ਮਾਨਸਾ – ਡਵੀਜਨ ਮਾਨਸਾ ਦੀ ਮੀਟਿੰਗ ਮੁਲਾਜਮ ਯੂਨਾਈਟਿਡ ਆਰਗੇਨਾਈਜੇਸ਼ਨ ਜਥੇਬੰਦੀ ਡਵੀਜਨ ਦੇ ਪ੍ਰਧਾਨ ਬਲਕਰਨ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਸੂਬਾ ਕਮੇਟੀ ਵੱਲੋਂ 11 ਮਾਰਚ ਨੂੰ ਪਟਿਆਲਾ ਵਿਖੇ ਡਾਇਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਸੁਰ ਸਿੰਘ ਵਾਲਾ ਨੂੰ ਦਿੱਤੇ ਗਈ ਮੰਗ ਪੱਤਰ ਦੀ ਲਗਾਤਾਰਤਾ ਨੂੰ ਜਾਰੀ ਰੱਖਦੇ ਹੋਏ ਫੈਸਲਾ ਕੀਤਾ ਗਿਆ ਕਿ ਜੇਕਰ ਪਾਵਰਕਾਮ ਨੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ 289/16 ਅਤੇ 295/19 ਸੀ.ਆਰ.ਏ. ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾਂ ਨੂੰ ਵਨ ਟਾਈਮ ਸੈਟਲਮੈਂਟ ਕਰਕੇ ਇੱਕੋ ਵਾਰ ਵਿੱਚ ਲਾਈਨਮੈਨ ਬਣਾਇਆ ਜਾਵੇ ਅਤੇ ਟਰਮੀਨੇਟ ਕੀਤੇ ਗਏ 25 ਸਾਥੀਆਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਫੀਲਡ ਵਿੱਚ ਕੰਮ ਕਰਨ ਵਾਲੇ ਸਹਾਇਕ ਲਾਇਨਮੈਨਾਂ ਨੂੰ ਪੈਟਰੌਲ ਭੱਤਾ ਜਾਰੀ ਕੀਤਾ ਜਾਵੇ। ਸੀ.ਆਰ.ਏ. 289/16 ਅਤੇ 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾਂ ਦੀ ਰਿਟਾਇਰਮੈਂਟ ਉਮਰ ਹੱਦ 65 ਸਾਲ ਕੀਤੀ ਜਾਵੇ। ਜੇਕਰ ਪਾਵਰਕਾਮ ਨੇ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੀਤਾ ਤਾਂ 27 ਮਾਰਚ ਦਿਨ ਵੀਰਵਾਰ ਨੂੰ ਪਟਿਆਲਾ ਪਾਵਰਕਾਮ ਦੇ ਦਫਤਰ ਦੇ ਤਿੰਨੇ ਗੇਟਾਂ ਸਮੇਟ ਪਾਵਰ ਕਲੌਨੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਰਦੀਪ ਸਿੰਘ, ਜੱਸਾ ਸਿੰਘ, ਗੁਰਸੇਵਕ ਸਿੰਘ, ਧਰਮਪਾਲ ਸਿੰਘ, ਹਰਪ੍ਰੀਤ ਸਿੰਘ, ਸਿਕੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਥੀਆਂ ਨੇ ਭਾਗ ਲਿਆ।