India

ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ

ਕੀਵ – ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ ਵਿਚਾਲੇ ਭਾਰਤ ਸਰਕਾਰ ਨੇ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਵਿਦਿਆਰਥੀਆਂ ਨੂੰ ਫਿਲਹਾਲ ਸਾਵਧਾਨੀ ਵਰਤਣ ਤੇ ਬੰਬ ਸ਼ੈਲਟਰਾਂ ਵਿੱਚ ਬਣੇ ਰਹਿਣ ਦੀ ਸਲਾਹ ਦਿੱਤੀ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ। ਅਸੀਂ ਵੱਖ-ਵੱਖਚੈਨਲਾਂ ਰਾਹੀਂ ਰੂਸੀ ਤੇ ਯੂਕਰੇਨੀ ਸਰਕਾਰ ‘ਤੇ ਜੰਗਬੰਦੀ ਕਰਨ ਲਈ ਜ਼ੋਰ ਪਾਰਹੇ ਹਾਂ, ਜਿਸ ਨਾਲ ਯੂਕਰੇਨ ਵਿੱਚ ਸੁਰੱਖਿਅਤ ਲਾਂਘਾ ਬਣਾ ਕੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਊਨ੍ਹਾਂ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਨੂੰ ਰਿਸਕ ਵਾਲੇ ਇਲਾਕਿਆਂ ਤੋਂ ਕੱਢ ਨਹੀਂ ਲਿਆ ਜਾਂਦਾ, ਉਦੋਂ ਤੱਕ ਸੁਰੱਖਿਆ ਸਾਵਧਾਨੀ ਵਰਤਣ। ਗੋਲਾਬਾਰੀ ਤੋਂ ਬਚਣ ਲਈ ਬੰਬ ਸ਼ੈਲਟਰਾਂ ‘ਚ ਸ਼ਰਨ ਲਈ ਰੱਖਣ ਤੇ ਗੈਰ-ਲੋੜੀਂਦਾ ਰਿਸਕ ਲੈਣ ਤੋਂ ਬਚਣ। ਇਸ ਸੰਬੰਧ ਵਿੱਚ ਮੰਤਰਾਲਾ ਤੇ ਸਾਡੇ ਦੂਤਾਵਾਸ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ।

ਦੂਜੇ ਪਾਸੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਯ ਸਿੰਧੀਆ ਨੇ ਟਵੀਟ ਕਰਕੇ ਕਿਹਾ ਕਿ ਰੋਮਾਨੀਆ ਤੇ ਮੋਲਦੋਵਾ ਤੋਂ ਪਿਛਲੇ 7 ਦਿਨਾਂ ਵਿੱਚ 6222 ਭਾਰਤੀਆਂ ਨੂੰ ਕੱਢਿਆ ਗਿਆ ਹੈ। ਭਾਰਤ ਸਰਕਾਰ ਦੀ ਅਪੀਲ ‘ਤੇ ਹੰਗਰੀ ਨੇ ਹੁਣ ਯੂਕਰੇਨ ਸਰਹੱਦ ਤੋਂ 50 ਕਿਲੋਮੀਟਰ ਦੂਰ ਸੁਸੇਵਾ ਵਿੱਚ ਇੱਕ ਨਵਾਂ ਹਵਾਈ ਅੱਡਾ ਮੁਹੱਈਆ ਕਰਵਾਇਆ ਹੈ। ਇਸ ਹਵਾਈ ਅੱਡੇ ਰਾਹੀਂ ਭਾਰਤੀ ਜਹਾਜ਼ਾਂ ਨੂੰ ਆਪ੍ਰੇਟ ਕਰਕੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਦੂਜੇ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਯੂਕਰੇਨ ਸਰਹੱਦ ਤੋਂ 500 ਕਿਮੀ ਦੂਰ ਬੁਖਾਰੇਸਟ ਦੇ ਏਅਰਪੋਰਟ ਰਾਹੀਂ ਆਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਸੀ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin