Australia & New Zealand

ਮੈਲਬੌਰਨ ‘ਚ ਅੱਜ ਰਾਤ 9 ਵਜੇ ਤੋਂ ਕਰਫਿਊ ਲਾਗੂ ਹੋਵੇਗਾ ਤੇ ਪਾਬੰਦੀਆਂ 2 ਸਤੰਬਰ ਤੱਕ ਜਾਰੀ ਰਹਿਣਗੀਆਂ

ਮੈਲਬੌਰਨ – ਮੈਲਬੌਰਨ ਦੇ ਵਿੱਚ ਰਾਤ ਦਾ ਕਰਫਿਊ, ਹਰ ਰੋਜ਼ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਮੁੜ ਲਾਗੂ ਕੀਤਾ ਜਾ ਰਿਹਾ ਹੈ ਜੋ 2 ਸਤੰਬਰ ਤੱਕ ਜਾਰੀ ਰਹੇਗਾ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਤਾਜ਼ਾ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਮੈਲਬੌਰਨ ਦੇ ਵਿੱਚ ਡੈਲਟਾ ਵੇਰੀਐਂਟ ਦਾ ਵਧਦੇ ਜਾ ਰਹੇ ਪ੍ਰਕੋਪ ਅਤੇ ਕੋਵਿਡ ਕੇਸਾਂ ਦੀ ਵਧਦੀ ਜਾ ਰਹੀ ਗਿਣਤੀ ਨੂੰ ਦੇਖਦਿਆਂ ਮੈਲਬੌਰਨ ਦੇ ਵਿੱਚ ਲਗਾਈਆਂ ਗਈਆਂ ਪਾਬੰਦੀ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ। ਮੈਲਬੌਰਨ ਦੇ ਵਿੱਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਾਗੂ ਹੋ ਜਾਵੇਗਾ ਅਤੇ ਇਹ ਹਰ ਰੋਜ਼ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਕਰੇਗਾ। ਨਵੀਆਂ ਪਾਬੰਦੀਆਂ 2 ਸਤੰਬਰ ਤੱਕ ਜਾਰੀ ਰਹਿਣਗੀਆਂ। ਅਜਿਹਾ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਅਤੇ ਕੋਵਿਡ-19 ਵਾਲੀਆਂ ਥਾਵਾਂ ਦੀ ਗਿਣਤੀ 530 ਤੱਕ ਅੱਪੜ ਜਾਣ ਕਰਕੇ ਸੁਰੱਖਿਆ ਦੇ ਵਜੋਂ ਕੀਤਾ ਜਾ ਰਿਹਾ ਹੈ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਹੋਰ ਕਿਹਾ ਕਿ ਪਾਬੰਦੀਆਂ ਦੇ ਵਿੱਚ ਇਹ ਵਾਧਾ ਤੇ ਪਾਬੰਦੀਆਂ ਨੂੰ ਹੋਰ ਸਖਤ ਕਰਨ ਦਾ ਫੈਸਲਾ ਮੌਜੂਦਾ ਪਾਬੰਦੀਆਂ ਦੀਆਂ ਕਈ ਉਲੰਘਣਾਵਾਂ ਦੀਆਂ ਉਦਾਹਰਣਾਂ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਪਾਬੰਦੀਆਂ ਦੇ ਬਾਵਜੂਦ ਲੋਕ ਹਾਲੇ ਵੀ ਪਾਰਟੀਆਂ ਦੇ ਵਿੱਚ ਆ-ਜਾ ਰਹੇ ਹਨ ਜਿਸ ਕਰਕੇ ਅਜਿਹਾ ਕਰਨਾ ਪੈ ਰਿਹਾ ਹੈ।

ਵਰਨਣਯੋਗ ਹੈ ਕਿ ਮੈਲਬੌਰਨ ਦੇ ਵਿੱਚ ਅੱਜ ਕੋਵਿਡ-19 ਦੇ 21 ਕੇਸ ਆਏ ਹਨ ਅਤੇ ਸੰਪਰਕ ਟ੍ਰੇਸਰਾਂ ਨੇ ਨਵੇਂ ਮਾਮਲਿਆਂ ਵਿੱਚੋਂ 17 ਨੂੰ ਮੌਜੂਦਾ ਪ੍ਰਕੋਪ ਨਾਲ ਜੋੜਿਆ ਹੈ। ਕੱਲ੍ਹ ਵਿਕਟੋਰੀਆ ਦੇ ਵਿੱਚ 29,986 ਕੋਵਿਡ ਟੈਸਟ ਕੀਤੇ ਗਏ ਜਦਕਿ ਕੋਵਿਡ ਵੈਕਸੀਨ ਦੀਆਂ 19,880 ਟੀਕੇ ਲਗਾਏ ਗਏ।

Related posts

Motorbike Crash Survivor Highlights Importance Of Protective Gear !

admin

Shining Lights Of Australia’s Early Childhood Sector Recognised !

admin

ਅੱਜ ਰਾਤ ਨੂੰ ਆਸਟ੍ਰੇਲੀਆ ‘ਚ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋਣ ਨਾਲ ਲੋਕ 1 ਘੰਟਾ ਘੱਟ ਸੌਂ ਪਾਉਣਗੇ !

admin