Punjab

ਰੁੱਖਾਂ ਦੇ ਰਕਬੇ ਵਿੱਚ ਕਮੀ ਤੋਂ ਚਿੰਤਤ ਡੀਓਏ, ਸੀਐਨਆਈ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ !

ਰੁੱਖਾਂ ਦੀ ਕਟਾਈ ਕਾਰਨ ਵਾਤਾਵਰਣ 'ਤੇ ਇਸਦੇ ਮਾੜੇ ਪ੍ਰਭਾਵ ਤੋਂ ਚਿੰਤਤ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਨੇ ਸੇਂਟ ਪੌਲਜ਼ ਚਰਚ, ਅੰਮ੍ਰਿਤਸਰ ਵਿਖੇ ਇੱਕ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ।

ਅੰਮ੍ਰਿਤਸਰ – ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਘਟ ਰਹੇ ਰੁੱਖਾਂ ਦੇ ਰਕਬੇ ਅਤੇ ਵਧਦੇ ਹਵਾਈ ਪ੍ਰਦੂਸ਼ਣ, ਵੱਧਦੇ ਤਾਪਮਾਨ ਅਤੇ ਅਨਿਯਮਿਤ ਮੌਸਮ ਦੇ ਰੂਪ ਵਿੱਚ ਵਾਤਾਵਰਣ ‘ਤੇ ਇਸਦੇ ਮਾੜੇ ਪ੍ਰਭਾਵ ਤੋਂ ਚਿੰਤਤ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਨੇ ਸੇਂਟ ਪੌਲਜ਼ ਚਰਚ, ਅੰਮ੍ਰਿਤਸਰ ਵਿਖੇ ਇੱਕ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਅਤੇ ਲੋਕਾਂ ਨੂੰ ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।

ਰੁੱਖ ਲਗਾਉਣ ਦੀ ਮੁਹਿੰਮ ਦਾ ਉਦੇਸ਼ ਹਰਿਆਲੀ ਨੂੰ ਵਧਾਉਣਾ, ਕਾਰਬਨ ਫੁੱਟ ਪ੍ਰਿੰਟ ਨੂੰ ਘਟਾਉਣਾ, ਸਥਾਨਕ ਵਾਤਾਵਰਣ ਪ੍ਰਣਾਲੀ ਦਾ ਸਮਰਥਨ ਕਰਨਾ ਅਤੇ ਭਾਈਚਾਰਕ ਭਾਗੀਦਾਰੀ ਅਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨਾ ਹੈ।

ਦ ਰਾਈਟ ਰੈਵਰੇਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਦੀ ਅਗਵਾਈ ਵਿੱਚ, ਡਾਇਓਸਿਸ ਦੇ ਅਧਿਕਾਰੀਆਂ ਅਤੇ ਡੀਓਏ, ਸੀਐਨਆਈ, ਦੇ ਅਧਿਕਾਰ ਖੇਤਰ ਅਧੀਨ ਆਉਂਦੇ ਚਰਚਾਂ ਦੇ ਮੈਂਬਰਾਂ ਨੇ ਉਨ੍ਹਾਂ ਦੀ ਸਥਾਨਕ ਜਲਵਾਯੂ ਅਤੇ ਉਨ੍ਹਾਂ ਦੇ ਪੌਸ਼ਟਿਕ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਸਟਰਡ ਐਪਲ (ਸ਼ਰੀਫੇ) ਦੇ ਰੁੱਖ ਲਗਾਏ।

“ਰੁੱਖ ਅਕਸਰ ਜੀਵਨ, ਬੁੱਧੀ ਅਤੇ ਅਧਿਆਤਮਿਕ ਵਿਕਾਸ ਦੇ ਪ੍ਰਤੀਕ ਹੁੰਦੇ ਹਨ, ਜਿਵੇਂ ਕਿ ਜ਼ਬੂਰ 1:3 ਵਿੱਚ ਦਰਸਾਇਆ ਗਿਆ ਹੈ: ‘ਉਹ ਵਗਦੀਆਂ ਨਦੀਆਂ ਦੇ ਕੰਢੇ ਲਗਾਏ ਗਏ ਰੁੱਖ ਵਰਗਾ ਹੈ, ਜੋ ਆਪਣੇ ਮੌਸਮ ਵਿੱਚ ਆਪਣਾ ਫਲ ਦਿੰਦਾ ਹੈ, ਅਤੇ ਇਸਦੇ ਪੱਤੇ ਨਹੀਂ ਮੁਰਝਾਉਂਦੇ।’ ਜਦੋਂ ਅਸੀਂ ਇਹ ਰੁੱਖ ਲਗਾਉਂਦੇ ਹਾਂ, ਤਾਂ ਅਸੀਂ ਨਾ ਸਿਰਫ਼ ਵਾਤਾਵਰਣ ਦਾ ਪਾਲਣ-ਪੋਸ਼ਣ ਕਰਦੇ ਹਾਂ; ਸਗੋਂ ਅਸੀਂ ਹਮਦਰਦੀ, ਦੇਖਭਾਲ ਅਤੇ ਸਥਿਰਤਾ ਦੇ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਦਰਸਾਉਂਦੇ ਹਾਂ। ਜਿਵੇਂ ਰੁੱਖ ਛਾਂ, ਆਸਰਾ ਅਤੇ ਰੋਜ਼ੀ-ਰੋਟੀ ਪ੍ਰਦਾਨ ਕਰਦੇ ਹਨ, ਉਸੇ ਤਰ੍ਹਾਂ ਸਾਡਾ ਯਤਨ ਸਾਡੇ ਭਾਈਚਾਰੇ ਵਿੱਚ ਉਮੀਦ, ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਦਾ ਹੋਣਾ ਚਾਹੀਦਾ ਹੈ। ਆਓ ਇੱਕ-ਇੱਕ ਰੁੱਖ ਲਗਾ ਕੇ ਕੱਲ੍ਹ ਨੂੰ ਹਰਿਆ ਭਰਿਆ ਬਣਾਉਣ ਦੀ ਕੋਸ਼ਿਸ਼ ਕਰੀਏ!” ਬਿਸ਼ਪ ਮਨੋਜ ਚਰਨ ਨੇ ਕਿਹਾ।

ਏਡੀਟੀਏ ਦੇ ਸਕੱਤਰ ਸ਼੍ਰੀ ਡੈਨੀਅਲ ਬੀ ਦਾਸ ਨੇ ਕਿਹਾ ਕਿ ਡੀਓਏ, ਸੀਐਨਆਈ, ਦੇ ਸੋਸ਼ਯੋ ਇਕਨੌਮਿਕ ਡਿਵੈਲਪਮੈਂਟ ਪ੍ਰੋਗਰਾਮ (ਐਸਈਡੀਪੀ), ਸਿਨੋਡਿਕਲ ਬੋਰਡ ਆਫ਼ ਸੋਸ਼ਲ ਸਰਵਿਸਿਜ਼ (ਐਸਬੀਐਸਐਸ), ਸੀਐਨਆਈ, ਦੀ ਅਗਵਾਈ ਹੇਠ ਪਹਿਲਾਂ ਹੀ ਇੱਕ ਵਿਲੱਖਣ ਪਹਿਲਕਦਮੀ ਸ਼ੁਰੂ ਕਰ ਚੁੱਕਾ ਹੈ ਜਿਸ ਵਿੱਚ ਪੰਜਾਬ ਦੇ ਦੋਵੇਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਉਪਲਬਧ ਥੋੜ੍ਹੀ ਜਿਹੀ ਜਗ੍ਹਾ ਨੂੰ ਛੋਟੇ ਬਗੀਚਿਆਂ ਅਤੇ ਕਿਚਨ ਗਾਰਡਨ ਵਿੱਚ ਬਦਲਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ, ਪੇਂਡੂ ਖੇਤਰਾਂ ਦੇ ਪਰਿਵਾਰਾਂ ਨੂੰ ਫਲਾਂ ਦੇ ਰੁੱਖਾਂ ਦੇ ਬੀਜ ਅਤੇ ਪੌਦੇ ਵੰਡੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕੀਟਨਾਸ਼ਕ-ਮੁਕਤ ਸਬਜ਼ੀਆਂ ਉਗਾਉਣ ਦੀ ਸਿੱਖਿਆ ਦੇ ਕੇ ਸਵੈ-ਨਿਰਭਰ ਬਣਨ ਵਿੱਚ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ, “ਇਹ ਵਰਤਮਾਨ ਵਿੱਚ ਵਲੰਟੀਅਰਾਂ ਅਤੇ ਹਰ ਉਮਰ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਕਾਰਨ ਇੱਕ ਵਧਦੀ-ਫੁੱਲਦੀ ਲਹਿਰ ਬਣ ਗਈ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਸਾਡੇ ਨਾਲ ਜੁੜਨਗੇ।”

Related posts

ਲੋਕਾਂ ਨੇ ਪ੍ਰਦੂਸ਼ਣ ਬੋਰਡ ਦੀ ਸੁਣਵਾਈ ਦੌਰਾਨ ਸੀਮੇਂਟ ਕਾਰਖਾਨਾ ਲਾਉਣ ਦੀ ਤਜਵੀਜ ਨੂੰ ਨਕਾਰਿਆ !

admin

ਸ੍ਰੀ ਦਰਬਾਰ ਸਾਹਿਬ ਨੂੰ ਫਿਰ ਬੰਬ ਨਾਲ ਉਡਾਉਣ ਧਮਕੀ !

admin

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਲਾ ਬਿੱਲ ਸੀਲੈਕਟ ਕਮੇਟੀ ਨੂੰ ਸੌਂਪਣ ਦਾ ਐਲਾਨ !

admin