India

ਰਾਹੁਲ ਗਾਂਧੀ ਨੇ ਰਾਜਸਥਾਨ ਚ ਚੋਣ ਰੈਲੀ ਦੌਰਾਨ ਪੀ.ਐਮ. ਮੋਦੀ ਤੇ ਵਿੰਨਿ੍ਹਆ ਨਿਸ਼ਾਨਾ

ਜੈਪੁਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਹ ਬੂੰਦੀ ’ਚ ਇਕ ਚੋਣ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ’ਭਾਰਤ ਮਾਤਾ ਦੀ ਜੈ’ ਦੀ ਬਜਾਏ ’ਅਡਾਨੀ ਜੀ ਦੀ ਜੈ’ ਕਹਿਣਾ ਚਾਹੀਦਾ। ਉਨ੍ਹਾਂ ਕਿਹਾ,’’ਪ੍ਰਧਾਨ ਮੰਤਰੀ ਮੋਦੀ ’ਭਾਰਤ ਮਾਤਾ ਦੀ ਜੈ’ ਕਹਿੰਦੇ ਹਨ, ਉਨ੍ਹਾਂ ਨੂੰ ’ਅਡਾਨੀ ਜੀ ਦੀ ਜੈ’ ਕਹਿਣਾ ਚਾਹੀਦਾ…ਕੰਮ ਤਾਂ ਉਨ੍ਹਾਂ ਦਾ ਕਰਦੇ ਹਨ।’’ ਜਾਤੀ ਆਧਾਰਤ ਜਨਗਣਨਾ ਦੀ ਵਕਾਲਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਜਾਤੀ ਆਧਾਰਤ ਜਨਗਣਨਾ ਨਹੀਂ ਕਰਵਾ ਸਕਦੇ ਭਾਵੇਂ ਕੁਝ ਵੀ ਹੋ ਜਾਵੇ, ਕਿਉਂਕਿ ਮੋਦੀ ਤਾਂ ਅਡਾਨੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ,’’ਇਹ ਕੰਮ ਰਾਹੁਲ ਗਾਂਧੀ, ਕਾਂਗਰਸ ਪਾਰਟੀ ਕਰ ਸਕਦੀ ਹੈ।

Related posts

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਪਰਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ-2025 ਨੂੰ ਵਿਰੋਧੀ ਧਿਰ ਨੇ ਸੰਵਿਧਾਨ ਦੀ ਉਲੰਘਣਾ ਦੱਸਿਆ !

admin