ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਨਾਲ ਕਰਵਾਏ ਉਕਤ ਪ੍ਰੋਗਰਾਮ ਮੌਕੇ ਇਹ ਲੈਕਚਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਵੱਲੋਂ ਡਾ. ਸੁਨੇਹ ਸਿੰਗਲ (ਐੱਮ. ਡੀ. ਨਿਊਰੋਸਾਈਕੈਟਰਿਸਟ) ਦੁਆਰਾ ਦਿੱਤਾ ਗਿਆ।
ਇਸ ਮੌਕੇ ਡਾ: ਸਿੰਗਲ ਦੁਆਰਾ ਮੋਬਾਇ ਫੋਨ ਦੀ ਸੁਚੱਜੇ ਢੰਗ ਨਾਲ ਲੋੜੀਂਦੀ ਵਰਤੋ ਕਰਨ ਬਾਰੇ ਤੇ ਲੋੜ ਤੋਂ ਵਧੇਰੇ ਮੋਬਾਇਲ ਦੀ ਵਰਤੋਂ ਨਾ ਕਰਨ ਸਬੰਧੀ ਲੈਕਚਰ ਦਿੱਤਾ ਗਿਆ। ਉਨ੍ਹਾਂ ਕਿਹਾ ਕੀ ਮੋਬਾਇਲ ਅੱਜ ਸਾਡੇ ਲਈ ਬਹੁਤ ਲਾਹੇਵੰਦ ਹੈ। ਪਰ ਕਿਸੇ ਵੀ ਚੀਜ਼ ਦੀ ਵਰਤੋਂ ਜਦੋਂ ਅਸੀਂ ਲੋੜੋਂ ਵੱਧ ਕਰਦੇ ਹਾਂ ਤਾਂ ਉਹ ਨੁਕਸਾਨਦੇਹ ਹੋ ਜਾਂਦੀ ਹੈ।
ਇਸ ਮੌਕੇ ਪ੍ਰਿੰ: ਨਾਗਪਾਲ ਨੇ ਸੰਬੋਧਨ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਬਹੁਤ ਹੀ ਲਾਭਕਾਰੀ ਜਾਣਕਾਰੀ ਦਿੱਤੀ ਹੈ, ਕਿਉਂਕਿ ਵਿਦਿਆਰਥੀ ਜੀਵਨ ’ਚ ਮੋਬਾਇਲ ਦੀ ਵਰਤੋਂ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਇਸ ਮੌਕੇ ਕਲੱਬ ਦੇ ਮੈਂਬਰ ਚਾਰਟਰ ਰੈਜੀਡੈਂਟ ਆਫ਼ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਈਕੋ ਰੋਟੇਰੀਅਨ ਐੱਸ. ਐੱਸ. ਬੱਤਰਾ, ਪ੍ਰੈਜੀਡੈਂਟ ਰੋਟੇਰੀਅਨ ਸ: ਹਰਪਾਲ ਸਿੰਘ ਨਿੱਜਰ, ਸੈਕਟਰੀ ਰੋਟੇਰੀਅਨ ਸ: ਹਰਬੀਰ ਸਿੰਘ ਜੀ, ਰੋਟੇਰੀਅਨ ਸੰਜੇ ਮਹਿਰਾ, ਸ: ਜਸਪਾਲ ਸਿੰਘ ਪਾਲੀ ਅਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ।