Bollywood

ਰਣਵੀਰ ਸਿੰਘ ਤੇ ਐਮੀ ਵਿਰਕ ਦੀ ਫ਼ਿਲਮ ’83’ ਦਾ ਇੰਤਜ਼ਾਰ ਖ਼ਤਮ

ਮੁੰਬਈ – ਬਾਲੀਵੁੱਡ ਦੀ ਮੋਸਟ ਏਵੇਟੇਡ ਫ਼ਿਲਮ 83 ਦਾ ਇੰਤਜ਼ਾਰ ਇਸ ਸਾਲ ਹੀ ਖਤਮ ਹੋਵੇਗਾ। ਫਾਇਨਲੀ ਇਸ ਫ਼ਿਲਮ ਦੇ ਮੇਕਰਸ ਨੇ ਵੀ ਰਿਲੀਜ਼ਿੰਗ ਲਈ ਫੈਸਟੀਵਲ ਸੀਜ਼ਨ ਹੀ ਚੁਣੀਆਂ ਹੈ। ਵੈਸੇ 83 ਵਰਗੀ ਫ਼ਿਲਮ ਦਰਸ਼ਕਾਂ ਲਈ ਆਪਣੇ ਆਪ ‘ਚ ਹੀ ਇਕ ਫੈਸਟੀਵਲ ਹੈ। ਪਰ ਮਜ਼ਾ ਦੋ ਗੁਨਾ ਹੋ ਜਾਏਗਾ ਜਦ ਕ੍ਰਿਸਮਸ ਮੌਕੇ ਇਹ ਪਰਦੇ ‘ਤੇ ਦੇਖੀ ਜਾਵੇਗੀ।  ਫ਼ਿਲਮ ਇਸੀ ਸਾਲ ਕ੍ਰਿਸਮਸ ਦੇ ਖਾਸ ਦਿਨ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਟਾਰਸ ਦੀ ਨਵੀਂ ਲੁਕ ਵੀ ਸਾਹਮਣੇ ਆਈ ਹੈ। ਜਿਸ ‘ਚ ਓਨ ਸਕ੍ਰੀਨ ਕਪਿਲ ਦੇਵ ਤੇ ਉਨ੍ਹਾਂ ਦੀ ਟੀਮ ਦਾ ਸੇਲੀਬ੍ਰੇਸ਼ਨ ਲੁਕ ਦੇਖਿਆ ਜਾ ਸਕਦਾ ਹੈ। ਕੋਰੋਨਾ ਕਾਰਨ ਇਸ ਫ਼ਿਲਮ ਨੇ ਵੀ ਕਾਫੀ ਇੰਤਜ਼ਾਰ ਕੀਤਾ ਹੈ। ਇਹ ਫ਼ਿਲਮ ਪਿੱਛਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਸੀ। ਪਰ ਦੇਰ ਆਏ ਦਰੁਸਤ ਆਏ। ਫ਼ਿਲਮ 83 ਦੀ ਕਹਾਣੀ 1983 ਦੇ ਵਰਲਡਕਪ ਦੀ ਕਹਾਣੀ ਹੈ ਜਦ ਕਪਿਲ ਦੇਵ ਦੇ ਲੀਡਰਸ਼ਿਪ ‘ਚ ਟੀਮ ਇੰਡੀਆ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਤੇ ਪੰਜਾਬ ਦੇ ਸੁਪਰਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਫ਼ਿਲਮ ਵਿੱਚ ਅਹਿਮ ਕਰਦਾਰ ਨਿਭਾਉਂਦੇ ਦਿਖਾਈ ਦੇਣਗੇ। ਇਸ ਤੋਂ ਇਲਾਵਾ ਦੀਪਵੀਰ ਦੇ ਫੈਨਜ਼ ਲਈ ਇਹ ਫ਼ਿਲਮ ਖਾਸ ਹੋਵੇਗੀ। ਕਿਉਂਕਿ ਦੀਪਿਕਾ ਪਾਦੁਕੋਣ ਨੇ ਫ਼ਿਲਮ ‘ਚ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਕੀਤਾ ਹੈ। ਕਬੀਰ ਸਿੰਘ ਵਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਤੁਹਾਨੂੰ 1983 ਦੇ ਉਸ ਮੋਮੇੰਟ ਵੱਲ ਲੈਕੇ ਜਾਵੇਗੀ, ਜਦ ਕਪਿਲ ਦੇਵ ਦੀ ਟੀਮ ਨੇ Lords ਮੈਦਾਨ ‘ਚ ਇਤਿਹਾਸ ਰਚਿਆ ਸੀ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin