Australia & New Zealand

ਮੈਲਬੌਰਨ ਦੇ ਵਿੱਚ ਅੱਜ ਸ਼ਾਮ ਤੋਂ ਮੁੜ ਪਾਬੰਦੀਆਂ ਲਾਗੂ ਹੋ ਜਾਣਗੀਆਂ

ਮੈਲਬੌਰਨ – ਮੈਲਬੌਰਨ ਦੇ ਵਿੱਚ ਅੱਜ ਕੋਵਿਡ-19 ਦਾ ਇੱਕ ਨਵਾਂ ਕੇਸ ਮਿਲਣ ਤੋਂ ਬਾਅਦ ਮੈਲਬੌਰਨ ਦੇ ਵਿੱਚ ਮੁੜ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਐਕਟਿੰਗ ਪ੍ਰੀਮਅਰ ਜੇਮਜ਼ ਮੇਰਲੀਨੋ, ਸਿਹਤ ਮੰਤਰੀ ਮਾਰਟਿਨ ਫੋਲੇ ਅਤੇ ਚੀਫ਼ ਮੈਡੀਕਲ ਅਫਸਰ ਬਰੈੱਟ ਸੱਟਨ ਨੇ ਦੱਸਿਆ ਹੈ ਕਿ, “ਅੱਜ ਇੱਕ 60 ਸਾਲਾ ਵਿਅਕਤੀ ਦਾ ਟੈਸਟ ਪਾਜੀਟਿਵ ਪਾਇਆ ਗਿਆ ਹੈ ਅਤੇ ਉਸ ਵਿੱਚ ਖਤਰਨਾਕ ਇੰਡੀਅਨ ਵੇਰੀਐਂਟ ਬੀ 1617 ਵਾਇਰਸ ਮਿਲਿਆ ਹੈ ਜੋ ਇਸ ਸਮੇਂ ਪੂਰੇ ਭਾਰਤ ਵਿਚ ਤਬਾਹੀ ਮਚਾ ਰਿਹਾ ਹੈ। ਹੁਣ ਸੂਬੇ ਦੇ ਵਿੱਚ ਕੋਵਿਡ-19 ਵਾਇਰਸ ਦੇ ਕੇਸਾਂ ਦੀ ਗਿਣਤੀ ਪੰਜ ਹੋ ਗਈ ਹੈ ਅਤੇ 5ਵਾਂ ਨਵਾਂ ਕੇਸ ਹੋਟਲ ਕੁਆਰੰਟੀਨ ਕੇਸ ਨਾਲ ਸਬੰਧਤ ਹੈ।

ਇਹਨਾਂ ਕੇਸਾਂ ਦੀ ਗੰਭੀਰਤਾ ਅਤੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੁਣ ਮੈਲਬੌਰਨ ਦੇ ਵਿੱਚ ਚਿਹਰੇ ‘ਤੇ ਮਾਸਕ ਲਾਜ਼ਮੀ ਹੋਣਗੇ ਅਤੇ ਜਨਤਕ ਇਕੱਠਾਂ ਵਿੱਚ 30 ਲੋਕਾਂ ਤੋਂ ਵੱਧ ਸ਼ਾਮਿਲ ਨਹੀਂ ਹੋ ਸਕਣਗੇ। ਸ਼ਹਿਰ ਭਰ ਦੇ ਸਾਰੇ ਅੰਦਰੂਨੀ ਕੰਮ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣੇ ਹੋਣਗੇ।

 

 

 

 

 

ਗ੍ਰੇਟਰ ਮੈਲਬੌਰਨ ਦੀਆਂ 31 ਕੌਂਸਲ ਏਰੀਆ ਦੇ ਵਿੱਚ ਅੱਜ ਸ਼ਾਮ 6 ਵਜੇ ਤੋਂ ਨਵੀਂ ਪਾਬੰਦੀਆਂ ਲਾਗੂ ਹੋ ਜਾਣਗੀਆਂ ਜੋ ਘੱਟੋ-ਘੱਟ 4 ਜੂਨ ਤੱਕ ਲਾਗੂ ਰਹਿਣਗੀਆਂ, ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹਨ:

1. ਘਰਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਸਿਰਫ਼ 5 ਮਹਿਮਾਨ ਹੀ ਆ ਸਕਣਗੇ।

2. ਜਨਤਕ ਥਾਵਾਂ ਉਪਰ 30 ਲੋਕ ਹੀ ਇਕੱਠੇ ਹੋ ਸਕਣਗੇ। ਸਪੋਰਟਸ ਈਵੈਂਟ ਦੇ ਦਰਸ਼ਕਾਂ ਦੀ ਗਿਣਤੀ 30 ਤੱਕ ਸੀਮਤ ਕੀਤੀ ਗਈ ਹੈ। ਵੱਡੇ ਖੇਡ ਈਵੈਂਟ ਪਹਿਲਾਂ ਵਾਂਗ ਜਾਰੀ ਰਹਿਣਗੇ।

3. ਸ਼ਾਪਿੰਗ ਸੈਂਟਰਾਂ ਸਮੇਤ ਇਨਡੋਰ ਦੇ ਵਿੱਚ ਚਿਹਰੇ ‘ਤੇ ਮਾਸਕ ਜ਼ਰੂਰੀ ਹੋਵੇਗਾ। ਹਾਈ ਸਕੂਲਾਂ ਦੇ ਵਿੱਚ ਮਾਸਕ ਲਾਜ਼ਮੀ ਹੋਵੇਗਾ। 12 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਮਾਸਕ ਤੋਂ ਛੋਟ ਹੋਵੇਗੀ। ਦਫ਼ਤਰਾਂ ਦੇ ਵਿੱਚ ਮਾਸਕ ਲਾਜ਼ਮੀ ਹੋਵੇਗਾ। ਮਾਸਕ ਨਾ ਪਹਿਨਣ ਵਾਲਿਆਂ ਨੂੰ 200 ਡਾਲਰ ਜੁਰਮਾਨਾ ਲੱਗੇਗਾ।

4. ਪੱਬ, ਬਾਰ, ਸ਼ਾਪਿੰਗ ਸੈਂਟਰ ਅਤੇ ਵਿਆਹ ਵਾਲੀਆਂ ਰਿਸੈਪਸ਼ਨ ਜਾਰੀ ਰਹਿਣਗੀਆਂ ਪਰ ਇਹਨਾਂ ਵਿੱਚ ਮੌਜੂਦ ਲੋਕਾਂ ਲਈ ਮਾਸਕ ਪਹਿਨਣਾਂ ਜਰੂਰੀ ਹੋਵੇਗਾ। ਇਹਨਾਂ ਥਾਵਾਂ ‘ਤੇ ਪਹਿਲਾਂ ਵਾਂਗ ਜਾਣ ਵਾਲਿਆਂ ਦੀ ਗਿਣਤੀ ‘ਤੇ ਹਾਲ ਦੀ ਘੜੀ ਕੋਈ ਤਬਦੀਲੀ ਨਹੀਂ ਹੈ ਅਤੇ ਪਹਿਲਾਂ ਵਾਲੇ ਨਿਯਮ ਲਾਗੂ ਰਹਿਣਗੇ।

Related posts

ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਵਿਦੇਸ਼ ਮੰਤਰੀ ਨਾਲ ਮੁਲਾਕਾਤ !

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin

ਪੋਰਸ਼ ਅਤੇ ਮਰਸੀਡੀਜ਼ ਚੋਰੀ ਕਰਨ ਵਾਲਿਆਂ ਦੀ ਭਾਲ !

admin