ਬਠਿੰਡਾ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਅੱਜ ਬਠਿੰਡਾ ਸ਼ਹਿਰ ਅੰਦਰ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਕਾਂਗਰਸੀ ਵਰਕਰਾਂ ਦੀ ਇਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਹਰ ਸ਼ਹਿਰ ਵਿਚ ਇਕ ਵੱਡਾ ਅਤੇ ਸ਼ਾਨਦਾਰ ਪਾਰਕ ਹਰ ਹਾਲਤ ਵਿੱਚ ਬਣਾਇਆ ਜਾਵੇਗਾ। ਚੰਨੀ ਨੇ ਕਿਹਾ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੀਆਂ ਮੁਸ਼ਕਿਲਾਂ ਨੂੰ ਭਲੀ ਭਾਂਤ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਬਚਪਨ ਪਿੰਡ ਵਿੱਚ ਗੁਜ਼ਰਿਆ ਹੈ ਜਦੋਂ ਕਿ ਜ਼ੁਬਾਨੀ ਉਨ੍ਹਾਂ ਸ਼ਹਿਰ ਵਿਚ ਗੁਜ਼ਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਵਿਕਾਸ ਪੱਖੋਂ ਅੱਗੇ ਲਿਜਾਣ ਲਈ ਕੱਲ੍ਹ ਹੀ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਦੇ ਲੋਕ ਸ਼ਹਿਰਾਂ ਵਿੱਚ ਵਸਣ ਨੂੰ ਤਰਜੀਹ ਦੇ ਰਹੇ ਹਨ ਜਿਸ ਕਾਰਨ ਸ਼ਹਿਰਾਂ ਵਿੱਚ ਹੋਰ ਸਹੂਲਤਾਂ ਦੀ ਜ਼ਰੂਰਤ ਹੈ। ਉਨ੍ਹਾਂ ਬਠਿੰਡਾ ਵਿੱਚ ਸਰਹਿੰਦ ਨਹਿਰ ਦੇ ਨਾਲ ਨਾਲ ਦੋ ਕਰੋੜ ਰੁਪਏ ਦੀ ਲਾਗਤ ਨਾਲ ਸੱਤ ਕਿਲੋਮੀਟਰ ਸੈਰਗਾਹ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਦਸਹਿਰੇ ਤੇ ਬੰਦੀ ਛੋੜ ਦਿਵਸ ਦੀ ਵਧਾਈ ਵੀ ਦਿੱਤੀ ਅਤੇ ਇਸ ਮੌਕੇ ਭਾਰਤੀ ਫੌਜ ਦੇ ਸ਼ਹੀਦ ਜ਼ੁਬਾਨ ਸੰਦੀਪ ਸਿੰਘ ਦੇ ਬੁੱਤ ਤੋਂ ਪਰਦਾ ਵੀ ਉਠਾਇਆ। ਇਸ ਤੋਂ ਪਹਿਲਾਂ ਉਨ੍ਹਾਂ ਸਰਹਿੰਦ ਨਹਿਰ ਨੂੰ ਪੱਕੀ ਕਰਨ ਅਤੇ ਰੋਜ਼ ਗਾਰਡਨ ਵਿੱਚ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰੱਖਿਆ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਰਾਮਰਾਜ ਲਿਆਉਣਾ ਹੈ ਉਨ੍ਹਾਂ ਕਿਹਾ ਕਿ ਭਾਵੇਂ ਸ਼ਹਿਰ ਦਾਬਕ ਕਾਫੀ ਵਿਕਾਸ ਹੋਇਆ ਹੈ ਪਰ ਲਾਈਨੋਪਾਰ ਇਲਾਕਾ ਕਿਸੇ ਪਾਰਕ ਅਤੇ ਸੈਰਗਾਹ ਨਾ ਹੋਣ ਕਾਰਨ ਪੱਛੜ ਗਿਆ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਰੋਜ਼ ਗਾਰਡਨ, ਬਠਿੰਡਾ ਵਿਖੇ ਬਲਵੰਤ ਗਾਰਗੀ ਮਲਟੀਪਰਪਜ਼ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰੱਖਿਆ ਜੋ ਕਿ 2 ਏਕੜ ਰਕਬੇ ਵਿੱਚ ਰੁਪਏ ਦੀ ਲਾਗਤ ਨਾਲ ਬਣੇਗਾ। 27.15 ਕਰੋੜ ਜਿਸਦੀ ਅੰਦਰੂਨੀ ਬੈਠਣ ਦੀ ਸਮਰੱਥਾ 928 ਅਤੇ ਓਪਨ ਏਅਰ ਦੇ ਬੈਠਣ ਦੀ ਸਮਰੱਥਾ 120 ਹੈ ਅਤੇ ਇਹ ਇੱਕ ਕਲਾ ਅਤੇ ਪ੍ਰਦਰਸ਼ਨੀ ਹਾਲ, ਕਾਨਫਰੰਸ ਹਾਲ, ਸੈਮੀਨਾਰ ਹਾਲ, ਕੈਫੇਟੇਰੀਆ, ਅਤਿ ਆਧੁਨਿਕ ਸਾਊਂਡ ਸਿਸਟਮ ਅਤੇ ਖੂਬਸੂਰਤ ਅੰਦਰੂਨੀ ਡਿਜ਼ਾਈਨ ਨਾਲ ਲੈਸ ਹੈ।