ਤਿਰੂਵਨੰਤਪੁਰਮ – ਦੇਸ਼ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਮੰਨੀ ਜਾਣ ਵਾਲੀ ਯੂਪੀਐੱਸਸੀ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਲ ਕੀਤਾ ਗਿਆ। ਯੂਪੀਐੱਸੀ 2020 ਦੇ ਪ੍ਰੀਖਿਆ ਨਤੀਜਿਆਂ ’ਚ ਕੇਰਲ ਦੇ ਤਿਰੂਵਨੰਤਪੁਰਮ ਦੇ ਇਕ ਮਜ਼ਦੂਰ ਦੀ ਧੀ ਨੇ 481ਵਾਂ ਰੈਂਕ ਹਾਸਲ ਕੀਤਾ ਹੈ।
ਦੇਸ਼ ’ਚ 481ਵਾਂ ਰੈਂਕ ਹਾਸਲ ਕਰਨ ਵਾਲੀ ਅਸਵਥੀ ਐੱਸ ਨੇ ਆਪਣੀ ਸਫਲਤਾ ਨੂੰ ਲੈ ਕੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਸਿਵਲ ਸਰਵੈਂਟ ਬਣਨਾ ਉਸ ਦਾ ਇਕ ਸੁਪਨਾ ਸੀ। ਉਸ ਨੇ ਕਿਹਾ ਕਿ ਮੇਰਾ ਸੁਪਨਾ ਇਕ ਆਈਏਐੱਸ ਅਧਿਕਾਰੀ ਬਣਨ ਦਾ ਹੈ, ਇਸ ਲਈ ਮੈਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੜ ਪ੍ਰੀਖਿਆ ਦੇਣ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਯੂਪੀਐੱਸਸੀ 2020 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਗਏ ਤਾਂ ਕੇਰਲ ਨੇ ਫਿਰ ਸਿਵਲ ਸੇਵਾ ਦਾ ਮਾਣ ਹਾਸਲ ਕੀਤਾ ਹੈ। ਸੀਨੀਅਰ 100 ’ਚੋਂ ਰਾਜ ਦੇ 11 ਉਮੀਦਵਾਰ ਸ਼ਾਮਲ ਹਨ। ਤ੍ਰਿਸ਼ੂਰ ਦੇ ਕੋਲਾਝੀ ਦੀ ਮੂਲ ਨਿਵਾਸੀ ਮੀਰਾ ਨੇ ਛੇਵਾਂ ਰੈਂਕ ਹਾਸਲ ਕੀਤਾ ਅਤੇ ਕੇਰਲ ਦੀ ਟਾਪਰ ਬਣੀ ਹੈ। ਵਡਕਾਰਾ, ਕੋਝੀਕੋਡ ਦੇ ਮਿਥੁਨ ਪ੍ਰੋਮਰਾਜ ਨੇ 12ਵਾਂ ਰੈਂਕ ਪ੍ਰਾਪਤ ਕੀਤਾ ਹੈ। ਰਾਜ ਦੇ ਉੱਚ 11 ਉਮੀਦਵਾਰਾਂ ’ਚੋਂ ਅੱਠ ਔਰਤਾਂ ਹਨ, ਜਦੋਂਕਿ 10 ਹੋਰ ਔਰਤਾਂ ਨੂੰ 100 ਤੋਂ 300 ਵਿਚਕਾਰ ਸਥਾਨ ਦਿੱਤਾ ਗਿਆ ਹੈ। ਉੱਚ 100 ’ਚ ਜਗ੍ਰਾ ਬਣਾਉਣ ਵਾਲੇ ਹੋਰ ਉਮੀਦਵਾਰਾਂ ’ਚ ਕਰਿਸ਼ਮਾ ਨਾਇਰ (14), ਪੀ ਸ੍ਰੀਜਾ (20), ਅਰਪਨਾ ਰਮੇਸ਼ (35), ਅਵਸਥੀ ਜੀਜੀ (41), ਨਿਸ਼ਾ (51), ਵੀਨਾ ਐੱਸ ਸੁਥਨ (57), ਅਰਪਨਾ ਐੱਮਬੀ (62), ਧੀਨਨ ਦਸਤਗੀਰ (63) ਅਤੇ ਪ੍ਰਸੰਨਾ ਕੁਮਾਰ (100) ਦੇ ਨਾਂ ਸ਼ਾਮਲ ਹਨ।
ਕੇਰਲ ਦੀ ਟਾਪਰ ਬਣਨ ਵਾਲੀ ਮੀਰਾ ਨੇ ਚੌਥੀ ਵਾਰ ’ਚ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਕਿਹਾ ਕਿ, ਮੈਂ ਇਸ ਉਪਲੱਬਧੀ ਨਾਲ ਖ਼ੁਸ਼ ਹਾਂ। ਵਿਸ਼ੇ ’ਚ ਡੂੰਘੀ ਸਿੱਖਿਆ ਅਤੇ ਮੇਰੇ ਟਿਊਟਰਜ਼ ਤੋਂ ਚੰਗੀ ਕੋਚਿੰਗ ਨੇ ਮੈਨੂੰ ਉੱਚ ਰੈਂਕ ਨਾਲ ਪ੍ਰੀਖਿਆ ਪਾਸ ਕਰਨ ’ਚ ਮਦਦ ਕੀਤੀ ਹੈ। ਜੋ ਵੀ ਜਿੰਮੇਵਾਰੀ ਮੈਨੂੰ ਮਿਲੇਗੀ, ਉਸ ਨੂੰ ਮੈਂ ਪੂਰੀ ਨਿਸ਼ਠਾ ਨਾਲ ਨਿਭਾਵਾਂਗੀ।