Punjab

ਮੇਰੀ ਸਰਕਾਰ ਨੇ 111 ਦਿਨਾਂ ‘ਚ 11 ਸਾਲਾਂ ਜਿੰਨਾ ਕੰਮ ਕੀਤਾ : ਮੁੱਖ ਮੰਤਰੀ ਚੰਨੀ

ਨਾਭਾ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਾਭਾ ਵਿਖੇ ਸਾਧੂ ਸਿੰਘ ਧਰਮਸੋਤ ਵੱਲੋਂ ਰੱਖੀ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਬਗੈਰ ਕਿਸੇ ਦਾ ਨਾਂ ਲਏ ਆਖਿਆ ਕਿ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲੇ ਲੋਕਾਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਮੇਰੀ ਸਰਕਾਰ ਨੇ 111 ਦਿਨਾਂ ਵਿੱਚ 11 ਸਾਲਾਂ ਜਿੰਨਾ ਕੰਮ ਕੀਤਾ। ਉਨ੍ਹਾਂ ਆਖਿਆ ਕਿ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਜਿੱਥੇ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕੀਤੀ।

ਉੱਥੇ ਨਾਲ ਹੀ 2 ਕਿਲੋਵਾਟ ਦੇ ਬਿਜਲੀ ਬਿੱਲਾਂ ਦਾ ਬਕਾਇਆ ਵੀ ਮਾਫ਼ ਕੀਤਾ । ਉਨ੍ਹਾਂ ਆਖਿਆ ਕਿ ਅੱਜ ਬਿਜਲੀ ਪੂਰੇ ਭਾਰਤ ਵਿੱਚ ਸਭ ਤੋਂ ਸਸਤੀ ਦਿੱਤੀ ਜਾ ਰਹੀ ਹੈ ਜੋ ਇੱਕ ਮਿਸਾਲ ਹੈ ।ਮੁੱਖ ਮੰਤਰੀ ਚੰਨੀ ਨੇ ਇਹ ਵੀ ਆਖਿਆ ਕਿ ਸਾਡੀ ਸਰਕਾਰ ਨੇ ਮਹਿਜ 111 ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਚ10 ਰੁਪਏ ਦੀ ਕਟੌਤੀ ਕੀਤੀ ਹੈ ਅਤੇ ਤੁਸੀਂ ਜਿਸ ਮਰਜ਼ੀ ਪੈਟਰੋਲ ਪੰਪ ਤੋਂ ਤੇਲ ਪਵਾਊਂ ,ਤੁਹਾਨੂੰ 10 ਰੁਪਏ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਲਾਨ ਹੀ ਨਹੀ ਕੀਤੇ ਬਲਕੇ ਨੋਟੀਫਿਕੇਸ਼ਨ ਜਾਰੀ ਕਰਕੇ ਹਰ ਫ਼ੈਸਲੇ ਨੂੰ ਲਾਗੂ ਕੀਤਾ ਹੈ ।

ਉਨ੍ਹਾਂ ਇਹ ਵੀ ਆਖਿਆ ਕਿ ਰੇਤੇ ਦਾ ਰੇਟ ਵੀ ਸਾਢੇ 5 ਰੁਪਏ ਕਰ ਦਿੱਤਾ ਗਿਆ ਹੈ ।ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਉਨ੍ਹਾਂ ਨੇ ਨੌਜਵਾਨਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਜਾਣ ਦੇ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ ਫੈਸਲਾ ਵੀ ਲਾਗੂ ਕਰ ਦਿੱਤਾ ।ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਮੂੰਹ ਨਾ ਲਾਉਣ ਕਿਉਂਕਿ ਇਸ ਪਾਰਟੀ ਵੱਲੋਂ ਹਰ ਹੀਲੇ ਸੱਤਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕੇਜਰੀਵਾਲ ਉੱਤੇ ਵੀ ਤਿੱਖੇ ਸਿਆਸੀ ਹਮਲੇ ਬੋਲਦਿਆਂ ਆਖਿਆ ਕਿ ਉਸ ਵੱਲੋਂ ਵਾਰ ਵਾਰ ਗ਼ਲਤੀਆਂ ਕੀਤੀਆਂ ਜਾਂਦੀਆਂ ਹਨ ਤੇ ਪਿੱਛੋਂ ਮੁਆਫ਼ੀ ਮੰਗ ਲਈ ਜਾਂਦੀ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਉਤੋਂ ਸਾਧੂ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਸਾਧੂ ਸਿੰਘ ਇਮਾਨਦਾਰ, ਮਿਹਨਤੀ ਤੇ ਧੜੱਲੇਦਾਰ ਆਗੂ ਹਨ।

ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰਾਂ ਵਿੱਚ ਬਹੁਤ ਸਾਰੇ ਕੰਮ ਹੋ ਜਾਂਦੇ ਹਨ ਤੇ ਬਹੁਤ ਸਾਰੇ ਰਹਿ ਵੀ ਜਾਂਦੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਸਾਧੂ ਸਿੰਘ ਧਰਮਸੋਤ ਨੂੰ 25 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਹੁਣ ਇੱਕ ਵਾਰ ਫਿਰ ਹੋਰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਨਾਭਾ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ ।ਇਸ ਤੋਂ ਪਹਿਲਾਂ ਪਾਰਟੀ ਵਰਕਰ ਮੀਟਿੰਗ ਨੂੰ ਮੁਖ਼ਾਤਬ ਹੁੰਦਿਆਂ ਬੜੇ ਭਾਵੁਕ ਲਹਿਜੇ ਵਿੱਚ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਉਨ੍ਹਾਂ ਨੇ ਆਪਣਾ ਤਨ ਮਨ ਲਾ ਕੇ ਨਾਭੇ ਹਲਕੇ ਦੀ ਸੇਵਾ ਕਰਨ ਦਾ ਯਤਨ ਕੀਤਾ ਹੈ ਅਤੇ 5 ਸਾਲਾਂ ਵਿੱਚ ਅਜਿਹੇ ਵਿਕਾਸ ਕਾਰਜ ਕੀਤੇ ਹਨ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੇ ਕੰਮ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਬੇਸ਼ੱਕ ਵੋਟ ਨਾ ਪਾਈ ਜਾਵੇ ।ਪਰ ਜੇਕਰ ਉਨ੍ਹਾਂ ਨਾਭਾ ਹਲਕੇ ਦੇ ਵਿਕਾਸ ਲਈ ਕੰਮ ਕੀਤੇ ਹਨ ਤਾਂ ਉਹ ਵੋਟਰਾਂ ਦੀ ਵੋਟ ਦੇ ਹੱਕਦਾਰ ਹਨ ।ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅਕਾਲੀ ਆਗੂ ਮਜੀਠੀਆ ਦੀ ਜ਼ਮਾਨਤ ਖਾਰਜ ਕੀਤੇ ਜਾਂਣ ਦੇ ਫ਼ੈਸਲੇ ਦਾ ਸਵਾਗਤ ਕੀਤਾ ।

ਇਸ ਜਨ ਸਭਾ ਵਿੱਚ ਜ਼ਿਲ੍ਹਾ ਚੋਣ ਅਬਜ਼ਰਬਰ ਸੰਜੇ ਠਾਕੁਰ, ਰਜਨੀਸ਼ ਮਿੱਤਲ ਸ਼ੈਂਟੀ ਪ੍ਰਧਾਨ ਨਗਰ ਕੌਂਸਲ, ਅਸ਼ੋਕ ਕੁਮਾਰ ਬਿੱਟੂ,ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ,ਦਲੀਪ ਬਿੱਟੂ ਸੀਨੀਅਰ ਵਾਈਸ ਪ੍ਰਧਾਨ, ਚੇਅਰਮੈਨ ਅਮਰਦੀਪ ਸਿੰਘ ਖੰਨਾ,ਵਾਈਸ ਚੇਅਰਮੈਨ ਜਗਦੀਸ਼ ਮੱਗੋ, ਮਮਤਾ ਮਿੱਤਲ ਕੌਂਸਲਰ, ਜਗਜੀਤ ਸਿੰਘ ਦੁਲੱਦੀ ਚੇਅਰਮੈਨ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੇਠ, ਬਲਵਿੰਦਰ ਸਿੰਘ ਬਿੱਟੂ ਸਰਪੰਚ ਢੀਂਗੀ, ਇੰਦਰਜੀਤ ਸਿੰਘ ਚੀਕੂ ਸਰਪੰਚ ਥੂਹੀ, ਕੁਲਵਿੰਦਰ ਸਿੰਘ ਸੁੱਖੇਵਾਲ,ਵੇਦ ਪ੍ਰਕਾਸ਼ ਡੱਲਾ,ਸਵਰਨ ਸਿੰਘ ਰਾਮਗੜ੍ਹ, ਮਨਜਿੰਦਰ ਸਿੰਘ ਜਿੰਦਰੀ,ਸਰਪੰਚ ਸੁਖਰਾਜ ਸਿੰਘ ਭੋਜੋਮਾਜਰੀ, ਮਾਨਟੂ ਪਹੂਜਾ,ਸਰਪੰਚ ਮੁਸਤਾਕ ਅਲੀ ਕਿੰਗ,ਸ਼ਹਿਰੀ ਪ੍ਰਧਾਨ ਕਮਲੇਸ਼ ਕੌਰ ਗਿੱਲ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਵਰਕਰ ਮੌਜੂਦ ਸਨ ।

Related posts

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin

ਇਨੋਵੇਸ਼ਨਸ ਐਂਡ ਐਪੀਲਕੇਸ਼ਨਸ ਇਨ ਮੈਥੇਮੈਟਿਕਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

admin