ਭੋਪਾਲ – ਛੱਤੀਸਗੜ੍ਹ ਨਾਲ ਲਗਦੇ ਮੱਧ ਪ੍ਰਦੇਸ਼ ਦੇ ਜੰਗਲਾਂ ’ਚ ਘੁੰਮ ਰਹੇ 70 ਤੋਂ ਵੱਧ ਹਾਥੀਆਂ ਦੀ ਨਿਗਰਾਨੀ ਹੁਣ ਡਰੋਨ ਨਾਲ ਕੀਤੀ ਜਾਵੇਗੀ। ਉਹ ਬਸਤੀਆਂ ਤੇ ਖੇਤਾਂ ’ਚ ਰਹਿਣ ਵਾਲੇ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾ ਸਕਣ, ਇਸਦੇ ਲਈ ਜ਼ਿਆਦਾ ਪ੍ਰਭਾਵਿਤ ਖੇਤਰਾਂ ’ਚ ਤਾਰ ਦੀ ਵਾੜ ਕੀਤੀ ਜਾਵੇਗੀ, ਜਿਸ ’ਚ ਕਰੰਟ ਛੱਡਿਆ ਜਾਵੇਗਾ। ਸੌਰ ਊਰਜਾ ਨਾਲ ਪੈਦਾ ਇਹ ਕਰੰਟ ਸਿਰਫ਼ ਝਟਕਾ ਦੇਵੇਗਾ। ਹਾਥੀ ਦਲ ਦੇ ਕਿਸੇ ਇਕ ਹਾਥੀ ਨੂੰ ਕਾਲਰ ਆਈਡੀ ਵੀ ਲਗਾਇਆ ਜਾਵੇਗਾ ਤਾਂਕਿ ਦਲ ਦੇ ਵਿਚਰਣ ਦੀ ਜਾਣਕਾਰੀ ਮਿਲ ਸਕੇ।
ਸੂਬੇ ’ਚ ਹਾਥੀਆਂ ਦੇ ਵਧਦੇ ਦਖ਼ਲ ਨੂੰ ਦੇਖਦੇ ਹੋਏ ਹਾਥੀ ਮਾਹਿਰਾਂ ਨੇ ਉਕਤ ਸਲਾਹ ਦਿੱਤੀ ਹੈ। ਕੇਂਦਰ ਸਰਕਾਰ ਦੇ ਹਾਥੀ ਮਾਹਿਰ ਸਮੇਤ ਅਸਾਮ ਤੇ ਵੱਖ-ਵੱਖ ਸੰਸਥਾਵਾਂ ਦੇ ਅੱਧੀ ਦਰਜਨ ਮਾਹਿਰਾਂ ਨੇ ਪਿਛਲੇ ਦਿਨੀਂ ਹਾਥੀ ਪ੍ਰਭਾਵਿਤ ਖੇਤਰਾਂ ’ਚ ਦੋ ਦਿਨ ਗੁਜ਼ਾਰਨ ਤੋਂ ਬਾਅਦ ਉਕਤ ਸੁਝਾਅ ਦਿੱਤੇ ਸਨ।