Sport

ਮੋਢੇ ‘ਚ ਸੱਟ ਕਾਰਨ ਅਭਿਆਸ ਟੂਰਨਾਮੈਂਟ ਦੇ ਫਾਈਨਲ ‘ਚੋਂ ਹਟੀ ਸੇਰੇਨਾ

ਮੈਲਬੌਰਨ : ਸੇਰੇਨਾ ਵਿਲੀਅਮਜ਼ ਨੇ ਸੱਜੇ ਮੋਢੇ ‘ਚ ਸੱਟ ਕਾਰਨ ਯੇਰਰਾ ਰਿਵਰ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਤੋਂ ਨਾਂ ਵਾਪਸ ਲੈ ਲਿਆ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਚੋਟੀ ਦੀ ਰੈਂਕਿੰਗ ਵਾਲੀ ਐਸ਼ਲੇ ਬਾਰਟੀ ਨਾਲ ਹੋਣਾ ਸੀ। ਬਾਰਟੀ ਨੇ ਸ਼ੇਲਬੀ ਰੋਜਰਸ ਨੂੰ 7-5, 2-6, 10-4 ਨਾਲ ਮਾਤ ਦਿੱਤੀ। ਵਿਕਟੋਰੀਆ ਅਜਾਰੇਂਕਾ ਨੇ ਯੂਲੀਆ ਪੁਤਿਨਤਸੇਵਾ ਨੂੰ 6-4, 1-6, 11-9 ਨਾਲ ਹਰਾਇਆ। ਭਾਰਤ ਦੇ ਸੁਮਿਤ ਨਾਗਲ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਚੋਟੀ ਦੇ 10 ਦੇ ਕਿਸੇ ਖਿਡਾਰੀ ਨਾਲ ਭਿੜਨ ਦੀ ਉਮੀਦ ਸੀ ਪਰ ਭਾਰਤੀ ਟੈਨਿਸ ਖਿਡਾਰੀ ਨੇ ਸ਼ੁੱਕਰਵਾਰ ਨੂੰ ਡਰਾਅ ਮੁਤਾਬਕ ਲਿਥੂਆਨੀਆ ਦੇ ਰਿਕਾਰਡਸ ਬੇਰਾਂਕਿਸ ਖ਼ਿਲਾਫ਼ ਖੇਡਣਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਆਸਟ੍ਰੇਲੀਅਨ ਓਪਨ ਦੀਆਂ ਤਿਆਰੀਆਂ ਲਈ ਹੋਏ ਟੂਰਨਾਮੈਂਟ ਵਿਚ ਨਾਗਲ ਇਸ 72ਵੇਂ ਨੰਬਰ ਦੇ ਖਿਡਾਰੀ ਖ਼ਿਲਾਫ਼ ਹਾਰ ਗਏ ਸਨ।

Related posts

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀ ਨੇ ਜੁੱਡੋ ’ਚ ਗੋਲਡ ਮੈਡਲ ਜਿੱਤਿਆ !

admin

ਆਸਟ੍ਰੇਲੀਆ-ਭਾਰਤ ਤੀਜਾ ਟੈਸਟ ਡਰਾਅ !

admin

ਡੀ ਗੁਕੇਸ਼ ਬਣਿਆ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ

admin