ਨਵੀਂ ਦਿੱਲੀ – ਸੀਪੀਆਈ ਆਗੂ ਕਨ੍ਹਇਆ ਕੁਮਾਰ ਤੇ ਗੁਜਰਾਤ ਤੋਂ ਆਰਡੀਏਐੱਮ ਵਿਧਾਇਕ ਜਿਗਨੇਸ਼ ਮੇਵਾਨੀ 28 ਸਤੰਬਰ ਨੂੰ ਕਾਂਗਰਸ ‘ਚ ਸ਼ਾਮਲ ਹੋਣਗੇ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਨ੍ਹਇਆ ਕੁਮਾਰ ਨੂੰ ਨਾਲ ਆਉਣ ਦਾ ਆਫਰ ਦਿੱਤਾ ਸੀ ਪਰ ਉਦੋਂ ਤਕ ਇਹ ਸੰਭਵ ਨਹੀਂ ਹੋ ਸਕਿਆ ਸੀ। ਹਾਲ ਹੀ ‘ਚ ਕਨ੍ਹਇਆ ਕੁਮਾਰ ਨੇ ਇਸ ਬਾਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਿਕ ਪਾਰਟੀ ਕੋਲ ਕਨ੍ਹਇਆ ਕੁਮਾਰ ਲਈ ਪਲਾਨ ਹੈ, ਜਿਸ ‘ਤੇ ਅਮਲ ਕੀਤਾ ਜਾਵੇਗਾ। ਬਿਹਾਰ ‘ਚ ਕਾਂਗਰਸ ਜਲਦ ਹੀ ਆਪਣੇ ਨਵੇਂ ਸੂਬੇ ਪ੍ਰਧਾਨ ਦਾ ਐਲਾਨ ਵੀ ਕਰ ਸਕਦੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕਈ ਸਮੇਂ ਤੋਂ ਦੋਵੇਂ ਆਗੂ ਕਾਂਗਰਸ ਅਗਵਾਈ ਦੇ ਸਪੰਰਕ ‘ਚ ਸਨ। ਹਾਲ ਹੀ ‘ਚ ਕਨ੍ਹਇਆ ਕੁਮਾਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉੱਥੇ ਜਿਗਨੇਸ਼ ਮੇਵਾਣੀ ਵੀ ਕਾਂਗਰਸੀ ਅਗਵਾਈ ਦੇ ਸੰਪਰਕ ‘ਚ ਹਨ। ਕਾਂਗਰਸ ਨੇ ਪਿਛਲੀ ਵਿਧਾਨ ਸਭਾ ਚੋਣਾਂ ‘ਚ ਉਤਰੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੀ ਵਡਗਾਮ ਸੀਟ ਤੋਂ ਉਮੀਦਵਾਰ ਨਾ ਉਤਾਰ ਕੇ ਜਿਗਨੇਸ਼ ਨੇ ਮਦਦ ਕੀਤੀ ਸੀ।