ਨਵੀਂ ਦਿੱਲੀ – ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐਨ ਚੰਦਰਬਾਬੂ ਨਾਇਡੂ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਪਹੁੰਚੇ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਨਾਇਡੂ ਨੇ ਕਿਹਾ ਕਿ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਰਾਜ ਦੁਆਰਾ ਪ੍ਰਯੋਜਿਤ ਅੱਤਵਾਦ ਤੇ ਮਾਫੀਆ ਗੈਂਗ ਰਾਜ ‘ਚ ਕੰਮ ਕਰ ਰਹੇ ਹਨ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਤੋਂ ਦੇਸ਼ ਤੇ ਵਿਦੇਸ਼ਾਂ ‘ਚ ਨਸ਼ਾ ਲਿਜਾਇਆ ਜਾ ਰਿਹਾ ਹੈ। ਆਪਣੀ ਪਾਰਟੀ ਦੇ ਦਫਤਰਾਂ ‘ਤੇ ਕਥਿਤ ਹਮਲੇ ਦੇ ਮਾਮਲੇ ‘ਚ ਕੇਂਦਰ ਸਰਕਾਰ ਦੀ ਦਖ਼ਲਅੰਦਾਜ਼ੀ ਦੀ ਮੰਗ ਦੇ ਕੁਝ ਦਿਨਾਂ ਬਾਅਦ ਨਾਇਡੂ ਦਾ ਇਹ ਦਿੱਲੀ ਦੌਰਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਮਿਲੇ ਤੇ ਉਨ੍ਹਾਂ ਨੇ ਦੱਸਿਆ ਕਿ ਸੂਬੇ ‘ਚ ਅੱਤਵਾਦ ਤੇ ਮਾਫੀਆ ਗਿਰੋਹ ਸੂਬੇ ‘ਚ ਕਿਵੇਂ ਕੰਮ ਕਰ ਰਹੇ ਹਨ। ਆਂਧਰਾ ਪ੍ਰਦੇਸ਼ ਤੋਂ ਡਰੱਗਜ਼ ਪੂਰੇ ਭਾਰਤ ਤੇ ਵਿਦੇਸ਼ਾਂ ‘ਚ ਵੀ ਪਹੁੰਚਿਆ ਜਾ ਰਿਹਾ ਹੈ। ਇਹ ਇਕ ਰਾਸ਼ਟਰੀ ਮੁੱਦਾ ਹੈ। ਅਸੀਂ ਆਂਧਰਾ ਪ੍ਰਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਸੰਘਰਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਨਾਇਡੂ ਨੇ ਪਾਰਟੀ ਦਫ਼ਤਰਾਂ ‘ਤੇ ਹਮਲੇ ‘ਚ ਕੇਂਦਰ ਸਰਕਾਰ ਤੋਂ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ। ਉਹ ਚਾਹੁੰਦੇ ਸੀ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 356 ਦੇ ਮਾਧਿਅਮ ਰਾਹੀ ਆਂਧਰਾ ਪ੍ਰਦੇਸ਼ ‘ਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ।