ਜੈਪੁਰ – ਸ੍ਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੁੱਗਾਮਾੜੀ ਦੀ ਹੱਤਿਆ ਦੇ ਮਾਮਲੇ ’ਚ ਪੁਲਸ ਨੇ ਇੱਥੇ ਏਅਰ ਹੋਸਟੈੱਸ ਦਾ ਕੋਰਸ ਕਰ ਰਹੀ ਪੂਜਾ ਸੈਣੀ ਉਰਫ ਪੂਜਾ ਬੱਤਰਾ ਨੂੰ ਗ੍ਰਿਫਤਾਰ ਕੀਤਾ ਹੈ। ਕੋਟਾ ਸਥਿਤ ਪੂਜਾ ਅਤੇ ਉਸ ਦੇ ਪਤੀ ਨੇ ਸ਼ੂਟਰ ਨਿਤਿਨ ਫੌਜੀ ਲਈ ਜੈਪੁਰ ‘ਚ ਰਹਿਣ ਦਾ ਪ੍ਰਬੰਧ ਕੀਤਾ ਸੀ। ਉਸ ਨੂੰ ਹਥਿਆਰ ਵੀ ਉਪਲਬਧ ਕਰਵਾਏ ਗਏ। ਪੁਲੀਸ ਨੇ ਦੱਸਿਆ ਕਿ ਪੂਜਾ ਜੈਪੁਰ ‘ਚ ਏਅਰ ਹੋਸਟੈੱਸ ਦੀ ਟ੍ਰੇਨਿੰਗ ਲੈ ਰਹੀ ਹੈ। ਜੈਪੁਰ ਦੇ ਪੁਲੀਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਕਿਹਾ, ‘ਟੀਮ ਨੇ ਵਧੀਕ ਡੀਸੀਪੀ ਦੀ ਨਿਗਰਾਨੀ ਵਿੱਚ ਫਲੈਟ ਵਿੱਚ ਛਾਪਾ ਮਾਰਿਆ। ਪੂਜਾ ਨੂੰ ਉੱਥੇ ਗ੍ਰਿਫ਼ਤਾਰ ਕੀਤਾ ਤੇ ਜਦੋਂ ਪੂਜਾ ਤੋਂ ਨਿਤਿਨ ਬਾਰੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇੱਥੇ ਹੀ ਰਹਿੰਦਾ ਸੀ। ਇੰਨਾ ਹੀ ਨਹੀਂ ਪੂਜਾ ਨਿਤਿਨ ਫੌਜੀ ਨਾਲ ਕਈ ਦਿਨਾਂ ਤੱਕ ਫਲੈਟ ’ਚ ਰਹੀ। ਪੂਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੂਜਾ ਕੋਟਾ ਦੇ ਬਦਮਾਸ਼ ਮਹਿੰਦਰ ਉਰਫ ਸਮੀਰ ਦੀ ਪਤਨੀ ਹੈ। ਮੁਲਜ਼ਮਾਂ ਨੂੰ ਰਿਹਾਇਸ਼ੀ ਮਦਦ ਦੇ ਨਾਲ-ਨਾਲ ਮਹਿੰਦਰ ਅਤੇ ਪੂਜਾ ਨੇ ਹਥਿਆਰ ਵੀ ਮੁਹੱਈਆ ਕਰਵਾਏ ਸਨ। ਮਹਿੰਦਰ ਫ਼ਰਾਰ ਹੈ। ਪੂਜਾ ਇਸ ਮਾਮਲੇ ‘ਚ ਪੰਜਵੀਂ ਗਿ੍ਰਫਤਾਰੀ ਹੈ।
