ਅੱਗ ’ਚ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਅੱਗ ਲੱਗਣ ਤੋਂ ਬਾਅਦ ਗਾਰਡ ਨੇ ਬਾਲਕਨੀ ਦੀ ਰੇਲਿੰਗ ਨਾਲ ਲਟਕ ਕੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ। ਗਾਰਡ ਦੇ ਡਿੱਗਣ ਦਾ ਵੀਡੀਓ ਵੀ ਇੰਟਰਨੈੱਟ ਮੀਡੀਆ ’ਚ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਦਿਸ ਰਿਹਾ ਹੈ ਕਿ ਹੇਠਾਂ ਡਿੱਗਣ ਤੋਂ ਪਹਿਲਾਂ ਉਹ ਬਾਲਕਨੀ ’ਚ ਲਟਕਿਆ ਹੋਇਆ ਸੀ।

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਕਰੀ ਰੋਡ ਸਥਿਤ ਵਨ ਅਵਿਘਨ ਪਾਰਕ ਬਿਲਡਿੰਗ ’ਚ ਲੱਗੀ। ਅੱਗ ਦੀ ਕਾਲ ਫਾਇਰ ਬ੍ਰਿਗੇਡ ਨੂੰ ਕਰੀਬ 12 ਵਜੇ ਦੇ ਆਸਪਾਸ ਆਈ। ਅੱਗ ਲੱਗਣ ਤੋਂ ਬਾਅਦ ਬਿਲਡਿੰਗ ਦਾ ਸੁਰੱਖਿਆ ਗਾਰਡ ਅਰੁਣ ਤਿਵਾੜੀ 19ਵੇਂ ਫਲੋਰ ’ਚ ਪਹੁੰਚਿਆ। ਜਿਵੇਂ ਹੀ ਉਸ ਨੂੰ ਲੱਗਾ ਕਿ ਉਹ ਫੱਸ ਗਿਆ ਹੈ, ਬਚਣ ਲਈ ਬਾਲਕਨੀ ਵੱਲ ਭੱਜਿਆ। ਅੱਗ ਤੋਂ ਬਚਣ ਲਈ ਉਹ ਬਾਲਕਨੀ ਦੀ ਰੇਲਿੰਗ ’ਚ ਲਟਕ ਗਿਆ। ਕਾਫ਼ੀ ਦੇਰ ਤਕ ਲਟਕਿਆ ਰਿਹਾ, ਪਰ ਰੇਲਿੰਗ ਤੋਂ ਉਸਦੀ ਪਕੜ ਛੁੱਟ ਗਈ ਤੇ ਉਹ ਹੇਠਾਂ ਡਿੱਗ ਗਿਆ। ਉਸ ਨੂੰ ਕੇਈਐੱਮ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਫਾਇਰ ਬਿ੍ਰਗੇਡ ਨੇ ਇਸ ਨੂੰ ‘ਪੱਧਰ-ਚਾਰ’ ਦੀ ਅੱਗ ਐਲਾਨ ਦਿੱਤਾ। ਮੁੰਬਈ ਦੀ ਮੇਅਰ ਕਿਸ਼ੋਰੀ ਪੈਡਨੇਕਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਇਮਾਰਤ ’ਚ ਦੋ ਲੋਕ ਫਸੇ ਹਨ ਜਦਕਿ ਜ਼ਿਆਦਾਤਰ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਮਹਾਨਗਰ ਪਾਲਿਕਾ ਕਮਿਸ਼ਨਰ ਇਕਬਾਲ ਸਿੰਘ ਚਹਿਲ ਨੇ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin