ਨਵੀਂ ਦਿੱਲੀ – ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ( ਨੇ ਨਾਗਪੁਰ ‘ਚ ਕਰਵਾਏ ਇਕ ਪ੍ਰੋਗਰਾਮ ਦੌਰਾਨ ਦਿੱਤੇ ਗਏ ਆਪਣੇ ਬਿਆਨ ‘ਤੇ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਖੇਤੀ ਕਾਨੂੰਨ ਸਬੰਧੀ ਇਕ ਕਦਮ ਹੀ ਤਾਂ ਪਿੱਛੇ ਹਟੇ ਹਨ। ਇਸ ਬਿਆਨ ਦੇ ਸਾਹਮਣੇ ਆਉਣ ਤੋੰ ਬਆਅਦ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਹੁਣ ਨਰੇਂਦਰ ਸਿੰਘ ਤੋਮਰ ਨੇ ਆਪਣੇ ਹੀ ਬਿਆਨ ‘ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਮੈਂ ਅਜਿਹਾ ਨਹੀਂ ਕਿਹਾ, ਇਹ ਗ਼ਲਤ ਪ੍ਰਚਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਲਈ ਭਲਾ ਸੋਚਦੀ ਹੈ ਤੇ ਇਸੇ ਲਈ ਖੇਤੀ ਕਾਨੂੰਨ ਲਿਆਈ ਸੀ, ਪਰ ਉਹ ਪਸੰਦ ਨਹੀਂ ਆਇਆ। ਸ਼ੁੱਕਰਵਾਰ ਨੂੰ ਨਾਗਪੁਰ ‘ਚ ਕਰਵਾਏ ਇਕ ਪ੍ਰੋਗਰਾਮ ‘ਚ ਖੇਤੀ ਕਾਨੂੰਨਾਂ (Farm Laws) ਦੀ ਵਾਪਸੀ ਸਬੰਧੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਸੀ ਕਿ ‘ਅਸੀਂ ਖੇਤੀ ਸੁਧਾਰ ਬਿੱਲ ਲਿਆਏ ਸੀ ਪਰ ਕੁਝ ਲੋਕਾਂ ਨੂੰ ਉਹ ਰਾਸ ਨਹੀਂ ਆਇਆ। ਉਹ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਇਕ ਵੱਡਾ ਸੁਧਾਰ ਸੀ ਜੋ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਗੇ ਵਧ ਰਿਹਾ ਸੀ, ਪਰ ਸਰਕਾਰ ਨਿਰਾਸ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਹਾਂ। ਅੱਗੇ ਵਧਾਂਗੇ, ਕਿਉਂਕਿ ਹਿੰਦੁਸਤਾਨ ਦਾ ਕਿਸਾਨ ਹਿੰਦੁਸਤਾਨ ਦੀ ਬੈਕਬੋਨ ਹੈ। ਜੇਕਰ ਬੈਕਬੋਨ ਮਜ਼ਬੂਤ ਹੋਵੇਗੀ ਤਾਂ ਯਕੀਨੀ ਰੂਪ ‘ਚ ਦੇਸ਼ ਮਜ਼ਬੂਤ ਹੋਵੇਗਾ।’