ਅਹਿਮਦਾਬਾਦ – ਰੂਸ-ਯੂਕਰੇਨ ਜੰਗ ਤੋਂ ਪ੍ਰਭਾਵਿਤ ਭਾਰਤੀਆਂ ਲਈ ਸੰਤ ਮੁਰਾਰੀ ਬਾਪੂ ਨੇ ਸਵਾ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ। ਦੋਵਾਂ ਦੇਸ਼ਾਂ ਵਿਚਕਾਰ ਜੰਗ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਵਿਆਸਪੀਠ ਵਚਨਾਤਮਕ ਨਹੀਂ ਹੈ, ਰਚਨਾਤਮਕ ਵੀ ਹੈ।ਗੁਜਰਾਤ ਦੇ ਤਲਗਾਜਰਡਾ ’ਚ ਰਾਮਕਥਾ ਦੌਰਾਨ ਉਨ੍ਹਾਂ ਕਿਹਾ ਕਿ ਜੰਗ ਨਾਲ ਪ੍ਰਭਾਵਿਤ ਭਾਰਤੀਆਂ ਤੇ ਹੋਰ ਲੋਕਾਂ ਦੀ ਮਦਦ ਲਈ ਲੰਡਨ ਸਥਿਤ ਲਾਡਰ ਡਾਲਰ ਭਾਈ ਪੋਪਟ ਤੇ ਉਨ੍ਹਾਂ ਦੇ ਪੁੱਤਰ ਪਵਨ ਪੋਪਟ ਰਾਹੀਂ ਸਵਾ ਕਰੋੜ ਰੁਪਏ ਦੀ ਰਕਮ ਪੋਲੈਂਡ, ਸਲੋਵਾਕੀਆ ਤੇ ਰੋਮਾਨੀਆ ’ਚ ਚੱਲ ਰਹੀਆਂ 10 ਸੰਸਥਾਵਾਂ ਨੂੰ ਪਹੁੰਚਾਈ ਗਈ ਹੈ। ਇਹ ਸੰਸਥਾਵਾਂ ਜੰਗ ਪੀੜਤਾਂ ਨੂੰ ਯੂਕਰੇਨ ਤੋਂ ਕੱਢਣ, ਉਨ੍ਹਾਂ ਨੂੰ ਸ਼ਰਨ ਤੇ ਭੋਜਨ ਉਪਲਬਧ ਕਰਵਾਉਣ ਤੇ ਮੈਡੀਕਲ ਸਹੂਲਤਾਂ ਮੁਹੀਆ ਕਰਵਾ ਰਹੀਆਂ ਹਨ। ਯੂਕਰੇਨ ’ਚ ਫਸੇ ਬਾਰਤੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਵੱਲੋਂ ਬਿਹਤਰੀਨ ਕਾਰਜ ਕੀਤੇ ਜਾਣ ਦੀ ਬਾਪੂ ਨੇ ਸ਼ਲਾਘਾ ਕੀਤੀ ਹੈ। ਬਾਪੂ ਨੇ ਇਸ ਦੁਖਦਾਈ ਸਥਿਤੀ ’ਚ ਆਪਣੀ ਜਾਨ ਗਵਾਉਣ ਵਾਲਿਆਂ ਤੇ ਜੰਗ ਛੇਤੀ ਖ਼ਤਮ ਹੋਣ ਲਈ ਪ੍ਰਾਰਥਨਾ ਵੀ ਕੀਤੀ ਹੈ।