Punjab

ਯੂ. ਜੀ. ਸੀ. ਮਾਨਤਾ ਤੋਂ ਬਾਅਦ ਖਾਲਸਾ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਲਾਂਚ !

ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ’ਵਰਸਿਟੀ ਦੀ ਵੈਬਸਾਈਟ ਲਾਂਚ ਕਰਦੇ ਹੋਏ ਨਾਲ ਡਾ. ਖੁਸ਼ਵਿੰਦਰ ਕੁਮਾਰ, ਡਾ. ਸੁਰਿੰਦਰ ਕੌਰ, ਡਾ. ਕੰਵਲਜੀਤ ਸਿੰਘ, ਡਾ. ਮੰਜ਼ੂ ਬਾਲਾ, ਡਾ. ਜਸਪਾਲ ਸਿੰਘ, ਡੀ. ਐੱਸ. ਰਟੌਲ ਤੇ ਹੋਰ।

ਅੰਮ੍ਰਿਤਸਰ – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਵੱਲੋਂ ਯੂ. ਜੀ. ਸੀ.-ਐਕਟ, 1956 ਦੀ ਧਾਰਾ 2 (ਐਫ਼) ਅਧੀਨ ਰਾਜ (ਨਿੱਜੀ) ਯੂਨੀਵਰਸਿਟੀਆਂ ਦੀ ਸੂਚੀ ’ਚ ਆਪਣਾ ਨਾਮ ਸ਼ਾਮਿਲ ਕਰਨ ਦੀ ਮਾਨਤਾ ਤੋਂ ਬਾਅਦ ਅੱਜ ਖਾਲਸਾ ਯੂਨੀਵਰਸਿਟੀ ਦੀ ਨਵੀਂ ਨਵੀਂ ਅਧਿਕਾਰਤ ਆਨਲਾਈਨ ਵੈੱਬਸਾਈਟ ਲਾਂਚ ਕੀਤੀ ਗਈ।

ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ‘ਖ਼ਾਲਸਾਯੂਨੀਵਰਸਿਟੀ.ਏਸੀ.ਆਈਐੱਨ.’ ਦੇ ਸਿਰਲੇਖ ਹੇਠ ਹੋਰਨਾਂ ਸਟਾਫ਼ ਦੀ ਮੌਜੂਦਗੀ ’ਚ ਲਾਂਚ ਕੀਤੀ ਉਕਤ ਵੈਬਸਾਈਟ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਵੈੱਬਸਾਈਟ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀ ਸੂਚਨਾ ਦੇਣ ਦਾ ਆਨਲਾਈਨ ਜਰੀਆ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਤੋਂ ਇਲਾਵਾ ਆਮ ਲੋਕ ਉਕਤ ਨਵੀਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਾਖਲਿਆਂ ਅਤੇ ਹੋਰਨਾਂ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਯੂਜੀਸੀ ਐਕਟ, 1956 ਦੀ ਧਾਰਾ 2 (ਐਫ਼) ਅਧੀਨ ਰਾਜ (ਨਿੱਜੀ) ਯੂਨੀਵਰਸਿਟੀਆਂ ਦੀ ਸੂਚੀ ’ਚ ਆਪਣਾ ਨਾਮ ਸ਼ਾਮਿਲ ਕਰਨ ਦੀ ਮਾਨਤਾ ਉਪਰੰਤ ਉਕਤ ’ਵਰਸਿਟੀ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਵੱਖ-ਵੱਖ ਫੈਕਲਟੀਆਂ ’ਚ ਦਾਖਲੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਫ਼ੈਕਲਟੀ ਜਿਵੇਂ ਕਿ ਆਰਟਸ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ, ਕਾਮਰਸ ਅਤੇ ਮੈਨੇਜਮੈਂਟ, ਬੇਸਿੱਕ ਅਤੇ ਅਪਲਾਈਡ ਸਾਇੰਸਜ਼, ਲਾਈਫ ਸਾਇੰਸਜ਼ ਅਤੇ ਕੰਪਿਊਟਰ ਸਾਇੰਸ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨੀ ਵਿਗਿਆਨ, ਸਿੱਖਿਆ ਅਤੇ ਖੇਡ ਵਿਗਿਆਨ, ਫਾਰਮਾਸਿਊਟੀਕਲ ਸਾਇੰਸਸ ਆਦਿ ’ਚ ਗੈ੍ਰਜੂਏਟ, ਪੋਸਟ ਗੈ੍ਰਜੂਏਟ ਅਤੇ ਪੀਐੱਚ.ਡੀ. ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ।

ਇਸ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਇੰਟਰਐਕਟਿਵ ਔਨਲਾਈਨ ਸਹੂਲਤਾਂ ਦਾ ਵਿਸਤ੍ਰਿਤ ਵੇਰਵਾ ਦਿੰਦਿਆਂ ਕਿਹਾ ਕਿ ਇਹ ਸੁਵਿਧਾ ਆਮ ਲੋਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਇੱਕ ਕਲਿੱਕ ਕਰਨ ਨਾਲ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ਾਨਦਾਰ ਇਤਿਹਾਸ ਅਤੇ ਜਾਣਕਾਰੀ ਨਾਲ ਸਬੰਧਿਤ ਵਰਚੁਅਲ ਟੂਰ ਅਤੇ ਵੀਡੀਓ ਆਦਿ ਤੋਂ ਇਲਾਵਾ ਹਰੇਕ ਤਰ੍ਹਾਂ ਦੀ ਜਾਣਕਾਰੀ ਉਪਰੋਕਤ ਸਾਈਟ ’ਤੇ ਉਪਲਬਧ ਹੋਵੇਗੀ।

ਇਸ ਮੌਕੇ ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡਾਇਰੈਕਟਰ ਡਾ. ਮੰਜੂ ਬਾਲਾ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਲੋਕ ਸੰਪਰਕ ਵਿਭਾਗ ਤੋਂ ਡਾਇਰੈਕਟਰ ਡੀ. ਐੱਸ. ਰਟੌਲ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਫ਼ੈਕਲਟੀ ਮੌਜੂਦ ਸਨ।

Related posts

ਪੰਜਾਬ ਦੇ ਪੇਂਡੂ ਇਲਾਕਿਆਂ ’ਚ ਸੁਧਾਰ ਲਈ ਪੇਂਡੂ ਵਿਕਾਸ ਬਲਾਕਾਂ ਦਾ ਪੁਨਰਗਠਨ ਹੋਵੇਗਾ !

admin

ਯੁੱਧ ਐਨ ਪੀ ਐਸ ਵਿਰੁੱਧ ਤਹਿਤ 1 ਅਗਸਤ ਨੂੰ ਰੋਸ ਮਾਰਚ ਕੀਤਾ ਜਾਵੇਗਾ !

admin

ਤਜਵੀਜਤ ਸੀਮੇਂਟ ਫੈਕਟਰੀ ਖਿਲਾਫ ਖੜ੍ਹਨ ਵਾਲੀਆਂ ਸੰਸਥਾਵਾਂ ਦਾ ਸਨਮਾਨ 3 ਨੂੰ !

admin