Sport

ਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚ

ਬਿਊਨਸ ਆਇਰਲਸ – ਸਿਖਰਲਾ ਦਰਜਾ ਕੈਸਪਰ ਰੂਡ ਤੇ ਡਿਏਗੋ ਸ਼ਵਾਰਟਜਮੈਨ ਨੇ ਅਰਜਨਟੀਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾ ਲਈ। ਨਾਰਵੇ ਦੇ ਅੱਠਵਾਂ ਦਰਜਾ ਹਾਸਲ ਰੂਡ ਨੇ ਅਰਜਨਟੀਨਾ ਦੇ ਫੇਡੇਰਿਕੋ ਡੇਲਬੋਨਿਸ ਨੂੰ 6-3, 6-3 ਨਾਲ ਮਾਤ ਦਿੱਤੀ। ਰੂਡ ਨੇ ਇੱਥੇ 2020 ਵਿਚ ਖ਼ਿਤਾਬ ਜਿੱਤਿਆ ਸੀ। ਸ਼ਵਾਰਟਜਮੈਨ ਨੇ ਤੀਜਾ ਦਰਜਾ ਹਾਸਲ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ ਸਖ਼ਤ ਮੁਕਾਬਲੇ ਵਿਚ 7-5, 3-6, 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਸਿਖਰਲਾ ਦਰਜਾ ਹਾਸਲ ਸਟੇਫਾਨੋਸ ਸਿਤਸਿਪਾਸ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੈੱਕ ਗਣਰਾਜ ਦੇ ਕੁਆਲੀਫਾਇਰ ਜਿਰੀ ਲੇਹੇਕਾ ਨੂੰ ਤਿੰਨ ਸੈੱਟ ਵਿਚ ਹਰਾ ਕੇ ਰੋਟਰਡਮ ਹਾਰਡ ਕੋਰਟ ਇੰਡੋਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ। ਪਿਛਲੇ ਸਾਲ ਜੂਨ ਵਿਚ ਫਰੈਂਚ ਓਪਨ ਤੋਂ ਬਾਅਦ ਸਿਤਸਿਪਾਸ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੇ ਹਨ। ਸਿਤਸਿਪਾਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਲੇਹੇਕਾ ਨੂੰ 4-6, 6-4, 6-2 ਨਾਲ ਹਰਾਇਆ। ਫਾਈਨਲ ਵਿਚ ਸਿਤਸਿਪਾਸ ਦਾ ਸਾਹਮਣਾ ਫੇਲਿਕਸ ਆਗਰ ਏਲਿਆਸਿਮ ਨਾਲ ਹੋਵੇਗਾ ਜਿਨ੍ਹਾਂ ਨੇ ਪਿਛਲੀ ਵਾਰ ਦੇ ਚੈਂਪੀਅਨ ਆਂਦਰੇ ਰੂਬਲੇਵ ਨੂੰ 6-7 (5), 6-4, 6-2 ਨਾਲ ਮਾਤ ਦਿੱਤੀ।

Related posts

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਸ਼੍ਰੋਮਣੀ ਕਮੇਟੀ ਦੀ 2025 ਲਈ ਕਬੱਡੀ ਟੀਮ ਦਾ ਐਲਾਨ !

admin

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin