International

‘ਰੀਆਰਮ ਯੂਰਪ’ ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਅੱਗੇ ਰੱਖਿਆ ਜਾਵੇਗਾ !

ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ। (ਫੋਟੋ: ਏ ਐਨ ਆਈ)

ਬਰੱਸਲਜ਼ – ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਮੁਖੀ ਨੇ ਮੈਂਬਰ ਮੁਲਕਾਂ ਦੀ ਸੁਰੱਖਿਆ ਵਧਾਉਣ ਲਈ 800 ਅਰਬ ਯੂਰੋ (841 ਅਰਬ ਡਾਲਰ) ਦੀ ਯੋਜਨਾ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਦਾ ਮਕਸਦ ਅਮਰੀਕਾ ਦੇ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਸੰਭਾਵੀ ਕਦਮ ਦਾ ਟਾਕਰਾ ਕਰਨਾ ਹੈ ਅਤੇ ਜੰਗ ਨਾਲ ਜੂਝ ਰਹੇ ਯੂੁਕਰੇਨ ਨੂੰ ਰੂਸ ਨਾਲ ਗੱਲਬਾਤ ਕਰਨ ਲਈ ਸੈਨਿਕ ਬਲ ਮੁਹੱਈਆ ਕਰਨਾ ਹੈ।

ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਵੱਡੇ ‘ਰੀਆਰਮ ਯੂਰਪ’ (ਆਰਈਏਆਰਐੱਮ) ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਸਾਹਮਣੇ ਰੱਖਿਆ ਜਾਵੇਗਾ, ਜੋ ਅਮਰੀਕਾ ’ਚ ਵਧਦੀ ਰਾਜਸੀ ਬੇਯਕੀਨੀ ਦੇ ਬਾਅਦ ਬਰੱਸਲਜ਼ ’ਚ ਇੱਕ ਹੰਗਾਮੀ ਮੀਟਿੰਗ ’ਚ ਮਿਲਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪ ਮਹਾਂਦੀਪ ਲਈ ਆਪਣੇ ਗੱਠਜੋੜ ਤੇ ਯੂਕਰੇਨ ਦੀ ਰੱਖਿਆ ਦੋਵਾਂ ’ਤੇ ਸਵਾਲ ਉਠਾਏ ਸਨ। ਵਾਨ ਡੇਰ ਲੇਯੇਨ ਨੇ ਕਿਹਾ, ‘‘ਮੈਨੂੰ ਉਨ੍ਹਾਂ ਖ਼ਤਰਿਆਂ ਦੀ ਗੰਭੀਰ ਪ੍ਰਕਿਰਤੀ ਬਾਰੇ ਦੱਸਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।’’ ਯੂੂਰਪੀ ਯੂਨੀਅਨ ਦੇ ਦੇਸ਼ਾਂ ਦੀ ਦੁਚਿੱਤੀ ਦਾ ਮੁੱਖ ਕਾਰਨ ਪਿਛਲੇ ਦਹਾਕਿਆਂ ’ਚ ਰੱਖਿਆ ’ਤੇ ਵੱਧ ਖਰਚ ਕਰਨ ਦੀ ਇੱਛਾ ਨਾ ਹੋਣਾ ਰਿਹਾ ਹੈ, ਕਿਉਂਕਿ ਉਹ ਅਮਰੀਕੀ ਸੁਰੱਖਿਆ ਗਾਰੰਟੀ ਦੀ ਛੱਤਰੀ ਹੇਠ ਸਨ।

Related posts

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੀ ਕਿਹੜੀ ਦੁੱਖਦੀ ਰਗ ‘ਤੇ ਹੱਥ ਰੱਖਿਆ ?

admin

ਭਾਰਤ-ਅਫ਼ਰੀਕੀ ਦੇਸ਼ਾਂ ਵੱਲੋਂ ਸਮੁੰਦਰੀ ਡਾਕੂਆਂ ਵਿਰੁੱਧ ਸਾਂਝਾ ਅਭਿਆਸ ਸ਼ੁਰੂ !

admin

ਓਟਵਾ ‘ਚ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਖਿਲਾਫ਼ ਵਿਸ਼ਾਲ ਰੋਸ ਰੈਲੀ ਅਤੇ ਮਾਰਚ ਆਯੋਜਿਤ

admin