India

ਮੰਤਰੀ ਮੰਡਲ ਦੀ ਬੈਠਕ ‘ਚ ਹੋਏ ਕਈ ਵੱਡੇ ਫ਼ੈਸਲੇ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੀ ਨੁਮਾਇੰਦਗੀ ‘ਚ ਮੰਗਲਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ ਨੂੰ ਇਨ੍ਹਾਂ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਬਨਿਟ ਦੀ ਬੈਠਕ ‘ਚ ਕਈ ਮਹੱਤਵਪੂਰਨ ਮਾਮਲਿਆਂ ‘ਤੇ ਫ਼ੈਸਲੇ ਲਏ ਗਏ ਹਨ। ਸਰਕਾਰ ਨੇ ਮੱਧ ਪ੍ਰਦੇਸ਼ ‘ਚ ਨੀਮਚ-ਰਤਲਾਮ ਲਾਈਨ ਜੋ ਹਾਲੇ ਵੀ ਸਿੰਗਲ ਲਾਈਨ ਹੈ…ਨੂੰ ਡਬਲ ਕਰਨ ਦੀ ਮਨਜ਼ੂਰੀ ਦਿੱਤੀ ਹੈ। 133 ਕਿੱਲੋਮੀਟਰ ਦੀ ਇਸ ਲਾਈਨ ‘ਤੇ ਲਗਪਗ 196 ਕਰੋੜ ਰੁਪਏ ਖਰਚ ਹੋਣਗੇ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਿੱਥੋਂ ਤਕ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੀ ਗੱਲ ਹੈ ਤਾਂ ਮਿਡ-ਡੇਅ ਮੀਲ ਤੋਂ ਇਲਾਵਾ ਵੀ ਇਸ ਵਿਚ ਬਹੁਤ ਕੁਝ ਜੋੜਿਆ ਜਾਵੇਗਾ। ਇਸ ਦੇ ਲਈ ਇਸ ਯੋਜਨਾ ‘ਤੇ ਖਰਚ ਨੂੰ ਵਧਾ ਕੇ 1,31,000 ਕਰੋੜ ਰੁਪਏ ਕੀਤਾ ਗਿਆ ਹੈ। ਇਨ੍ਹਾਂ ਯੋਜਨਾਵਾਂ ਨਾਲ 11,20,000 ਤੋਂ ਜ਼ਿਆਦਾ ਸਕੂਲਾਂ ਦੇ ਕਰੋੜਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਗੁਜਰਾਤ ‘ਚ ਰਾਜਕੋਟ-ਕਨਾਲੁਸ ਲਾਈਨ ਨੂੰ ਵੀ ਡਬਲ ਲਾਈਨ ‘ਚ ਬਦਲਣ ਦੀ ਮਨਜ਼ੂਰੀ ਦਿੱਤੀ ਗਈ ਹੈ। 111 ਕਿੱਲੋਮੀਟਰ ਲੰਬੀ ਇਸ ਲਾਈਨ ‘ਤੇ 1080 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਨ੍ਹਾਂ ਦੋਵਾਂ ਲਾਈਨਾਂ ਦੇ ਨਿਰਮਾਣ ਨਾਲ ਉਦਯੋਗ ਮਜ਼ਬੂਤ ਹੋਣਗੇ। ਯਕੀਨੀ ਕੀਤਾ ਗਿਆ ਹੈ ਕਿ ਤਿੰਨ ਸਾਲਾਂ ‘ਚ ਇਨ੍ਹਾਂ ਦੋਨੋਂ ਰੇਲਵੇ ਲਾਈਨਾਂ ਨੂੰ ਡਬਲ ਕਰਨ ਦੇ ਕੰਮ ਨੂੰ ਪੂਰਾ ਕਰ ਲਿਆ ਜਾਵੇ।

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ (Union Cabinet) ਨੇ ਬਰਾਮਦਕਾਰਾਂ ਦੇ ਨਾਲ-ਨਾਲ ਬੈਂਕਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਪੰਜ ਸਾਲਾਂ ‘ਚ ਈਸੀਜੀਸੀ ਲਿਮਟਿਡ ‘ਚ 4,400 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਗ਼ੈਰ-ਰਸਮੀ ਖੇਤਰ ‘ਚ 2.6 ਲੱਖ ਸਮੇਤ 59 ਲੱਖ ਨਵੇਂ ਰੁਜ਼ਗਾਰ ਸਿਰਜਣਾ ਕਰਨ ‘ਚ ਮਦਦ ਮਿਲੇਗੀ।

ਬੀਤੀ 7 ਜੁਲਾਈ ਨੂੰ ਮੰਤਰੀ ਮੰਡਲ ‘ਚ ਫੇਰਬਦਲ ਤੋਂ ਬਾਅਦ ਯੂਨੀਅਨ ਕੈਬਨਿਟ ਦੀ ਇਹ ਚੌਥੀ ਬੈਠਕ ਸੀ। ਸੂਤਰਾਂ ਨੇ ਦੱਸਿਆ ਕਿ ਇਸ ਬੈਠਕ ‘ਚ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਹੋਈ। ਨਾਲ ਹੀ ਜਨਤਾ ਤਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਉਣ ‘ਤੇ ਡੂੰਘਾ ਵਿਚਾਰ-ਵਟਾਂਦਰਾ ਹੋਇਆ।ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਚੀਨ ਤੋੰ ਸੇਬਾਂ ਦੀ ਦਰਾਮਦ ‘ਤੇ ਫੀਸ ਘੱਟ ਕਰ ਦਿੱਤੀਆਂ ਗਈਆਂ ਹਨ। ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਖ਼ਬਰ ਹੈ। ਅਜਿਹਾ ਲਗਦਾ ਹੈ ਕਿ ਕੁਝ ਲੋਕ ਅਫ਼ਵਾਹਾਂ ਫੈਲਾਉਣ ਦਾ ਹੀ ਕੰਮ ਕਰਦੇ ਹਨ…

ਕੇਂਦਰੀ ਮੰਤਰੀ ਗੋਇਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ECGC) ਲਿਮਟਿਡ ਨੂੰ ਸਟਾਕ ਐਕਸਚੇਂਜ ‘ਤੇ ਆਈਪੀਓ ਜ਼ਰੀਏ ਲੜੀਬੱਧ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਦੱਸ ਦੇਈਏ ਕਿ ਬੀਤੀ 7 ਜੁਲਾਈ ਨੂੰ ਮੰਤਰੀ ਮੰਡਲ ‘ਚ ਫੇਰਬਦਲ ਤੋਂ ਬਾਅਦ ਯੂਨੀਅਨ ਕੈਬਨਿਟ ਦੀ ਇਹ ਚੌਥੀ ਬੈਠਕ ਸੀ। ਸੂਤਰਾਂ ਨੇ ਦੱਸਿਆ ਕਿ ਇਸ ਬੈਠਕ ‘ਚ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਹੋਈ। ਨਾਲ ਹੀ ਜਨਤਾ ਤਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਉਣ ‘ਤੇ ਡੂੰਘਾ ਵਿਚਾਰ-ਵਟਾਂਦਰਾ ਹੋਇਆ।

Related posts

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin