ਮੁੰਬਈ – ਆਈ. ਪੀ. ਐੱਲ. ਦੇ ਪਾਗਲਪਨ ਵਿਚਾਲੇ ਇਕ ਬੇਮਿਸਾਲ ਸਹਿਯੋਗ ਤੇ ਇਕ ਦਿਲਚਸਪ ਮੋੜ ਵਿਚ ਜ਼ੀ ਸਟੂਡੀਓਜ਼, ਧਰਮਾ ਪ੍ਰੋਡਕਸ਼ਨ ਤੇ ਸਟਾਰ ਸਪੋਰਟਸ ਨੇ ਰਾਜਕੁਮਾਰ ਰਾਓ ਤੇ ਜਾਨ੍ਹਵੀ ਅਭਿਨੀਤ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੇ ਟ੍ਰੇਲਰ ਦੀ ਪਹਿਲੀ ਲੁੱਕ ਵਿਸ਼ੇਸ਼ ਤੌਰ ’ਤੇ ਸਟਾਰ ਸਪੋਰਟਸ ’ਤੇ ਜਾਰੀ ਕੀਤਾ, ਜੋ ‘ਮਹਿੰਦਰ’ ਤੇ ‘ਮਹਿਮਾ’ ਦੀ ਅਪੂਰਣ ਤੌਰ ’ਤੇ ਸੰਪੂਰਨ ਪ੍ਰੇਮ ਕਹਾਣੀ ਦੀ ਮਨਮੋਹਕ ਝਲਕ ਪੇਸ਼ ਕਰਦਾ ਹੈ, ਜੋ ਦਰਸ਼ਕਾਂ ਨੂੰ ਮੋਹ ਲੈਂਦੀ ਹੈ।
ਰੋਮਾਂਚਕ ਪੋਸਟਰ ਲਾਂਚ ਤੋਂ ਬਾਅਦ, ਸਟਾਰ ਸਪੋਰਟਸ ’ਤੇ ਟ੍ਰੇਲਰ ਦੀ ਪਹਿਲੀ ਝਲਕ ਰਿਲੀਜ਼ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਜਾਦੂ ਨੂੰ ਦੇਖਣ ਲਈ ਸੱਦਾ ਦਿੱਤਾ। ਇਹ ਫਿਲਮ 31 ਮਈ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।