Sport

ਰਵੀ ਸ਼ਾਸਤਰੀ ਦੀ ਟਿੱਪਣੀ ਨੇ ਮੈਨੂੰ ਕਰ ਦਿੱਤਾ ਸੀ ਨਿਰਾਸ਼ : ਰਵੀਚੰਦਰਨ ਅਸ਼ਵਿਨ

ਨਵੀਂ ਦਿੱਲੀ – ਭਾਰਤ ਦੇ ਮੁੱਖ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਖ਼ੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦੀ ਇਕ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਗਿਆ ਹੈ ਤੇ ਕਰੀਅਰ ਦੇ ਮੁਸ਼ਕਲ ਸਮੇਂ ਵਿਚ ਉਨ੍ਹਾਂ ਨੇ ਕਈ ਵਾਰ ਖੇਡ ਨੂੰ ਅਲਵਿਦਾ ਕਹਿਣ ਬਾਰੇ ਸੋਚਿਆ। ਈਐੱਸਪੀਐੱਨ ਕ੍ਰਿਕਇਨਫੋ ਨੂੰ ਦਿੱਤੀ ਇੰਟਰਵਿਊ ਵਿਚ ਅਸ਼ਵਿਨ ਤੋਂ ਜਦ ਪੁੱਛਿਆ ਗਿਆ ਕਿ ਆਸਟ੍ਰੇਲੀਆ ਖ਼ਿਲਾਫ਼ 2019 ਦੇ ਸਿਡਨੀ ਟੈਸਟ ਵਿਚ ਪੰਜ ਵਿਕਟਾਂ ਲੈਣ ਤੋਂ ਬਾਅਦ ਜਦ ਉਸ ਵੇਲੇ ਦੇ ਕੋਚ ਸ਼ਾਸਤਰੀ ਨੇ ਕੁਲਦੀਪ ਯਾਦਵ ਨੂੰ ਵਿਦੇਸ਼ਾਂ ਵਿਚ ਭਾਰਤ ਦਾ ਚੋਟੀ ਦਾ ਸਪਿੰਨਰ ਕਰਾਰ ਦਿੱਤਾ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗਾ ਸੀ।ਅਸ਼ਵਿਨ ਨੇ ਕਿਹਾ ਕਿ ਉਹ ਕੁਲਦੀਪ ਲਈ ਅਸਲ ਵਿਚ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਆਸਟ੍ਰੇਲੀਆ ਵਿਚ ਇਕ ਸਪਿੰਨਰ ਦੇ ਰੂਪ ਵਿਚ ਪੰਜ ਵਿਕਟਾਂ ਲੈਣਾ ਕਿੰਨਾ ਮੁਸ਼ਕਲ ਹੈ ਪਰ ਸ਼ਾਸਤਰੀ ਦੀ ਟਿੱਪਣੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕਰ ਦਿੱਤਾ ਸੀ। ਅਸ਼ਵਿਨ ਨੇ ਕਿਹਾ ਕਿ ਮੈਂ ਰਵੀ ਭਰਾ ਦਾ ਬਹੁਤ ਸਨਮਾਨ ਕਰਦਾ ਹਾਂ। ਅਸੀਂ ਸਭ ਸਨਮਾਨ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਅਸੀਂ ਸਭ ਕੁਝ ਕਹਿਣ ਤੋਂ ਬਾਅਦ ਵੀ ਆਪਣੇ ਸ਼ਬਦਾਂ ਨੂੰ ਵਾਪਸ ਲੈ ਸਕਦੇ ਹਾਂ। ਉਸ ਸਮੇਂ ਮੈਂ ਹਾਲਾਂਕਿ ਬਹੁਤ ਨਿਰਾਸ਼ ਮਹਿਸੂਸ ਕਰ ਰਿਹਾ ਸੀ। ਪੂਰੀ ਤਰ੍ਹਾਂ ਟੁੱਟਿਆ ਹੋਇਆ। ਅਸੀਂ ਸਾਰੇ ਇਸ ਬਾਰੇ ਗੱਲ ਕਰਦੇ ਹਾਂ ਕਿ ਆਪਣੇ ਸਾਥੀਆਂ ਦੀ ਕਾਮਯਾਬੀ ਦਾ ਮਜ਼ਾ ਲੈਣਾ ਕਿੰਨਾ ਜ਼ਰੂਰੀ ਹੈ। ਮੈਂ ਕੁਲਦੀਪ ਲਈ ਖ਼ੁਸ਼ ਸੀ। ਮੈਂ ਆਸਟ੍ਰੇਲੀਆ ਵਿਚ ਪੰਜ ਵਿਕਟਾਂ ਹਾਸਲ ਨਹੀਂ ਕਰ ਸਕਿਆ ਸੀ ਪਰ ਕੁਲਦੀਪ ਨੇ ਅਜਿਹਾ ਕੀਤਾ। ਮੈਨੂੰ ਪਤਾ ਹੈ ਕਿ ਇਹ ਕਿੰਨੀ ਵੱਡੀ ਉਪਲੱਬਧੀ ਹੈ। ਇੱਥੇ ਤਕ ਕਿ ਜਦ ਮੈਂ ਚੰਗੀ ਗੇਂਦਬਾਜ਼ੀ ਕੀਤੀ ਤਦ ਵੀ ਇਹ ਕਾਰਨਾਮਾ ਨਹੀਂ ਕਰ ਸਕਿਆ ਸੀ ਇਸ ਲਈ ਮੈਂ ਅਸਲ ਵਿਚ ਉਨ੍ਹਾਂ ਲਈ ਖ਼ੁਸ਼ ਹਾਂ ਤੇ ਆਸਟ੍ਰੇਲੀਆ ਵਿਚ ਜਿੱਤ ਹਾਸਲ ਕਰਨਾ ਬਹੁਤ ਖ਼ੁਸ਼ੀ ਦਾ ਮੌਕਾ ਸੀ।ਅਸ਼ਵਿਨ ਨੇ ਕਿਹਾ ਕਿ ਮੈਨੂੰ ਜੇ ਉਨ੍ਹਾਂ ਦੀ ਖ਼ੁਸ਼ੀ ਤੇ ਟੀਮ ਦੀ ਕਾਮਯਾਬੀ ਵਿਚ ਹਿੱਸਾ ਲੈਣਾ ਹੈ ਤਾਂ ਮੈਨੂੰ ਅਜਿਹਾ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੈਂ ਉਸ ਦਾ ਹਿੱਸਾ ਹਾਂ। ਜੇ ਮੈਨੂੰ ਲਗਦਾ ਹੈ ਕਿ ਮੇਰੀ ਬੇਇੱਜ਼ਤੀ ਹੋ ਰਹੀ ਹੈ ਤਾਂ ਮੈਂ ਟੀਮ ਜਾਂ ਟੀਮ ਦੇ ਸਾਥੀ ਦੀ ਕਾਮਯਾਬੀ ਦਾ ਆਨੰਦ ਕਿਵੇਂ ਉਠਾ ਸਕਾਂਗਾ? ਅਸ਼ਵਿਨ ਹਾਲਾਂਕਿ ਭਾਰਤੀ ਟੀਮ ਦੀ ਇਤਿਹਾਸਕ ਸੀਰੀਜ਼ ਜਿੱਤ ਤੋਂ ਬਾਅਦ ਕੀਤੀ ਗਈ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਮੈਚ ਤੋਂ ਬਾਅਦ ਮੈਂ ਆਪਣੇ ਕਮਰੇ ਵਿਚ ਵਾਪਸ ਗਿਆ ਤੇ ਫਿਰ ਆਪਣੀ ਪਤਨੀ ਨਾਲ ਗੱਲ ਕੀਤੀ। ਮੈਂ ਨਿੱਜੀ ਨਿਰਾਸ਼ਾ ਨੂੰ ਪਿੱਛੇ ਛੱਡਣ ਦੇ ਸਮਰੱਥ ਸੀ। ਮੈਂ ਉਸ ਪਾਰਟੀ ਦਾ ਹਿੱਸਾ ਬਣਿਆ ਕਿਉਂਕਿ ਅਸੀਂ ਵੱਡੀ ਸੀਰੀਜ਼ ਜਿੱਤੀ ਸੀ।

Related posts

ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ‘ਚ ਭਾਰਤ ਦੂਜੇ ਸਥਾਨ ’ਤੇ !

admin

ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ !

admin

ਪੈਟ ਕਮਿੰਸ ਨੇ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਅਨ ਟੀਮ ਦੀ ਵਾਗਡੋਰ ਸੰਭਾਲੀ !

admin