Sport

ਯੁਵਰਾਜ ਸਿੰਘ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਵਿਚ ਸ਼ਾਮਲ ਹੋਏ

ਚੰਡੀਗੜ੍ਹ: ਮਾਸਕ ਪਹਿਨੋ, ਹੱਥ ਧੋਵੋ ਅਤੇ ਸਮਾਜਕ ਦੂਰੀ ਬਣਾਈ ਰੱਖੋ ਇਹ ਸੁਨੇਹਾ ਹੁਣ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਲੋਕਾਂ ਨੂੰ ਦਿੱਤਾ। ਦੱਸ ਦਈਏ ਕਿ ਹੁਣ ਯੁਵਰਾਜ ਸਿੰਘ ਕੋਰੋਨਵਾਇਰਸ ਨੂੰ ਰੋਕਣ ਲਈ ਜਾਣਕਾਰੀ ਫੈਲਾਉਣ ਲਈ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਵਿਚ ਸ਼ਾਮਲ ਹੋਏ ਹਨ।

ਸਾਬਕਾ ਭਾਰਤੀ ਆਲਰਾਊਂਡਰ ਨੇ ਇੱਕ ਵੀਡੀਓ ਵਿਚ ਕਿਹਾ, “ਘਰ ਛੱਡਣ ਤੋਂ ਪਹਿਲਾਂ ਇੱਕ ਮਾਸਕ ਪਹਿਨੋ, ਸਮਾਜਿਕ ਦੂਰੀ ਬਣਾਈ ਰੱਖੋ ਅਤੇ 20 ਸਕਿੰਟਾਂ ਲਈ ਆਪਣੇ ਹੱਥ ਧੋ ਲਓ – ਇਹ ਉਹ ਤਿੰਨ ਹਥਿਆਰ ਹਨ ਜੋ ਸਾਨੂੰ ਕੋਰੋਨਾ ਤੋਂ ਬਚਾ ਸਕਦੇ ਹਨ,”।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ‘ਮਿਸ਼ਨ ਫਤਿਹ’ ਗੀਤ ਦੀ ਸ਼ੁਰੂਆਤ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਅਤੇ ਭਾਰਤ ਦੇ ਆਫ ਸਪਿਨਰ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਮਸ਼ਹੂਰ ਹਸਤੀਆਂ ਨਾਲ ਕੀਤੀ।

ਇਸ ਦੌਰਾਨ ਬੁੱਧਵਾਰ ਨੂੰ ਟਵਿੱਟਰ ਯੁਵਰਾਜ ਸਿੰਘ ਲਈ ਸੰਦੇਸ਼ਾਂ ਨਾਲ ਭਰ ਗਿਆ, ਜਿਸ ਨਾਲ #MissYouYuvi hashtag ਟ੍ਰੈਂਡ ਹੋ ਗਿਆ। 11 ਜੂਨ 2019 ਨੂੰ ਯੁਵਰਾਜ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਯੁਵਰਾਜ ਨੇ ਬਾਅਦ ਵਿਚ ਟਵਿੱਟਰ ‘ਤੇ ਆਪਣੇ ਫੈਨਸ ਨੂੰ ਸਾਰੇ ਪਿਆਰ ਲਈ ਧੰਨਵਾਦ ਕੀਤਾ।

Related posts

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

admin

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin