ਰੂਪਨਗਰ – ਰੂਪਨਗਰ ਦੇ ਨੇੜੇ ਪਿੰਡ ਕੋਟਲਾ ਨਿਹੰਗ ਖਾਂ ਵਿਖੇ ਕੋਲ ਮਾਲ ਰੇਲ ਗੱਡੀ ਟਰੈਕ ਤੋਂ ਲੀਹੋਂ ਲੱਥ ਗਈ । ਰੇਲ ਗੱਡੀ ਦੇ ਡੱਬੇ ਟਰੈਕ ਤੋਂ ਲੱਥ ਗਏ, ਅਤੇ ਇੱਕ ਵੱਡਾ ਹਾਦਸਾ ਹੋ ਗਿਆ। ਇਹ ਰੇਲ ਹਾਦਸੇ ਰਾਤ 12.15 ਵਜੇ ਹੋਇਆ। ਹਾਦਸੇ ਦਾ ਕਾਰਣ ਰੇਲ ਗੱਡੀ ਸਾਹਮਣੇ ਅਚਾਨਕ ਅਵਾਰਾ ਸਾਨ੍ਹ ਆਉਣ ਨਾਲ ਹੋਇਆ । ਜਿਸ ਨਾਲ ਕਿ ਇਹ ਵੱਡਾ ਹਾਦਸਾ ਹੋਇਆ। ਰੇਲ ਗੱਡੀ ਡਰਾਇਵਰ ਤੇ 2 ਹੋਰ ਕਰਮਚਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਰੇਲ ਕਰਮਚਾਰੀ ਨੇ ਦੱਸਿਆ ਕਿ ਇਹ ਮਾਲ ਗੱਡੀ ਖਾਲੀ ਸੀ ਜੋ ਕਿ ਥਰਮਲ ਪਲਾਂਟ ਰੂਪਨਗਰ ਤੋਂ ਕੋਲਾ ਖਾਲੀ ਕਰਕੇ ਵਾਪਸ ਅੰਬਾਲਾ ਜਾ ਰਹੀ ਸੀ। ਤੇ ਰਸਤੇ ਵਿੱਚ ਇਹ ਦੁਰਘਟਨਾ ਵਾਪਰ ਗਈ। ਰੇਲਵੇ ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 49 ਡੱਬਿਆਂ ਵਿੱਚੋਂ 16 ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ। ਅਤੇ ਉੱਪਰ ਬਿਜਲੀ ਤਾਰਾਂ ਦਾ ਵੀ ਜੋਂ ਨੁਕਸਾਨ ਹੋਇਆ ਹੈ। ਜਲਦ ਹੀ ਠੀਕ ਕਰ ਕੇ ਟਰੈਕ ਕਲੀਅਰ ਕੀਤਾ ਜਾਵੇਗਾ।
ਇਸ ਹਾਦਸੇ ਕਾਰਨ ਰੇਲਵੇ ਵਿਭਾਗ ਨੂੰ ਲੱਖਾਂ ਦਾ ਘਾਟਾ ਪਿਆ ਹੈ। ਇਸ ਨਾਲ ਸਾਰਿਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਹਨਾਂ ਵਿੱਚ ਮਾਲ ਗੱਡੀਆਂ ਰੁਕ ਗਈਆਂ , ਪੈਸੇਂਜ਼ਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ । ਟਰੈਕ ਦਾ ਨੁਕਸਾਨ ਹੋਣ ਕਾਰਨ ਜਦੋ ਤੱਕ ਇਹ ਠੀਕ ਨਹੀਂ ਹੁੰਦਾ, ਉਦੋਂ ਤੱਕ ਕੋਈ ਵੀ ਗੱਡੀ ਨਹੀਂ ਚੱਲੇਗੀ। ਥਰਮਲ ਪਲਾਂਟ ਰੋਪੜ ਦੇ ਕਾਰਨ ਇੱਥੇ ਗੱਡੀਆਂ ਦੀ ਆਵਾਜਾਈ ਵੀ ਕਾਫੀ ਹੈ।