Australia & New Zealand

ਮੌਰਿਸਨ ਨੇ ਚੀਨੀ ਸੋਸ਼ਲ ਮੀਡੀਆ ਵੀਚੈਟ ਤੋਂ ਆਪਣਾ ਕੰਟਰੋਲ ਗੁਆਇਆ

ਕੈਨਬਰਾ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਚੀਨੀ ਸੋਸ਼ਲ ਮੀਡੀਆ ਐਪ ਵੀਚੈਟ ਖਾਤੇ ‘ਤੇ ਆਪਣਾ ਕੰਟਰੋਲ ਗੁਆ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਚੀਨੀ ਨੇਤਾਵਾਂ ‘ਤੇ ਸੋਸ਼ਲ ਮੀਡੀਆ ‘ਤੇ ਰਾਜਨੀਤਕ ਦਖਲਅੰਦਾਜ਼ੀ ਦਾ ਦੋਸ਼ ਲਗਾਇਆ। ਜਨਵਰੀ ਦੇ ਸ਼ੁਰੂ ‘ਚ ਮੌਰੀਸਨ ਦੇ 76,000 ਤੋਂ ਵੱਧ ਵੀਚੈਟ ਫਾਲੋਅਰਜ਼ ਨੂੰ ਆਪਣੇ ਅਕਾਊਂਟ ਦਾ ਨਾਂ ਬਦਲ ਕੇ ‘ਆਸਟ੍ਰੇਲੀਅਨ ਚਾਈਨੀਜ਼ ਨਿਊ ਲਾਈਫ’ ਕਰਨ ਦੀ ਸੂਚਨਾ ਦਿੱਤੀ ਗਈ ਸੀ। ਇਹ ਬਦਲਾਅ ਆਸਟ੍ਰੇਲੀਆ ਸਰਕਾਰ ਦੇ ਨੋਟਿਸ ਤੋਂ ਬਿਨਾਂ ਕੀਤੇ ਗਏ ਹਨ।

ਇਸ ਸਬੰਧੀ ਪ੍ਰਧਾਨ ਮੰਤਰੀ ਮੌਰੀਸਨ ਦੇ ਦਫਤਰ ਨੇ ਰਿਪੋਰਟ ‘ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੁਫੀਆ ਅਤੇ ਸੁਰੱਖਿਆ ਬਾਰੇ ਆਸਟ੍ਰੇਲੀਆ ਦੀ ਸੰਯੁਕਤ ਸੰਸਦੀ ਕਮੇਟੀ ਦੇ ਚੇਅਰਮੈਨ ਜੇਮਸ ਪੈਟਰਸਨ ਨੇ ਕਿਹਾ ਹੈ ਕਿ ਅਜੇ ਤੱਕ ਮੌਰੀਸਨ ਦੇ ਖਾਤੇ ਨੂੰ ਬਹਾਲ ਕਰਨ ਦੀ ਸਰਕਾਰ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਪੈਟਰਸਨ ਨੇ ਚੀਨ ਦੀ ਕਮਿਊਨਿਸਟ ਪਾਰਟੀ ‘ਤੇ ਮਈ ‘ਚ ਆਸਟ੍ਰੇਲੀਆ ਦੀਆਂ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਮੌਰਿਸਨ ‘ਤੇ ਸੈਂਸਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਆਸਟ੍ਰੇਲੀਅਨ ਲੋਕਤੰਤਰ ਵਿੱਚ ਸਿਆਸੀ ਦਖਲਅੰਦਾਜ਼ੀ ਕਰਨ ਦੇ ਬਰਾਬਰ ਹੈ।

ਲਿਬਰਲ ਮੈਂਬਰ ਪੈਟਰਸਨ ਨੇ ਵੀ ਸਾਰੇ ਸੰਸਦ ਮੈਂਬਰਾਂ ਨੂੰ ਚੀਨੀ ਕੰਪਨੀ ‘ਟੇਨਸੈਂਟ’ ਦੁਆਰਾ ਚਲਾਏ ਜਾ ਰਹੇ ਐਪ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵੀਚੈਟ ‘ਤੇ ਸਰਗਰਮ 12 ਲੱਖ ਚੀਨੀ-ਆਸਟ੍ਰੇਲੀਅਨ ਨਾਗਰਿਕਾਂ ਨੂੰ ਮੌਰਿਸਨ ਸਰਕਾਰ ਤੋਂ ਆਉਣ ਵਾਲੀਆਂ ਖ਼ਬਰਾਂ ਤੱਕ ਪਹੁੰਚ ਤੋਂ ਰੋਕ ਦਿੱਤਾ ਗਿਆ ਸੀ ਪਰ ਉਹ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬੇਨੀਜ਼ ਦੁਆਰਾ ਸਰਕਾਰ ਦੀ ਆਲੋਚਨਾ ਨੂੰ ਆਰਾਮ ਨਾਲ ਦੇਖ ਸਕਦੇ ਹਨ।

ਲਿਬਰਲ ਪਾਰਟੀ ਦੇ ਹੀ ਇਕ ਹੋਰ ਸੰਸਦ ਮੈਂਬਰ ਅਤੇ ਸਾਬਕਾ ਡਿਪਲੋਮੈਟ ਡੇਵ ਸ਼ਰਮਾ ਨੇ ਦੋਸ਼ ਲਾਇਆ ਕਿ ਦਖਲਅੰਦਾਜ਼ੀ ਨੂੰ ਸ਼ਾਇਦ ਚੀਨੀ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਕਾਰ ਸਤੰਬਰ 2021 ਵਿਚ ਐਲਾਨੇ ਗਏ ਨਵੇਂ ਗਠਜੋੜ ਦੀ ਚੀਨ ਆਲੋਚਨਾ ਕਰਦਾ ਰਿਹਾ ਹੈ। ਇਸ ਗਠਜੋੜ ਤਹਿਤ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਮੁਹੱਈਆ ਕਰਵਾਈ ਜਾਣੀ ਹੈ।

Related posts

ਸੁਰੱਖਿਅਤ ਸੜਕਾਂ ਲਈ ਲਾਈਟਾਂ, ਕੈਮਰਾ, ਐਕਸ਼ਨ: TAC ਦਾ Split Second ਮੁਕਾਬਲਾ ਮੁੜ ਆ ਰਿਹਾ !

admin

Ultra-Thin Filters Could Boost Medicine and Dye Production

admin

One In Seven Aussie Travellers Are Flying Uninsured

admin