India

ਮੋਦੀ ਸਰਕਾਰ ’ਤੇ 10 ਸਾਲਾਂ ’ਚ ਨਹੀਂ ਲੱਗਾ ਭਿ੍ਰਸ਼ਟਾਚਾਰ ਦਾ ਇੱਕ ਵੀ ਦੋਸ਼: ਅਮਿਤ ਸ਼ਾਹ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ’ਤੇ ਪਿਛਲੇ 10 ਸਾਲਾਂ ’ਚ ਭਿ੍ਰਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ। ਵੀਰਵਾਰ ਇੱਥੇ ਉਦਯੋਗਿਕ ਸੰਸਥਾ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਇੰਨਾ ਹੀ ਨਹੀਂ, ਨੀਤੀਗਤ ਫ਼ੈਸਲੇ ਲੈਣ ’ਚ ਆਈ ਖੜੋਤ ਨੂੰ ਵੀ ਖ਼ਤਮ ਕਰ ਦਿੱਤਾ ਗਿਆ। ਭਾਰਤ ਨੂੰ ਪੰਜ ਕਮਜ਼ੋਰ ਅਰਥਵਿਵਸਥਾਵਾਂ ’ਚੋਂ ਕੱਢ ਕੇ ਇਕ ਦਿਲਖਿੱਚਵੀਂ ਥਾਂ ’ਚ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਕਾਰਨ ਭਾਰਤ 2047 ਤਕ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ਾਂ ’ਚੋਂ ਇਕ ਬਣ ਕੇ ਉਭਰੇਗਾ। 10 ਸਾਲ ਪਹਿਲਾਂ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਸਰਕਾਰ ਨੇ ਵੱਖ-ਵੱਖ ਖੇਤਰਾਂ ’ਚ ਕਈ ਸੁਧਾਰ ਕੀਤੇ ਹਨ। ਇਸ ਦੇ ਨਤੀਜੇ ਵਜੋਂ ਹੋਰ ਚੀਜ਼ਾਂ ਦੇ ਨਾਲ ਹੀ ਬੁਨਿਆਦੀ ਢਾਂਚੇ ਤੇ ਡਿਜੀਟਲ ਅਰਥਵਿਵਸਥਾ ’ਚ ਸੁਧਾਰ ਹੋਇਆ। ਰੇਲਵੇ ਨੈੱਟਵਰਕ ਦਾ ਪਸਾਰ ਕੀਤਾ ਗਿਆ ਤੇ ਸੈਮੀਕੰਡਕਟਰਾਂ ਤੇ ਇਲੈਕਟਿ੍ਰਕ ਵਾਹਨਾਂ ਲਈ ਨਿਰਮਾਣ ਯੂਨਿਟਾਂ ਦੀ ਸਥਾਪਨਾ ਹੋਈ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਮੋਦੀ ਸਰਕਾਰ ਨੇ ਅੱਤਵਾਦ, ਖੱਬੇ ਪੱਖੀ ਕੱਟੜਵਾਦ
ਅਤੇ ਉੱਤਰੀ-ਪੂਰਬੀ ਅੱਤਵਾਦ ਨੂੰ 200 ਗਜ਼ ਜ਼ਮੀਨ ਹੇਠਾਂ ਦੱਬ ਦਿੱਤਾ ਹੈ। 10 ਸਾਲ ਪਹਿਲਾਂ ਭਾਰਤ 2 ਅੰਕਾਂ ਦੀ ਮਹਿੰਗਾਈ ਵਾਲਾ ਦੇਸ਼ ਸੀ ਪਰ ਹੁਣ ਇਹ ਉੱਚ ਵਿਕਾਸ ਦਰ ਵਾਲਾ ਦੇਸ਼ ਬਣ ਗਿਆ ਹੈ। ਸ਼ਾਹ ਨੇ ਪਿਛਲੇ 10 ਸਾਲਾਂ ’ਚ ਗਰੀਬਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾ ਰਹੀ ਹੈ। ਪੰਜ ਕਰੋੜ ਲੋਕਾਂ ਨੂੰ ਮੁਫ਼ਤ ਘਰ ਦਿੱਤੇ ਗਏ, 12 ਕਰੋੜ ਟਾਇਲਟਾਂ ਬਣਾਈਆਂ ਗਈਆਂ, 11 ਕਰੋੜ ਲੋਕਾਂ ਨੂੰ ਬਿਜਲੀ ਦੇ ਮੁਫ਼ਤ ਕੁਨੈਕਸ਼ਨ ਦਿੱਤੇ ਗਏ ਤੇ15 ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਦਿੱਤਾ ਗਿਆ।

Related posts

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin