ਨਵੀਂ ਦਿੱਲੀ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ‘ਸਮਾਜ ਤੇ ਦੇਸ਼’ ਨੂੰ ਏਕਤਾ ਤੇ ਉੱਤਮਤਾ ਦੇ ਰਾਹ ’ਤੇ ਅੱਗੇ ਲਿਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਸੁਨੇਹੇ ’ਚ ਕਿਹਾ ਕਿ ਨਵੇਂ ਵਰ੍ਹੇ ਦੀ ਆਮਦ ਨਵੀਆਂ ਉਮੀਦਾਂ, ਸੁਫ਼ਨਿਆਂ ਅਤੇ ਖੁਹਾਇਸ਼ਾਂ ਦੀ ਸ਼ੁਰੂਆਤ ਦੀ ਪ੍ਰਤੀਕ ਹੈ। ਮੁਰਮੂ ਨੇ ਆਖਿਆ ਕਿ ਇਹ ਸਮਾਂ ‘ਸਾਡੀਆਂ ਇੱਛਾਵਾਂ’ ਪੂਰੀਆਂ ਕਰਨ ਲਈ ਨਵੇਂ ਜੋਸ਼ ਨਾਲ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦਾ ਹੈ।