Health & Fitness

ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਅਪਨਾਓ ਇਹ ਨੁਸਖ਼ੇ

ਅੱਜ ਭੱਜ-ਦੌੜ ਭਰੀ ਜ਼ਿੰਦਗੀ ‘ਚ ਕੰਮ ਦਾ ਦਬਾਅ ਇੰਨ੍ਹਾਂ ਹੈ ਕਿ ਜ਼ਿਆਦਾਤਰ ਲੋਕ ਆਪਣੀ ਨੀਂਦ ਪੂਰੀ ਕੀਤੇ ਬਿਨਾਂ ਹੀ ਉੱਠ ਜਾਂਦੇ ਹਨ। ਲੋਕ ਸੋਚਦੇ ਹਨ ਕਿ ਉਹ ਛੁੱਟੀ ਵਾਲੇ ਦਿਨ ਜ਼ਿਆਦਾ ਸੌਂ ਲੈਣਗੇ ‘ਤੇ ਆਪਣੀ ਹਫਤੇ ਭਰ ਦੀ ਥਕਾਵਟ ਨੂੰ ਦੂਰ ਕਰ ਲੈਣਗੇ ਪਰ ਕਿ ਤੁਸੀਂ ਜਾਣਦੇ ਹੋ ਕਿ ਘੱਟ ਸੌਂਣਾ ਵੀ ਤੁਹਾਡੇ ਲਈ ਇਕ ਸਮੱਸਿਆ ਬਣ ਸਕਦੀ ਹੈ। ਜੇਕਰ ਤੁਸੀਂ ਰੋਜ਼ ਅੱਧਾ ਘੰਟਾ ਵੀ ਘੱਟ ਸੌਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਨੀਂਦ ਘੱਟ ਲਈ ਜਾਵੇ ਤਾਂ ਮੋਟਾਪੇ ‘ਤੇ ਇਨਸੁਲਿਨ ਦੇ ਵੱਧਣ ਦਾ ਖਤਰਾ ਹੁੰਦਾ ਹੈ। ਨੀਂਦ ਨਸ਼ੇ ਦੀ ਲੱਤ ਹੁੰਦੀ ਹੈ ‘ਤੇ ਉਸਦਾ ਅਸਰ ਪਾਚਕ ਕਿਰਿਆ ‘ਤੇ ਹੁੰਦਾ ਹੈ। ਖਾਸ ਕਰਕੇ, ਔਰਤਾਂ ਨੂੰ ਘੱਟ ‘ਤੋਂ ਘੱਟ ਸੱਤ ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਜਿਹੜੀਆਂ ਔਰਤਾਂ ਘੱਟ ਸੌਂਦੀਆਂ ਹਨ ਉਨ੍ਹਾਂ ਨੂੰ ਭੁੱਖ ਜ਼ਿਆਦਾ ਲੱਗਦੀ ਹੈ ‘ਤੇ ਇਸ ਸਥਿਤੀ ‘ਚ ਗਰੇਲਿਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ।
ਇਸ ਦਾ ਨਤੀਜਾ ਮੋਟਾਪੇ ਦੇ ਰੂਪ ‘ਚ ਸਾਹਮਣੇ ਆਉਂਦਾ ਹੈ। ਜੇਕਰ ਰਾਤ ਨੂੰ ਬੇਚੈਨੀ ਹੁੰਦੀ ਹੈ ਤਾਂ ਇਨਸਾਨ ਪਤਲਾ ਨਹੀ ਬਲਕਿ ਮੋਟਾ ਹੋ ਜਾਂਦਾ ਹੈ। ਮੋਟਾਪੇ ਨਾਲ ਸ਼ੁਗਰ ‘ਤੇ ਬਲੱਡ ਪ੍ਰੈਸ਼ਰ ਵਿਗੜਦਾ ਹੈ, ਜਿਸ ਨਾਲ ਕਿ ਡਾਇਬੀਟੀਜ਼ ਦਾ ਖਤਰਾ ਰਹਿੰਦਾ ਹੈ। ਘੱਟ ਨੀਂਦ ਲੈਣ ਦੇ ਨੁਕਸਾਨ ਬਾਰੇ ਤਾਂ ਤੁਸੀਂ ਜਾਣ ਹੀ ਚੁੱਕੇ ਹੋਵੋਗੇ, ਇਸ ਲਈ ਤੁਹਾਡੇ ਲਈ ਚੰਗਾਂ ਹੋਵੇਗਾ ਕਿ ਤੁਸੀਂ ਰੋਜ਼ ਸਮੇਂ ਸਿਰ ਸੌਂਵੋ ਤਾਂ ਕਿ ਤੁਸੀਂ ਪੂਰੀ ਨੀਂਦ ਲੈ ਸਕੋ।
ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਦੇ ਪਿੱਛੇ ਕਈ ਕਾਰਨ ਅਤੇ ਆਦਤਾਂ ਹੋ ਸਕਦੀਆਂ ਹਨ। ਭਾਰ ਘੱਟ ਕਰਨ ਲਈ ਸਭ ਤੋਂ ਪਹਿਲਾਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰੋ ਅਤੇ ਕਸਰਤ ਵੀ ਕਰੋ। ਇਸ ਨਾਲ ਸਰੀਰ ‘ਚ ਜਮਾ ਚਰਬੀ ਘੱਟ ਹੁੰਦੀ ਹੈ।
1. ਰਾਤ ਨੂੰ ਸੌਣ ਤੋਂ ਪਹਿਲਾਂ 15 ਗ੍ਰਾਮ ਤ੍ਰਿਫਲੇ ਦਾ ਚੂਰਣ ਗਰਮ ਪਾਣੀ ‘ਚ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
2. ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਦੇ ਨਾਲ ਖਾਓ। ਇਸ ਨਾਲ ਸਰੀਰ ‘ਚੋਂ ਫਾਲਤੂ ਚਮੜੀ ਖਤਮ ਹੋ ਜਾਂਦੀ ਹੈ।
3. ਤੁਲਸੀ ਦੇ ਪੱਤਿਆਂ ਦਾ ਰਸ ਪਾਣੀ ‘ਚ ਮਿਲਾ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਸਰੀਰ ‘ਚ ਫਾਲਤੂ ਚਰਬੀ ਬਣਨੀ ਘੱਟ ਜਾਵੇਗੀ।
4. ਗਿਲੋਅ ਅਤੇ ਤ੍ਰਿਫਲਾ ਨੂੰ ਪੀਸ ਕੇ ਚੂਰਣ ਬਣਾ ਲਓ ਅਤੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
5. ਆਲੂ ਨੂੰ ਉਬਾਲ ਕੇ ਗਰਮ ਰੇਤ ‘ਚ ਸੇਕ ਕੇ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
6. ਕੁਲਥੀ ਦੀ ਦਾਲ ਰੋਜ਼ ਖਾਣ ਨਾਲ ਵੀ ਮੋਟਾਪਾ ਘੱਟ ਹੁੰਦਾ ਹੈ।
7. ਪਾਲਕ ਅਤੇ ਗਾਜਰ ਦਾ ਰਸ ਮਿਲਾ ਕੇ ਪੀਓ।
8. ਪਾਲਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
9. ਅਨਾਨਾਸ ਸਰੀਰ ‘ਚ ਮੌਜੂਦ ਚਰਬੀ ਨੂੰ ਘੱਟ ਕਰਦਾ ਹੈ ਇਸ ਲਈ ਰੋਜ਼ ਇਸ ਨੂੰ ਖਾਓ।
10. ਰੋਜ਼ ਦਹੀਂ ਖਾਣਾ ਚਾਹੀਦਾ ਹੈ। ਲੱਸੀ ‘ਚ ਕਾਲਾ ਨਮਕ ਅਤੇ ਜਵੈਣ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।

Related posts

ਅਜੋਕੇ ਸਮੇਂ ’ਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਣ ਲੋਕ ਛੋਟੀ ਉਮਰੇ ਰੋਗੀ ਹੋ ਜਾਦੈ: ਪ੍ਰਿੰ: ਡਾ. ਅਮਨਪ੍ਰੀਤ ਕੌਰ

admin

ਆਯੁਰਵੇਦ ਦਾ ਗਿਆਨ !

admin

Australian Women Can Now Self-Test for Chlamydia and Gonorrhoea

admin