Bollywood

ਰਸ਼ਮਿਕਾ ਮੰਦਾਨਾ ਤੇ ਵਿੱਕੀ ਕੌਸ਼ਲ ਦੀ ਅੰਡਰਵੀਅਰ ਐਡ ਨੂੰ ਦੇਖ ਭੜਕੇ ਲੋਕ

ਨਵੀਂ ਦਿੱਲੀ – ਬਾਲੀਵੁੱਡ ਸਿਤਾਰੇ ਆਪਣੀਆਂ ਫਿਲਮਾਂ ਤੋਂ ਇਲਾਵਾ ਐਡ ਦੀ ਵਜ੍ਹਾ ਨਾਲ ਵੀ ਚਰਚਾ ‘ਚ ਰਹਿੰਦੇ ਹਨ। ਕਈ ਸਿਤਾਰੇ ਹਨ ਜਿਨ੍ਹਾਂ ਦੇ ਐਡ ਫੈਨਜ਼ ਬਹੁਤ ਪਸੰਦ ਕਰਦੇ ਹਨ। ਦੂਜੇ ਪਾਸੇ ਕੁਝ ਸਿਤਾਰਿਆਂ ਨੂੰ ਆਪਣੇ ਐਡ ਦੀ ਵਜ੍ਹਾ ਕਾਰਨ ਵਿਵਾਦਾਂ ਤੇ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਨੂੰ ਆਪਣੇ ਇਕ ਐਡ ਦੀ ਵਜ੍ਹਾ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੋਵਾਂ ਦਾ ਇਹ ਐਡ ਇਕ ਅੰਡਰਵੀਅਰ ਦਾ ਹੈ। ਇਸ ਐਡ ‘ਚ ਰਸ਼ਮਿਕਾ ਮੰਦਾਨਾ ਨੂੰ ਵਿੱਕੀ ਕੌਸ਼ਲ ਦਾ ਅੰਡਰਵੀਅਰ ਦੇਖ ਕੇ ਰੌਮਾਂਟਿਕ ਹੁੰਦੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਦੋਵੇਂ ਕਲਾਕਾਰਾਂ ਦੇ ਇਸ ਐਡ ਦੀ ਕਈ ਸੋਸ਼ਲ ਮੀਡੀਆ ਯੂਜ਼ਰਜ਼ ਅਲੋਚਨਾ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਐਡ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਦਿਖਾਇਆ ਗਿਆ ਹੈ ਕਿ ਰਸ਼ਮਿਕਾ ਮੰਦਾਨਾ ਇਕ ਯੋਗ ਸੈਸ਼ਨ ਦੇ ਰਹੀ ਹੁੰਦੀ ਹੈ ਤੇ ਉਨ੍ਹਾਂ ਨਾਲ ਵਿੱਕੀ ਵੀ ਯੋਗ ਕਰ ਰਹੇ ਹੁੰਦੇ ਹਨ। ਐਡ ਦੇ ਵੀਡੀਓ ‘ਚ ਅੱਗੇ ਦੇਖਿਆ ਗਿਆ ਹੈ ਕਿ ਜਦੋਂ ਵਿੱਕੀ ਕੌਸ਼ਲ ਯੋਗ ਕਰਦੇ ਹਨ ਤਾਂ ਉਨ੍ਹਾਂ ਦੇ ਅੰਡਰਵੀਅਰ ਤੋਂ ਪੈਂਟ ਖਿਸਕ ਜਾਂਦੀ ਹੈ ਤੇ ਅੰਡਰਵੀਅਰ ਦੀ ਸਟ੍ਰਿਪ ਨਜ਼ਰ ਆਉਣ ਲੱਗਦੀ ਹੈ ਜਿਸ ਨੂੰ ਦੇਖ ਕੇ ਰਸ਼ਮਿਕਾ ਮੰਦਾਨਾ ਰੋਮਾਂਟਿਕ ਐਕਸਪ੍ਰੈਸ਼ਨ ਦੇਣ ਲੱਗ ਪੈਂਦੀ ਹੈ। ਇਸ ਨਾਲ ਹੀ ਅਗਲੇ ਦਿਨ ਅੰਡਰਵੀਅਰ ਦੀ ਸਟ੍ਰਿਪ ਦੇਖਣ ਲਈ ਰਸ਼ਮਿਕਾ ਫਿਰ ਤੋਂ ਪਲਾਨ ਕਰਦੀ ਹੈ। ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ ਦੇ ਇਸ ਐਡ ਨੂੰ ਦੇਖ ਕੇ ਲੋਕ ਬਹੁਤ ਭੜਕ ਗਏ ਹਨ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin