ਅੰਮ੍ਰਿਤਸਰ – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ), ਨਵੀਂ ਦਿੱਲੀ ਵੱਲੋਂ ਅੱਜ ਖ਼ਾਲਸਾ ਯੂਨੀਵਰਸਿਟੀ (ਕੇ.ਯੂ.) ਦਾ ਨਾਮ ਅਧਿਕਾਰਤ ਤੌਰ ਤੇ ਯੂਜੀਸੀ ਐਕਟ, 1956 ਦੀ ਧਾਰਾ 2(ਐਫ) ਦੇ ਤਹਿਤ ਯੂਨੀਵਰਸਿਟੀਆਂ ਦੀ ਆਪਣੀ ਵੱਕਾਰੀ ਸੂਚੀ ‘ਚ ਸ਼ਾਮਲ ਕਰ ਲਿਆ ਗਿਆ ਹੈ। ਯੂਨੀਵਰਸਿਟੀ ਹੁਣ ਅਕਾਦਮਿਕ ਸੈਸ਼ਨ 2025-26 ਲਈ ਵੱਖ-ਵੱਖ ਫੈਕਲਟੀਆਂ ਵਿੱਚ ਦਾਖਲੇ ਸ਼ੁੁਰੂ ਕਰਨ ਲਈ ਪ੍ਰਵਾਨਿਤ ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਯੂ.ਜੀ.ਸੀ. ਵੱਲੋਂ ਪ੍ਰਵਾਨਗੀ ਦੀ ਉਡੀਕ ਸੀ, ਜਿਸ ਨਾਲ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਕਿਹਾ ਕਿ ਅੰਡਰ-ਗ੍ਰੈਜੂਏਟ (ਯੂਜੀ) ਕੋਰਸਾਂ, ਪੋਸਟ-ਗ੍ਰੈਜੂਏਟ (ਪੀਜੀ) ਕੋਰਸਾਂ ਅਤੇ ਪੀ.ਐਚ.ਡੀ. ਪ੍ਰੋਗਰਾਮਾਂ ਲਈ ਦਾਖਲੇ ਸ਼ੁੁੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਸ਼ੁੁਰੂ ਕਰਨ ਲਈ ਬੁੁਨਿਆਦੀ ਢਾਂਚਾ ਪਹਿਲਾਂ ਹੀ ਸਥਾਪਤ ਕਰ ਲਿਆ ਗਿਆ ਹੈ। ਇਸ ਪ੍ਰਵਾਨਗੀ ਨਾਲ, ਕੇਯੂ ਹੁੁਣ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਆਪਣੀ ਦਾਖਲਾ ਪ੍ਰਕਿਰਿਆ ਸ਼ੁੁਰੂ ਕਰਨ ਲਈ ਅਧਿਕਾਰਤ ਹੈ, ਡਾ. ਮਹਿਲ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦਾ ਦ੍ਰਿਸ਼ਟੀਕੋਣ ਵੱਖ^ਵੱਖ ਵਿਸ਼ਿਆਂ ਵਿੱਚ ਪ੍ਰੋਫੈਸ਼ਨਲ ਕੋਰਸ ਪ੍ਰਵਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਯੂਜੀ, ਪੀਜੀ ਕੋਰਸਾਂ ਅਤੇ ਪੀਐਚ.ਡੀ. ਲਈ ਦਾਖਲੇ ਸ਼ੁਰੂਆਤੀ ਤੌਰ ਤੇ ਫੈਲਕਟੀ ਆਫ਼ ਆਰਟਸ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ, ਕਾਮਰਸ ਅਤੇ ਮੈਨੇਜਮੈਂਟ ਫੈਕਲਟੀ, ਬੇਸਿਕ ਅਤੇ ਅਪਲਾਈਡ ਸਾਇੰਸਜ਼ ਦੀ ਫੈਕਲਟੀ, ਲਾਈਫ ਸਾਇੰਸਜ਼ ਅਤੇ ਕੰਪਿਊਟਰ ਸਾਇੰਸ ਦੀ ਫੈਕਲਟੀ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਫੈਕਲਟੀ, ਕਾਨੂੰਨੀ ਵਿਗਿਆਨ ਦੀ ਫੈਕਲਟੀ, ਸਿੱਖਿਆ ਅਤੇ ਖੇਡ ਵਿਗਿਆਨ ਦੀ ਫੈਕਲਟੀ, ਫਾਰਮਾਸਿਊਟੀਕਲ ਅਤੇ ਅਪਲਾਈਡ ਫੈਕਲਟੀ ਵਿੱਚ ਸ਼ੁੁਰੂ ਹੋਣਗੇ।
ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਰਾਜ ਸਰਕਾਰ ਅਤੇ ਯੂਜੀਸੀ ਵੱਲੋਂ ਇਹ ਇਤਿਹਾਸਕ ਪ੍ਰਵਾਨਗੀ ਹੁੁਣ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਦੀ ਵਿੱਦਿਆ ਪ੍ਰਸਾਰ ਦੀ ਯਾਤਰਾ ‘ਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਯੂਜੀਸੀ ਦੁੁਆਰਾ ਮਾਨਤਾ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ, ਬੁੁਨਿਆਦੀ ਢਾਂਚੇ ਅਤੇ ਉੱਚ ਸਿੱਖਿਆ ਲਈ ਰਾਸ਼ਟਰੀ ਮਿਆਰਾਂ ਦੀ ਪਾਲਣਾ ਨੂੰ ਪ੍ਰਮਾਣਿਤ ਕਰਦੀ ਹੈ।
ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁੁਸ਼ਵਿੰਦਰ ਕੁੁਮਾਰ ਨੇ ਯੂਜੀਸੀ ਦੇ ਫੈਸਲੇ ਤੇ ਡੰੂਘੀ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ, ਇਹ ਪ੍ਰਵਾਨਗੀ ਸਾਡੀ ਯੂਨੀਵਰਸਿਟੀ ਦੀ ਸਿੱਖਿਆ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਅਸੀਂ ਤਕਨੀਕੀ, ਪੇਸ਼ੇਵਰ ਅਤੇ ਉਦਾਰਵਾਦੀ ਕਲਾਵਾਂ ਦੀ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਉਨ੍ਹਾਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਇੱਕ ਖੋਜ-ਮੁੁਖੀ ਗੁੁਣਵੱਤਾ ਵਾਲੀ ਉੱਚ ਸਿੱਖਿਆ ਪ੍ਰਦਾਨ ਕਰੇਗੀ।
ਖ਼ਾਲਸਾ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਸੁੁਰਿੰਦਰ ਕੌਰ, ਡਾਇਰੈਕਟਰ ਰਿਸਰਚ, ਡਾ. ਆਰ. ਕੇ. ਧਵਨ, ਕੰਟਰੋਲਰ ਪ੍ਰੀਖਿਆਵਾਂ, ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਇਸ ਖੇਤਰ ਵਿੱਚ ਇੱਕ ਮੋਹਰੀ ਵਿਦਿਅਕ ਸੰਸਥਾ ਬਣਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਖ-ਵੱਖ ਉਦਯੋਗਾਂ, ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਹਿਯੋਗ ਕਰਨ ਲਈ ਵੀ ਤਿਆਰ ਹੈ।