India

ਰਹੱਸਮਈ ਮੌਤਾਂ ‘ਤੇ ਅੰਤਰ-ਮੰਤਰਾਲਾ ਟੀਮ ਬਣਾਉਣ ਦੇ ਹੁਕਮ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇੇ ਦੇ ਪਿੰਡ ਬੁੱਡਲ ਵਿਚ ਪਿਛਲੇ ਛੇ ਹਫ਼ਤਿਆਂ ਦੌਰਾਨ ਰਹੱਸਮਈ ਢੰਗ ਨਾਲ ਹੋਈਆਂ ਮੌਤਾਂ ਦੇ ਕਾਰਨਾਂ ਪਤਾ ਲਗਾਉਣ ਲਈ ਅੰਤਰ-ਮੰਤਰਾਲਾ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਅਧਿਕਾਰਤ ਬਿਆਨ ਮੁਤਾਬਕ ਇਹ ਟੀਮ, ਜਿਸ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਸੀਨੀਅਰ ਅਧਿਕਾਰੀ ਕਰੇਗਾ ਤੇ ਜਿਸ ਵਿਚ ਸਿਹਤ ਤੇ ਪਰਿਵਾਰ ਭਲਾਈ, ਖੇਤੀ, ਰਸਾਇਣ ਤੇ ਫਰਟੀਲਾਈਜ਼ਰਜ਼ ਤੇ ਜਲ ਸਰੋਤ ਮੰਤਰਾਲਿਆਂ ਦੇ ਮਾਹਿਰ ਸ਼ਾਮਲ ਹੋਣਗੇ, ਪਿੰਡ ਦਾ ਦੌਰਾ ਕਰੇਗੀ। ਪਸ਼ੂਧਨ, ਖੁਰਾਕ ਸੁਰੱਖਿਆ ਤੇ ਫੋਰੈਂਸਿਕ ਸਾਇੰਸ ਲੈਬਸ ਦੇ ਮਾਹਿਰ ਵੀ ਟੀਮ ਦੀ ਮਦਦ ਕਰਨਗੇ। ਬਿਆਨ ਮੁਤਾਬਕ ਕੇਂਦਰੀ ਟੀਮ ਐਤਵਾਰ ਨੂੰ ਪਿੰਡ ਜਾਵੇਗੀ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਹਤਿਆਤੀ ਕਦਮ ਵਜੋਂ ਫੌਰੀ ਰਾਹਤ ਮੁਹੱਈਆ ਕਰਵਾਏਗੀ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin