ਇਸਤਾਂਬੁਲ – ਵਿਸ਼ਵ ਪੁਲਿਸ ਏਜੰਸੀ ਇੰਟਰਪੋਲ ਦੇ ਚੁਣੇ ਹੋਏ ਇੰਸਪੈਕਟਰ ਜਨਰਲ ਅਹਿਮਦ ਨਾਸੇਰ ਅਲ-ਰਈਸੀ ਨੂੰ ਵੀਰਵਾਰ ਨੂੰ ਮੁਖੀ ਚੁਣਿਆ ਗਿਆ ਹੈ। ਯੂਏਈ ਦੇ ਇਸ ਅਫ਼ਸਰ ’ਤੇ ਦੱਖਣਪੰਥੀ ਸੰਗਠਨਾਂ ਵੱਲੋਂ ਕਈ ਦੋਸ਼ ਲਗਾਏ ਜਾਣ ਦੇ ਬਾਵਜੂਦ ਇਹ ਫ਼ੈਸਲਾ ਲਿਆ ਗਿਆ। ਜਨਰਲ ਨਾਸੇਰ ’ਤੇ ਕੈਦੀਆਂ ਨੂੰ ਤਸੀਹੇ ਦੇਣ ਦਾ ਦੋਸ਼ ਹੈ। ਮੇਜਰ ਜਨਰਲ ਅਹਿਮਦ ਨਾਸੇਰ ਅਲ-ਰਈਸੀ ਯੂਏਈ ਦੇ ਗ੍ਰਹਿ ਮੰਤਰਾਲੇ ਦੇ ਇੰਸਪੈਕਟਰ ਜਨਰਲ ਹਨ। ਉਨ੍ਹਾਂ ਦੀ ਚੋਣ ਚਾਰ ਸਾਲ ਦੇ ਇਕ ਕਾਰਜਕਾਲ ਲਈ ਹੋਈ ਸੀ। ਪਰ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਯੂਏਈ ’ਚ ਕੈਦੀਆਂ ਨੂੰ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਸਨ। ਨਾਲ ਹੀ ਉਨ੍ਹਾਂ ’ਤੇ ਰਿਸ਼ਵਤ ਲੈਣ ਤੋਂ ਇਲਾਵਾ ਵੀ ਕਈ ਹੋਰ ਅਪਰਾਧਾਂ ਦੇ ਦੋਸ਼ ਲੱਗੇ ਹਨ।
ਇੰਟਰਪੋਲ ਦੇ ਮੁਖੀ ਦੀ ਚੋਣ ਪਿਛਲੇ ਕੁਝ ਸਮੇਂ ਤੋਂ ਲਟਕਦੀ ਆ ਰਹੀ ਸੀ ਕਿਉਂਕਿ ਇਸ ਅਦਾਰੇ ਦੇ ਚੀਨੀ ਮੁਖੀ ਮੇਂਗ ਹੋਂਗਵਈ ਆਪਣੇ ਚਾਰ ਸਾਲ ਦੇ ਕਾਰਜਕਾਲ ਦਰਮਿਆਨ ਅਚਾਨਕ ਸਾਲ 2018 ’ਚ ਚੀਨ ਦੇ ਦੌਰੇ ਦੌਰਾਨ ਲਾਪਤਾ ਹੋ ਗਏ। ਹੁਣ ਪਤਾ ਲੱਗਾ ਹੈ ਕਿ ਚੀਨ ਸਰਕਾਰ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਹੈ ਤੇ ਇਸ ਲਈ ਹੁਣ ਇਸ ਅਹੁਦੇ ਨੂੰ ਖ਼ਾਲੀ ਨਹੀਂ ਰੱਖਿਆ ਜਾ ਸਕਦਾ ਹੈ। ਉਨ੍ਹਾਂ ’ਤੇ ਵੀ ਰਿਸ਼ਵਤ ਲੈਣ ਤੇ ਹੋਰ ਕਿਸਮ ਦੇ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਅਲ ਰਈਸੀ ਖ਼ਿਲਾਫ਼ ਪੰਜ ਦੇਸ਼ਾਂ ਤੋਂ ਅਪਰਾਧਿਕ ਮਾਮਲੇ ਦਰਜ ਹਨ ਜਿਸ ’ਚ ਫਰਾਂਸ ਤੇ ਤੁਰਕੀ ਵੀ ਸ਼ਾਮਲ ਹਨ। ਫਰਾਂਸ ’ਚ ਇੰਟਰਪੋਲ ਦਾ ਹੈੱਡਕੁਆਰਟਰ ਹੈ ਤੇ ਤੁਰਕੀ ’ਚ ਚੋਣ ਹੋ ਰਹੀ ਹੈ।ਇਸ ਕੌਮਾਂਤਰੀ ਏਜੰਸੀ ਨੇ ਇਹ ਵੀ ਦੱਸਿਆ ਕਿ ਸੰਸਥਾ ਦੇ ਉਪ ਮੁਖੀ ਅਹੁਦੇ ਲਈ ਬ੍ਰਾਜ਼ੀਲ ਦੇ ਵਾਲਡੇਸੀ ਊਰਜਾ ਨੂੰ ਅਮਰੀਕਾ ਲਈ ਚੁਣਿਆ ਗਿਆ। ਜਦਕਿ ਅਫ਼ਰੀਕਾ ਦੇ ਉਪ ਮੁਖੀ ਲਈ ਨਾਈਜੀਰੀਆ ਦੇ ਗਰਬਾ ਬਾਬਾ ਉਮਰ ਦੀ ਚੋਣ ਕੀਤੀ ਗਈ ਹੈ।