Sport

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੇਘਾਲਿਆ ਖੇਡਾਂ ਦੇ 5ਵੇਂ ਸੰਸਕਰਨ ਦਾ ਕੀਤਾ ਉਦਘਾਟਨ

ਨਵੀਂ ਦਿੱਲੀ – ਭਾਰਤ ਦੀ ਰਾਸ਼ਟਰਪਤੀ, ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਮੇਘਾਲਿਆ ਦੇ ਤੁਰਾ ਵਿੱਚ ਮੇਘਾਲਿਆ ਖੇਡਾਂ ਦੇ 5ਵੇਂ ਸੰਸਕਰਨ ਦਾ ਉਦਘਾਟਨ ਕੀਤਾ।ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਦੀ ਅਥਾਹ ਸੰਭਾਵਨਾ ਹੈ। ਇਸ ਖੇਤਰ ਵਿੱਚ ਰਵਾਇਤੀ ਤੌਰ ‘’ਤੇ ਇੱਕ ਮਜ਼ਬੂਤ ਖੇਡ ਸੱਭਿਆਚਾਰ ਹੈ।ਰਾਸ਼ਟਰਪਤੀ ਨੇ ਕਿਹਾ ਕਿ ਵਿਭਿੰਨਤਾ ਸਾਡੇ ਦੇਸ਼ ਦੀ ਸੁੰਦਰਤਾ ਹੈ ਅਤੇ ਸਾਨੂੰ ਖੇਡਾਂ ਦੇ ਖੇਤਰ ਵਿੱਚ ਭਾਰਤ ਦੇ ਵਿਸ਼ਵਵਿਆਪੀ ਅਕਸ ਨੂੰ ਹੋਰ ਉੱਚਾ ਚੁੱਕਣ ਲਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸਨੇ ਕਬਾਇਲੀ ਖੇਤਰਾਂ ਦੀ ਪ੍ਰਤਿਭਾ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਨੂੰ ਪੇਸ਼ੇਵਰ ਖਿਡਾਰੀ ਬਣਨ ਲਈ ਤਿਆਰ ਕਰਨ ਦੀ ਲੋੜ ‘’ਤੇ ਜ਼ੋਰ ਦਿੱਤਾ।ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਪੂਰਬ ਦਾ ਸਮਾਜ ਔਰਤਾਂ ਨੂੰ ਖੇਡਾਂ ਨੂੰ ਖੇਡਣ ਅਤੇ ਪੇਸ਼ੇ ਵਜੋਂ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਖੇਤਰ ਨੇ ਕਈ ਮਹਾਨ ਮਹਿਲਾ ਐਥਲੀਟਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਇਸ ਖੇਤਰ ਵਿੱਚ ਸਾਹਸੀ ਖੇਡਾਂ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਅਤੇ ਪਹਿਲ ਦੇ ਆਧਾਰ ‘’ਤੇ ਇਸ ਦੀ ਖੋਜ ਅਤੇ ਲਾਭ ਉਠਾਉਣ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ।ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਖੇਡ ਸੱਭਿਆਚਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਵਿਕਾਸ ਕੀਤਾ ਹੈ। ਸਰਕਾਰ ਦੀਆਂ ਨਵੀਆਂ ਪਹਿਲਕਦਮੀਆਂ ਅਤੇ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ, ਭਾਰਤੀ ਖਿਡਾਰੀ ਹੁਣ ਗਲੋਬਲ ਈਵੈਂਟਸ ਵਿੱਚ ਪਹਿਲਾਂ ਨਾਲੋਂ ਵੱਧ ਮੈਡਲ ਜਿੱਤ ਰਹੇ ਹਨ।ਰਾਸ਼ਟਰਪਤੀ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਘੱਟੋ-ਘੱਟ ਇੱਕ ਖੇਡ ਸਿੱਖਣ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੇਡਾਂ ਨੂੰ ਕੈਰੀਅਰ ਵਜੋਂ ਅਪਣਾਉਣ ਜਾਂ ਨਾ ਅਪਣਾਉਣ ਪਰ ਇਕੱਠੇ ਖੇਡਣ ਨਾਲ ਉਨ੍ਹਾਂ ਦੀ ਸ਼ਖਸੀਅਤ ਵਿੱਚ ਟੀਮ ਭਾਵਨਾ ਅਤੇ ਪ੍ਰਤੀਯੋਗਤਾ ਪੈਦਾ ਹੋਵੇਗੀ ਅਤੇ ਉਹ ਸਰੀਰਕ ਅਤੇ ਮਾਨਸਿਕ ਤੌਰ ‘’ਤੇ ਤੰਦਰੁਸਤ ਰਹਿਣਗੇ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin