India

ਰਾਜਸਥਾਨ ’ਚ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ’ਤੇ ਤੰਜ ਕੇਂਦਰ ਨੇ 10 ਸਾਲਾਂ ’ਚ ਜੋ ਕੰਮ ਕੀਤਾ ਉਹ ਸਿਰਫ਼ ਟ੍ਰੇਲਰ, ਅਜੇ ਬਹੁਤ ਕੁਝ ਕਰਨਾ ਬਾਕੀ : ਮੋਦੀ

ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਬੀਤੇ 10 ਸਾਲਾਂ ’ਚ ਕੀਤੇ ਗਏ ਕੰਮ ਨੂੰ ਸਿਰਫ਼ ਇਕ ਟ੍ਰੇਲਰ (ਨਮੂਨਾ) ਦੱਸਦੇ ਹੋਏ ਕਿਹਾ ਕਿ ਅਜੇ ਤਾਂ ਬਹੁਤ ਕੁਝ ਹੋਰ ਕਰਨਾ ਹੈ ਅਤੇ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ। ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਫਲੂਸਿਵ ਅਲਾਇੰਸ’ (ਇੰਡੀਆ) ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਸਿਰਫ ਆਪਣਾ ਹਿੱਤ ਦੇਖਦੇ ਹਨ, ਇਨ੍ਹਾਂ ਨੂੰ ਗਰੀਬ, ਦਲਿਤ, ਸ਼ੋਸ਼ਿਤ-ਵੰਚਿਤ ਵਰਗਾਂ ਦੀ ਭਲਾਈ ਜਾਂ ਸਨਮਾਨ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਫੌਜਾਂ ਦਾ ਅਪਮਾਨ ਅਤੇ ਦੇਸ਼ ਦੀ ਵੰਡ ਕਾਂਗਰਸ ਦੀ ਪਛਾਣ ਹੈ। ਪੀ.ਐੱਮ. ਮੋਦੀ ਪਾਰਟੀ ਉਮੀਦਵਾਰ ਦੇਵੇਂਦਰ ਝਾਝਰੀਆ ਦੇ ਸਮਰਥਨ ’ਚ ਚੁਰੂ ’ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਉਨ੍ਹਾਂ ਕੇਂਦਰ ਵਿੱਚ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਇੱਕ ਰੈਸਟੋਰੈਂਟ ਵਿੱਚ ਮੁੱਖ ਭੋਜਨ ਤੋਂ ਪਹਿਲਾਂ ‘ਐਪੀਟਾਈਜ਼ਰ’ ਅਤੇ ਫਿਲਮ ਦੇ ਟ੍ਰੇਲਰ ਨਾਲ ਕੀਤੀ। ਪੀ.ਐੱਮ. ਨੇ ਕਿਹਾ ਕਿ ਭਾਜਪਾ ਸਰਕਾਰ ਜ਼ਿੰਦਗੀ ਦੇ ਹਰ ਪੜਾਅ ’ਤੇ ਗਰੀਬਾਂ ਨਾਲ ਖੜ੍ਹੀ ਹੈ। ਜੋ ਕੰਮ ਇੰਨੇ ਦਹਾਕਿਆਂ ਵਿੱਚ ਨਹੀਂ ਹੋਇਆ, ਅਸੀਂ 10 ਸਾਲਾਂ ਵਿੱਚ ਕਰ ਦਿੱਤਾ। ਇਸ ਲਈ ਮੈਂ ਕਹਿੰਦਾ ਹਾਂ ਕਿ ਜਦੋਂ ਇਰਾਦੇ ਸਹੀ ਹੁੰਦੇ ਹਨ ਤਾਂ ਨਤੀਜੇ ਸਹੀ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੋ ਕੁਝ ਬੀਤੇ 10 ਸਾਲਾਂ ਵਿਚ ਹੋਇਆ… ਲੋਕ ਕਹਿੰਦੇ ਹਨ ਕਿ ਬਹੁਤ ਕੁਝ ਹੋਇਆ। ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਕੁਝ ਹੋਇਆ ਪਰ ਮੋਦੀ ਦੇ ਮਨ ਦੀ ਗੱਲ ਮੈਂ ਅੱਜ ਚੁਰੂ ’ਚ ਦੱਸ ਦਿੰਦਾ ਹਾਂ… ਜੋ ਹੁਣ ਤਕ ਹੋਇਆ ਹੈ ਉਹ ਤਾਂ ਟ੍ਰੇਲਰ ਹੈ ਟ੍ਰੇਲਰ।
ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਤੰਜ ਕਸਿਆ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਪੀਐਮ ਨੇ ਕਿਹਾ, ਭਾਜਪਾ ਜੋ ਵੀ ਕਹਿੰਦੀ ਹੈ, ਉਹ ਪੂਰਾ ਕਰਦੀ ਹੈ। ਹੋਰ ਪਾਰਟੀਆਂ ਵਾਂਗ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰਦੀ। ਅਸੀਂ ਤਾਂ ਸੰਕਲਪ ਪੱਤਰ ਲੈ ਕੇ ਆਉਂਦੇ ਹਾਂ। ਅਸੀਂ 2019 ਵਿੱਚ ਇੱਕ ਸੰਕਲਪ ਪੱਤਰ ਲੈ ਕੇ ਆਏ ਸੀ, ਜਿਨ੍ਹਾਂ ਵਿੱਚੋਂ ਬਹੁਤੇ ਪੂਰੇ ਹੋ ਚੁੱਕੇ ਹਨ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਲਈ ਪੂਰਾ ਜ਼ੋਰ ਲਗਾ ਦਿੰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, ਭਗਵਾਨ ਰਾਮ ਦੇ ਸਬੂਤ ਮੰਗਦੇ ਸੀ। ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣ ਗਿਆ ਹੈ। ਕਾਂਗਰਸ ਨੇ ਅਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਅਯੁੱਧਿਆ ਅਤੇ ਰਾਮ ਮੰਦਰ ਦਾ ਨਾਂ ਲਿਆ ਤਾਂ ਮੂੰਹ ’ਤੇ ਤਾਲਾ ਲਗਾ ਦੇਣਾ। ਡਰ ਰਹੇ ਹਨ ਕਿ ਰਾਮ ਦਾ ਨਾਂ ਆਇਆ ਤਾਂ ਇਨ੍ਹਾਂ ਦਾ ਰਾਮ-ਰਾਮ ਨਾ ਹੋ
ਜਾਵੇਂ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਹਿੱਤ ਨਾਲੋਂ ਤੁਸ਼ਟੀਕਰਨ ਨੂੰ ਪਹਿਲ ਦਿੱਤੀ ਹੈ। ਇਹ ਉਹ ਲੋਕ ਹਨ ,ਜਿਨ੍ਹਾਂ ਨੇ ਅਦਾਲਤ ਵਿੱਚ ਜਾ ਕੇ ਕਿਹਾ ਸੀ ਕਿ ਭਗਵਾਨ ਸ਼੍ਰੀ ਰਾਮ ਕਾਲਪਨਿਕ ਹਨ। ਅਜੇ ਕੁਝ ਮਹੀਨੇ ਪਹਿਲਾਂ ਹੀ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦਾ ਸੁਪਨਾ ਪੂਰਾ ਹੋਇਆ ਸੀ। ਪੂਰਾ ਦੇਸ਼ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ ਮਨਾ ਰਿਹਾ ਸੀ ਪਰ ਕਾਂਗਰਸ ਪਾਰਟੀ ਖੁੱਲ੍ਹੇਆਮ ਸਾਡੇ ਵਿਸ਼ਵਾਸ ਦਾ ਅਪਮਾਨ ਕਰ ਰਹੀ ਹੈ।
ਅਸੀਂ ਰਾਜਸਥਾਨ ਦੀਆਂ ਮਾਵਾਂ-ਭੈਣਾਂ ਨੂੰ ਗਾਰੰਟੀ ਦਿੱਤੀ ਸੀ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਕੀਤੀਆਂ ਜਾਣਗੀਆਂ। ਅੱਜ ਉਹ ਗਾਰੰਟੀ ਪੂਰੀ ਹੋ ਗਈ ਹੈ। ਨੌਜਵਾਨਾਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਪੇਪਰ ਲੀਕ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਹ ਗਾਰੰਟੀ ਵੀ ਪੂਰੀ ਹੋ ਗਈ। ਸ਼ੇਖਾਵਤੀ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਨੂੰ ਖ਼ਤਮ ਕਰਕੇ ਦਿਖਾਇਆ ਹੈ। ਅਸੀਂ ਨਾ ਸਿਰਫ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ, ਸਗੋਂ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਇਸ ਨਾਲ ਪੀਣ ਵਾਲਾ ਪਾਣੀ ਅਤੇ ਸਿੰਚਾਈ ਦਾ ਪਾਣੀ ਮਿਲੇਗਾ। ਹਰਿਆਣਾ ਨਾਲ ਵੀ ਗੱਲ ਕਰਕੇ ਪਾਣੀ ਲਿਆਉਣ ਦਾ ਰਸਤਾ ਸਾਫ਼ ਕਰ ਦਿੱਤਾ ਹੈ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin