ਸਗੋਲਬੰਦ – ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੋਦੀ ਸਰਕਾਰ ਹੀ ਹੈ, ਜਿਸ ‘ਚ ਪਹਿਲੀ ਵਾਰ ਕਿਸੇ ਔਰਤ ਨੂੰ ਰੱਖਿਆ ਮੰਤਰੀ, ਸਿੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿੱਤ ਮੰਤਰੀ ਬਣਾਇਆ ਗਿਆ। ਮਣੀਪੁਰ ਦੇ ਸਗੋਲਬੰਦ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨੱਡਾ ਨੇ ਕਿਹਾ ਕਿ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ, ਮਹਿਲਾ ਸਿੱਖਿਆ ਮੰਤਰੀ, ਮਹਿਲਾ ਵਿਦੇਸ਼ ਮੰਤਰੀ ਤੇ ਮਹਿਲਾ ਵਿੱਤ ਮੰਤਰੀ, ਇਨ੍ਹਾਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਯੁਕਤ ਕੀਤਾ। ਇਸ ਸਮੇਂ ਕੇਂਦਰ ਸਰਕਾਰ ‘ਚ 12 ਮੰਤਰੀ ਔਰਤਾਂ ਹਨ। ਇਸ ਤੋਂ ਪਹਿਲਾਂ ਸਵੇਰੇ ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਇੰਫਾਲ ‘ਚ ਨੱਡਾ ਦਾ ਸਵਾਗਤ ਕੀਤਾ।ਪੀਟੀਆਈ ਮੁਤਾਬਕ ਨੱਡਾ ਨੇ ਦਾਅਵਾ ਕੀਤਾ ਕਿ ਬੀਰੇਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਮਣੀਪੁਰ ‘ਚ ਲੋਕਾਂ ਦੇ ਮਨ ‘ਚ ਡਰ ਨੂੰ ਖ਼ਤਮ ਕੀਤਾ ਹੈ ਤੇ ਸੂਬੇ ‘ਚ ਇਨੋਵੇਸ਼ਨ, ਬੁਨਿਆਦੀ ਢਾਂਚਾ ਤੇ ਏਕਤਾ ਦਾ ਮਾਹੌਲ ਬਣਾਇਆ ਹੈ। ਇੰਫਾਲ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ‘ਚ ਮਣੀਪੁਰ ਨੂੰ ਅਸਥਿਰਤਾ, ਬਗ਼ਾਵਤ ਤੇ ਅਸਮਾਨਤਾ ਦਾ ਦੌਰ ਦੇਖਣਾ ਪਿਆ ਸੀ।ਨੱਡਾ ਨੇ ਕਿਹਾ ਕਿ ਪਹਿਲਾਂ ਇਕ ਮਾਂ ਨੂੰ ਡਰ ਲੱਗਦਾ ਰਹਿੰਦਾ ਸੀ ਕਿ ਉਸ ਦਾ ਬੇਟਾ ਵਾਪਸ ਆਵੇਗਾ ਜਾਂ ਨਹੀਂ? ਇਕ ਭੈਣ ਇਹ ਨਹੀਂ ਜਾਣਦੀ ਸੀ ਕਿ ਉਸ ਦਾ ਭਰਾ ਆ ਸਕੇਗਾ ਕੀ ਨਹੀਂ? ਪਰ ਭਾਜਪਾ ਸਰਕਾਰ ਬਣਨ ਤੋਂ ਬਾਅਦ ਹੁਣ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਮਣੀਪੁਰ ‘ਚ ਮਾਰਚ 2022 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
previous post