ਰਾਏਬਰੇਲੀ – ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਰਾਏਬਰੇਲੀ ਦੀ ਜਨਤਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣਾ ਬੇਟਾ ਸੌਂਪ ਰਹੀ ਹੈ ਅਤੇ ਰਾਹੁਲ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ। ਇੱਥੇ ਰਾਏਬਰੇਲੀ ’ਚ ਕਾਂਗਰਸ ਉਮੀਦਵਾਰ ਅਤੇ ਆਪਣੇ ਬੇਟੇ ਰਾਹੁਲ ਗਾਂਧੀ ਦੇ ਸਮਰਥਨ ’ਚ ’ਇੰਡੀਆ’ ਗਠਜੋੜ ਦੇ ਮੁੱਖ ਨੇਤਾਵਾਂ ਦੀ ਮੌਜੂਦਗੀ ’ਚ ਆਯੋਜਿਤ ਇਕ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ,’’ਮੈਂ ਤੁਹਾਨੂੰ ਆਪਣਾ ਬੇਟਾ ਸੌਂਪ ਰਹੀ ਹਾਂ, ਜਿਵੇਂ ਤੁਸੀਂ ਮੈਨੂੰ ਆਪਣਾ ਮੰਨਿਆ, ਉਂਝ ਹੀ ਰਾਹੁਲ ਨੂੰ ਆਪਣਾ ਮੰਨਣਾ। ਰਾਹੁਲ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਨਗੇ।’’ ਰਾਏਬਰੇਲੀ ਲੋਕ ਸਭਾ ਦਾ ਲੰਬੇ ਸਮੇਂ ਤੱਕ ਪ੍ਰਤੀਨਿਧੀਤੱਵ ਕਰ ਚੁੱਕੀ ਰਾਹੁਲ ਨੇ ਕਿਹਾ,’’ਮੈਨੂੰ ਖੁਸ਼ੀ ਹੈ ਕਿ ਕਾਫ਼ੀ ਸਮੇਂ ਤੋਂ ਬਾਅਦ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ। ਤੁਹਾਡੇ ਸਾਹਮਣੇ ਮੇਰਾ ਸਿਰ ਸ਼ਰਧਾ ਨਾਲ ਝੁਕਿਆ ਹੋਇਆ ਹੈ।’’ ਇਸ ਖੇਤਰ ਤੋਂ ਆਪਣੇ ਪਰਿਵਾਰਕ ਰਿਸ਼ਤੇ ਦੀ ਮਜ਼ਬੂਤੀ ਦੋਹਰਾਉਾਂਦੇਹੋਏ ਉਨ੍ਹਾਂ ਕਿਹਾ,’’20 ਸਾਲ ਤੱਕ ਇਕ ਸੰਸਦ ਮੈਂਬਰ ਵਜੋਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ।
ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਰਾਏਬਰੇਲੀ ਮੇਰਾ ਪਰਿਵਾਰ ਹੈ, ਅਮੇਠੀ ਵੀ ਮੇਰਾ ਘਰ ਹੈ।’’ ਸੋਨੀਆ ਗਾਂਧੀ ਨੇ ਕਿਹਾ,’’ਇੱਥੋਂ ਨਾ ਸਿਰਫ਼ ਜੀਵਨ ਦੀਆਂ ਕੋਮਲ ਯਾਦਾਂ ਜੁੜੀਆਂ ਹਨ ਸਗੋਂ ਪਿਛਲੇ 100 ਸਾਲਾਂ ਤੋਂ ਮੇਰੇ ਪਰਿਵਾਰ ਦੀਆਂ ਜੜ੍ਹਾਂ ਇਸ ਮਿੱਟੀ ਨਾਲ ਜੁੜੀਆਂ ਹਨ।’’