Punjab

ਮੁੱਖ-ਮੰਤਰੀ ਦੇ ਅਧਿਕਾਰਾਂ ਨੂੰ ਘਟਾਉਣ ਅਤੇ ਖੋਹੇ ਜਾਣ ਨੂੰ ਮਨਜ਼ੂਰ ਨਹੀਂ ਕਰਨਗੇ: ਰਾਜਾ ਵੜਿੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਣਿਾ ਹੈ ਕਿ ਮੁੱਖ-ਮੰਤਰੀ ਦੇ ਅਧਿਕਾਰਾਂ ਨੂੰ ਘਟਾਉਣ ਅਤੇ ਖੋਹੇ ਜਾਣ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਦੀ ਥਾਂ ਮੁੱਖ ਸਕੱਤਰ ਨੂੰ ਸੂਬੇ ਦੇ ਵੱਖ-ਵੱਖ ਵਿਕਾਸ ਬੋਰਡਾਂ ਦਾ ਮੁਖੀ ਲਗਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।

ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ, ਮੁੱਖ-ਮੰਤਰੀ ਦੀ ਥਾਂ ਇੱਕ ਸਰਕਾਰੀ ਨੌਕਰਸ਼ਾਹ ਨੂੰ ਵੱਖ-ਵੱਖ ਵਿਕਾਸ ਬੋਰਡਾਂ ਦਾ ਮੁਖੀ ਲਗਾ ਕੇ ਸਪੱਸ਼ਟ ਤੌਰ ਤੇ ‘ਮੁੱਖ-ਮੰਤਰੀ ਦੀ ਸੰਵਿਧਾਨਿਕ ਸੰਸਥਾ’ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਿਸ ਨਾਲ ਉਹ ਜਨਤਾ ਪ੍ਰਤੀ ਪੂਰੀ ਤਰ੍ਹਾਂ ਗੈਰ-ਜਵਾਬਦੇਹ ਹੋ ਜਾਣਗੇ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਵੀ ਬਹਾਨਾ ਮੁੱਖ-ਮੰਤਰੀ ਦੀ ਥਾਂ ਮੁੱਖ ਸਕੱਤਰ ਨੂੰ ਨਿਯੁਕਤ ਕਰਨ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਸਵਾਲ ਕੀਤਾ ਕਿ ਇਹ ਸਭ ਕਿੱਥੇ ਜਾ ਕੇ ਰੁਕੇਗਾ? ਉਨ੍ਹਾਂ ਮੁੱਖ-ਮੰਤਰੀ ਦੇ ਸੰਵਿਧਾਨਕ ਅਹੁਦੇ ਦੇ ਅਧਿਕਾਰ ਨੂੰ ਕਮਜ਼ੋਰ ਅਤੇ ਖਤਮ ਕਰਨ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਕਿ ਮੁੱਖ-ਮੰਤਰੀ ਸਰਕਾਰ ਦੇ ਸੰਵਿਧਾਨਕ ਮੁਖੀ ਹਨ ਅਤੇ ਇੱਕ ਨੌਕਰਸ਼ਾਹ ਦੇ ਉਲਟ ਹਮੇਸ਼ਾ ਵਿਧਾਨ ਸਭਾ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਵੜਿੰਗ ਨੇ ਕਿਹਾ ਕਿ ਭਾਵੇਂ ਵਿਰੋਧੀ ਧਿਰ ਵਿੱਚ ਹੋਣ ਕਰਕੇ ਸਾਡੇ ਮੁੱਖ-ਮੰਤਰੀ ਨਾਲ ਕਈ ਮੁੱਦਿਆਂ ‘ਤੇ ਕਈ ਮਤਭੇਦ ਹਨ, ਪਰ ਅਸੀਂ ਉਨ੍ਹਾਂ ਦੇ ਅਧਿਕਾਰਾਂ ਨੂੰ ਘਟਾਉਣ ਅਤੇ ਖੋਹੇ ਜਾਣ ਨੂੰ ਮਨਜ਼ੂਰ ਨਹੀਂ ਕਰਨਗੇ। ਆਖਿਰਕਾਰ, ਉਹ ਪੰਜਾਬ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਦੇ ਮੁਖੀ ਹਨ, ਜਦੋਂ ਕਿ ਮੁੱਖ-ਸਕੱਤਰ ਮੁੱਖ-ਮੰਤਰੀ ਦੁਆਰਾ ਨਿਯੁਕਤ ਸਿਰਫ ਇਕ ਅਧਿਕਾਰੀ ਹੁੰਦੇ ਹਨ।’

Related posts

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ !

admin

ਕੇਂਦਰ ‘ਚ ਭਾਜਪਾ ਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਲੜਾਈ ਦੀ ਸਜ਼ਾ ਆਮ ਲੋਕ ਭੁਗਤ ਰਹੇ ਹਨ : ਪਰਗਟ ਸਿੰਘ

admin

ਨੌਵੇਂ ਗੁਰੂ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਯਾਦਗਾਰੀ ਬਨਾਉਣ ਲਈ ਮੁੱਖ-ਮੰਤਰੀ ਵਲੋਂ ਸੰਤ ਸਮਾਜ ਨਾਲ ਗੱਲਬਾਤ !

admin