Australia & New Zealand

ਮੈਲਬੌਰਨ ਪਾਬੰਦੀਆਂ ‘ਚ ਸ਼ੁੱਕਰਵਾਰ ਤੋਂ ਢਿੱਲ ਦੇਣ ਦੀ ਤਿਆਰੀ

ਮੈਲਬੌਰਨ – ਵਿਕਟੋਰੀਆ ਸਰਕਾਰ ਦੇ ਵਲੋਂ ਗ੍ਰੇਟਰ ਮੈਲਬੌਰਨ ਦੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਸ਼ੁੱਕਰਵਾਰ ਤੋਂ ਢਿੱਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸਦਾ ਅਧਿਕਾਰਤ ਤੌਰ ‘ਤੇ ਐਲਾਨ ਅੱਜ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ।

ਅੱਜ ਵਿਕਟੋਰੀਆ ਦੇ ਵਿੱਚ ਕੋਵਿਡ-19 ਦਾ ਸਿਰਫ਼ ਇੱਕ ਕੇਸ ਆਉਣ ਨਾਲ ਸਰਕਾਰ ਅਤੇ ਸਿਹਤ ਮੰਤਰਾਲੇ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਕੋਵਿਡ-19 ਦੀ ਨਵੀਂ ਕਿਸਮ ਨੂੰ ਕਾਬੂ ਕਰਨ ਦੇ ਲਈ ਉਹਨਾਂ ਵਲੋਂ ਜਦੋ-ਜਹਿਦ ਕੀਤੀ ਜਾ ਰਹੀ ਸੀ।

ਸਰਕਾਰ ਦੇ ਵਲੋਂ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਸਬੰਧੀ ਅੱਜ ਕੀਤੇ ਜਾਣ ਵਾਲੇ ਐਲਾਨ ਦੇ ਵਿੱਚ ਮੌਜੂਦਾ ਯਾਤਰਾ ਦੀ ਹੱਦ 10 ਕਿਲੋਮੀਟਰ ਨੂੰ ਵਧਾ ਕੇ 25 ਕਿਲੋਮੀਟਰ ਕਰਨ, ਸਕੂਲ-ਕਾਲਜਾਂ ਨੂੰ ਮੁੜ ਖੋਲ੍ਹਣ, ਰੈਸਟੋਰੈਂਟ ਅਤੇ ਮਨੋਰੰਜਨ ਸਥਾਨਾਂ ‘ਤੇ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਜਾਣਗੇ। ਇਹਨਾਂ ਨਵੇਂ ਨਿਯਮਾਂ ਸਬੰਧੀ ਅੰਤਮ ਫੈਸਲਾ ਲੈਣ ਲਈ ਸਰਕਾਰ ਦੇ ਵਲੋਂ ਸਿਹਤ ਅਧਿਕਾੀਆਂ ਤੇ ਹੋਰ ਵਿਭਾਗਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਵਰਨਣਯੋਗ ਹੈ ਕਿ ਕੱਲ੍ਹ ਮੰਗਲਵਾਰ ਨੂੰ ਐਕਟਿੰਗ ਪ੍ਰੀਮੀਅਰ ਜੇਮਜ਼ ਮੈਰਲਿਨੋ ਨੇ ਮੈਲਬੌਰਨ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਕਮਿਊਨਿਟੀ ਦੇ ਵਿੱਚ “ਭੇਦ” ਮਾਮਲਿਆਂ ਦੀ ਘੱਟ ਗਿਣਤੀ ਦੇ ਕਾਰਨ ਲੌਕਡਾਉਨ ਵਿਚ ਇਕ ਹੋਰ ਵਾਧਾ ਸੰਭਵ ਨਹੀਂ ਹੈ। ਅਸੀਂ ਇਸ ਹਫਤੇ ਦੇ ਅੰਤ ਵਿੱਚ ਰੀਜ਼ਨਲ ਵਿਕਟੋਰੀਆ ਵਿੱਚ ਪਾਬੰਦੀਆਂ ਨੂੰ ਹੋਰ ਅਸਾਨ ਕਰਨ ਅਤੇ ਮੈਲਬੌਰਨ ਵਿੱਚ ਪਾਬੰਦੀਆਂ ਨੂੰ ਸਾਵਧਾਨੀ ਨਾਲ ਪੇਸ਼ ਕਰਨ ਦੀ ਯੋਜਨਾ ਬਣਾਈ ਹੈ।”

Related posts

ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਵਿਦੇਸ਼ ਮੰਤਰੀ ਨਾਲ ਮੁਲਾਕਾਤ !

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin

ਪੋਰਸ਼ ਅਤੇ ਮਰਸੀਡੀਜ਼ ਚੋਰੀ ਕਰਨ ਵਾਲਿਆਂ ਦੀ ਭਾਲ !

admin