India

ਰਾਕੇਸ਼ ਟਿਕੈਤ ਦਾ ਹੈਰਾਨ ਕਰ ਦੇਣ ਵਾਲਾ ਬਿਆਨ

ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ  ਨੇ ਯੂਪੀ ਵਿਧਾਨ ਸਭਾ ਚੋਣਾ ਵਿਚ ਬੀਜੇਪੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਟਿਕੈਤ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਵਿਚ ਬੀਜੇਪੀ ਜਿੱਤੇਗੀ। ਹਾਲਾਂਕਿ ਟਿਕੈਤ ਨੇ ਕਿਹਾ ਕਿ ਬੀਜੇਪੀ ਨੂੰ ਵੋਟ ਨਹੀਂ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਯੂਪੀ ਦੀ ਜਨਤਾ ਬੀਜੇਪੀ ਨੂੰ ਵੋਟ ਨਹੀਂ ਦੇਵੇਗੀ ਪਰ ਜਿੱਤ ਉਸ ਦੀ ਹੋਵੇਗੀ। ਟਿਕੈਤ ਨੇ ਇਸ ਦੀ ਵਜ੍ਹਾ ਦੱਸੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂਵਿਚ ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ ਹੋਵੇਗਾ। ਬੀਜੇਪੀ ਦੂਜੀਆਂ ਪਾਰਟੀਆਂ ਦੇ ਉਮੀਵਾਰਾਂ ਨੂੰ ਪਰਚਾ ਦਾਖਲ ਕਰਨ ਤੋਂ ਰੋਕੇਗੀ ਤੇ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਭਾਜਪਾ ਵਿਧਾਨ ਸਭਾ ਚੋਣਾਂ ਜਿੱਤੇਗੀ।ਇਸ ਤੋਂ ਪਹਿਲਾਂ ਅਮਰੋਹਾ ‘ਚ ਟਿਕੈਤ ਨੇ ਭਾਜਪਾ ‘ਤੇ ਪਰਿਵਾਰਾਂ ਨੂੰ ਤੋੜਨ ਦਾ ਦੋਸ਼ ਲਗਾਇਆ ਸੀ। ਟਿਕੈਤ ਨੇ ਕਿਹਾ ਕਿ ਭਾਜਪਾ ਨੇ ਮੁਲਾਇਮ ਸਿੰਘ ਪਰਿਵਾਰ ਨੂੰ ਵੱਖ ਕਰ ਦਿੱਤਾ ਹੈ।

 

ਟਿਕੈਤ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸਾਡੀ ਲੜਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸਰਕਾਰ ਕੋਲ 26 ਨਵੰਬਰ ਤਕ ਦਾ ਸਮਾਂ ਹੈ। ਜੇ ਸਰਕਾਰ ਸਾਡੀ ਗੱਲ ਮੰਨ ਲਵੇ ਤਾਂ ਠੀਕ ਹੈ, ਨਹੀਂ ਤਾਂ ਜੋ ਸਾਡੇ ਕੱਚੇ ਤੰਬੂ ਹਨ ਉਨ੍ਹਾਂ ਨੂੰ ਬਣਾਉਣ ਦਾ ਕੰਮ ਕਰਾਂਗੇ। ਇਸ ਵਾਰ ਦੀਵਾਲੀ ਕਿਸਾਨ ਦਿੱਲੀ ਬਾਰਡਰ ‘ਤੇ ਹੀ ਮਨਾਉਣਗੇ। ਉੱਤਰ ਪ੍ਰਦੇਸ਼ ਤੇ ਦੇਸ਼ ਦੇ ਕਿਸਾਨਾਂ ਨੇ ਹੁਣ ਜ਼ਮੀਨ ਤਿਆਰ ਕਰ ਲਈ ਹੈ। ਦੇਸ਼ ਦੇ ਲੋਕ ਸਰਕਾਰ ਦੇ ਖ਼ਿਲਾਫ਼ ਹਨ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin