Punjab

ਮੋਹਾਲੀ ਪੁਲਿਸ ਵੱਲੋ ਗੈਗਸਟਰਾ ਦਾ ਇਕ ਹੋਰ ਗਰੁੱਪ ਬੇਨਕਾਬ

ਐਸ.ਏ.ਐਸ. ਨਗਰ – ਸ੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ. ਐਸ.ਐਸ.ਪੀ. ਐਸ.ਏ.ਐਸ ਨਗਰ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਗੈਗਸਟਰਾ ਦੇ ਵੱਖ ਵੱਖ ਗਰੁੱਪਾ ਵਿਰੁੱਧ ਚਲਾਈ ਹੋਈ ਵਿਸੇਸ ਮੁੰਹਿਮ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਜੂਨ 2021 ਵਿਚ ਪੰਜਾਬ ਪੁਲਿਸ ਦੀ ਇੰਨਪੁਟਸ ਤੇ ਕਲਕੱਤਾ ਵਿਖੇ ਮਾਰੇ ਗਏ ਏ ਕੈਟਾਗਿਰੀ ਦੇ ਬਦਨਾਮ ਗੈਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ਜਿਲਾ ਅਮ੍ਰਿਤਸਰ ਨੂੰ ਦੋ 30 ਬੋਰ ਚਾਇਨੀ ਪਿਸਤੌਲਾ ਅਤੇ 07 ਮੈਗਜੀਨਾ ਅਤੇ ਐਮੂਨੀਸਨ ਸਮੇਤ ਉਸ ਦੇ ਲੁਕਣ ਟਿਕਾਣੇ ਤੋ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
  ਗ੍ਰਿਫਤਾਰ ਕੀਤੇ ਗਏ ਗੈਗਸਟਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਐਸ.ਐਸ.ਪੀ. ਮੋਹਾਲੀ ਨੇ ਪ੍ਰੈਸ ਨੂੰ ਦੱਸਿਆ ਕਿ ਮੋਹਾਲੀ ਪੁਲਿਸ ਨੂੰ ਟੈਕਨੀਕਲ ਇੰਨਪੁਟਸ ਅਤੇ ਮੈਨੂਅਲ ਭਰੋਸੇਯੋਗ ਇਤਲਾਹਾ ਹਾਸਲ ਹੋਈਆ ਕਿ ਹਰਬੀਰ ਸੋਹਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ਜਿਲਾ ਅਮ੍ਰਿਤਸਰ ਅਤੇ  ਅਮ੍ਰਿਤਪਾਲ ਸਿੰਘ ਉਰਫ ਸੱਤਾ ਪੁੱਤਰ ਗੁਰਮੁੱਖ ਸਿੰਘ ਵਾਸੀ ਬਜੀਦਪੁਰ ਥਾਣਾ ਬਸੀ ਪਠਾਣਾ ਜਿਲਾ ਫਤਿਹਗੜ੍ਹ ਸਾਹਿਬ ਵੱਲੋ ਖਰੜ ਵਿਖੇ ਲੁਕਣ ਟਿਕਾਣੇ ਬਣਾਏ ਹੋਏ ਹਨ। ਜਿਹਨਾ ਦੇ ਸਾਥੀ ਦੇ ਕੈਨੇਡਾ ਰਹਿੰਦੇ ਸਾਥੀ ਅਰਸਦੀਪ ਸਿੰਘ ਉਰਫ ਅਰਸ ਡੱਲਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਡੱਲਾ ਜਿਲਾ ਮੋਗਾ ਅਤੇ ਆਸਟ੍ਰੇਲੀਆ ਰਹਿੰਦੇ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਸੋਹਾਵੀ ਥਾਣਾ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਨੈਟ ਕਾਲਿੰਗ ਰਾਹੀ ਇਹਨਾ ਦੇ ਗੁਰੱਪ ਨੂੰ ਚਲਾ ਰਹੇ ਹਨ, ਜੋ ਵਿਦੇਸਾ ਤੋ ਨੈਟ ਕਾਲਿੰਗ ਕਰਕੇ ਕਾਰੋਬਾਰੀਆ ਨੂੰ ਫਿਰੋਤੀਆ ਦੇਣ ਲਈ ਧਮਕੀਆ ਦਿੰਦੇ ਹਨ ਅਤੇ ਇਹਨਾ ਦੇ ਇਕ ਦੂਜੇ ਨੂੰ ਸੁਨੇਹੇ ਲਗਾ ਕੇ ਕੰਟਰੋਲ ਰੂਮ ਦਾ ਕੰਮ ਕਰਦੇ ਹਨ। ਇਹਨਾ ਇੰਨਪੁਟਸ ਤੇ ਹਰਬੀਰ ਸਿੰਘ, ਅਮ੍ਰਿਤਪਾਲ ਸਿੰਘ ਸੱਤਾ, ਅਰਸਦੀਪ ਸਿੰਘ ਉਰਫ ਅਰਸ ਡੱਲਾ, ਗੁਰਜੰਟ ਸਿੰਘ ਜੰਟਾ ਤੇ ਇਹਨਾ ਦੇ ਹੋਰ ਸਾਥੀਆ ਵਿਰੁੱਧ ਮੁਕੱਦਮਾ ਨੰਬਰ 103 ਮਿਤੀ 07.04.2022 ਅ/ਧ 384,34 ਆਈ.ਪੀ.ਸੀ ਤੇ 25 ਸਬ ਸੈਕਸਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਅਤੇ ਇਸ ਗਿਰੋਹ ਵਿਰੁੱਧ ਮਿਲੀ ਇੰਨਪੁਟਸ ਦੇ ਅਧਾਰ ਤੇ ਖੂਫੀਆ ਅਪਰੇਸਨ ਚਲਾਇਆ ਗਿਆ ਅਤੇ ਟੈਕਨੀਕਲ ਤੇ ਜਬਾਨੀ ਮਿਲੀ ਇਤਲਾਹਾ ਦੇ ਅਧਾਰ ਤੇ ਬਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ ਤਾ ਕੱਲ ਮਿਤੀ 07.04.2022 ਨੂੰ ਭਾਗੋ ਮਾਜਰਾ ਖਾਲੀ ਫਲੈਟਾ ਤੋ ਹਰਬੀਰ ਸੋਹਲ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋ ਦੋ 30 ਬੋਰ ਦੇ ਚਾਇਨੀ ਪਿਸਤੌਲ, 03 ਮੈਗਜੀਨ, ਚਾਰ 9 ਐਮ.ਐਮ ਪਿਸਤੌਲ ਦੇ ਮੈਗਜੀਨ ਅਤੇ 50 ਜਿੰਦਾ ਕਾਰਤੂਸ ਬਰਾਮਦ ਹੋਏ।
ਐਸ.ਐਸ.ਪੀ.ਮੋਹਾਲੀ ਨੇ ਗ੍ਰਿਫਤਾਰ ਕੀਤੇ ਗਏ ਹਰਬੀਰ ਸਿੰਘ ਬਾਰੇ ਜਾਣਕਾਰੀ ਦਿੱਤੀ ਕਿ ਇਹ ਸਖਸ ਪੇਸ਼ੇ ਵੱਜੋ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਹੈ ਅਤੇ ਇਹ ਪੰਜਾਬ ਪੁਲਿਸ ਦੀ ਸੂਚਨਾ ਤੇ ਕਲਕੱਤਾ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ ਅ ਕੈਟਾਗਿਰੀ ਗੈਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦਾ ਅਤੀ ਨੇੜਲਾ ਅਤੇ ਅਤੀ ਭਰੋਸੇਯੋਗ ਸਾਥੀ ਰਿਹਾ ਹੈ। ਜੈਪਾਲ ਸਿੰਘ ਨੇ ਵੱਡੀਆ ਡਕੈਤੀਆ ਮਾਰ ਕੇ ਅਤੇ ਵੱਡੇ ਕਾਰੋਬਾਰੀਆ ਤੋ ਵੱਡੀਆ ਫਿਰੋਤੀਆ ਲੈ ਕੇ ਬਹੁਤ ਸਾਰੀ ਜਾਇਦਾਦਾ ਹਰਬੀਰ ਸਿੰਘ ਤੇ ਇਸ ਦੇ ਰਿਸਤੇਦਾਰਾ ਦੇ ਨਾਮ ਖਰੀਦੀਆ ਹੋਈਆ ਸਨ। ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੇ ਇਹ ਗੀਤਕਾਰ ਗਾਇਕ ਗੈਗਸਟਰ ਜੂਨ 2021 ਤੋ ਹੀ ਫਰਾਰ ਚਲਿਆ ਆ ਰਿਹਾ ਸੀ।
        ਐਸ.ਐਸ.ਪੀ. ਮੋਹਾਲੀ ਨੇ ਅੱਗੇ ਦੱਸਿਆ ਕਿ ਹਰਬੀਰ ਸਿੰਘ ਨੂੰ ਮੁਕੱਦਮਾ ਨੰਬਰ 103/2022 ਅ/ਧ 384,34 ਆਈ.ਪੀ.ਸੀ, 25 ਸਬ ਸੈਕਸਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤੋ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ। ਉਸ ਦੇ ਸਾਥੀਆ ਦੀ ਤਲਾਸ਼ ਵਿਚ ਪੁਲਿਸ ਪਾਰਟੀਆ ਵੱਖ ਵੱਖ ਥਾਵਾ ਤੇ ਭੇਜੀਆ ਗਈਆ ਹਨ । ਪੁਲਿਸ ਨੂੰ ਹਰਬੀਰ ਸਿੰਘ ਤੋ ਹੋਰ ਵੀ ਅਹਿਮ ਇੰਕਸਾਫ ਹੋਣ ਦੀ ਉਮੀਦ ਹੈ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin